ਪਤਾ ਨਹੀਂ ਕਿਉਂ??
ਬਾਰਡਰ ਤੇ ਗੋਲੀਬਾਰੀ ਤੋਂ ਬਾਅਦ ਜਦੋਂ ਮਾਹੌਲ ਸੁਖਾਵਾਂ ਹੋਇਆ ਤਾਂ ਸ਼ਰਨ ਸਿੰਘ ਸਰਹੱਦ ਨਾਲ ਲਗਦੇ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ । ਧੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਹਾਲ ਦੇਖ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ।ਉਸਨੂੰ ਲੱਗਾ ਜਿਵੇਂ ਅੱਖਾਂ ਸਾਹਵੇਂ ਦੁਨੀਆਂ ਤਬਾਹ ਹੋ ਗਈ ਹੋਵੇ । ਬੇਬਸ ਡੌਰ-ਭੌਰ ਹੋਇਆ ਉਹ ਉੱਥੇ ਈ ਵੱਟ ਉੱਪਰ ਬੈਠ ਗਿਆ ਅਤੇ ਭਵਿੱਖ ਬਾਰੇ ਸੋਚ ਡੂੰਘੀ ਚਿੰਤਾ ਵਿੱਚ ਲਹਿ ਗਿਆ । ਕੰਡਿਆਲੀ ਤਾਰ ਦੇ ਪਰਲੇ ਪਾਸਿਉਂ ਰਾਸ਼ਿਦ ਨੇ ਉਸਨੂੰ ਅਵਾਜ਼ ਮਾਰ ਕੇ ਉਸਦਾ ਹਾਲ ਚਾਲ ਪੁੱਛਿਆ। ਰਾਸ਼ਿਦ ਦੀ ਅਵਾਜ਼ ਸੁਣ ਉਸਦੇ ਖਿਆਲਾਂ ਦੀ ਲੜੀ ਟੁੱਟ ਗਈ । ਰਾਸ਼ਿਦ ਦੀ ਫ਼ਸਲ ਦਾ ਵੀ ਉਹੀ ਹਾਲ ਹੋਇਆ ਪਿਆ ਸੀ।ਉਹ ਦੋਵੇਂ ਬਹੁਤ ਦੁਖੀ ਸਨ ਤੇ ਇੱਕ- ਦੂਜੇ ਨੂੰ ਕਹਿਣ ਲੱਗੇ ਕਿ ਕਿਵੇਂ ਆਪਾਂ ਭਰਾਵਾਂ ਦੀ ਤਰ੍ਹਾਂ ਖੁਸ਼ੀ- ਗਮੀ ਸਾਂਝੀ ਕਰਦੇ , ਖਾਣ ਪੀਣ ਵਾਲੀਆਂ ਚੀਜ਼ਾਂ ਸਾਂਝੀਆਂ ਕਰਦੇ, ਕਦੇ ਇੱਕ- ਦੂਜੇ ਨੂੰ ਚੰਗਾ ਮਾੜਾ ਨਾ ਬੋਲੇ। ਪਤਾ ਨਹੀਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੂੰ ਆਪਣੇ ਨਾਲ ਕਾਹਦਾ ਗੁੱਸਾ ਸੀ ਕਿ ਆਪਣੀਆਂ ਫਸਲਾਂ ਤਬਾਹ ਕਰ ਦਿੱਤੀਆਂ । ਸਾਡਾ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ