ਵਾਰਿਸ਼ ਸ਼ਾਹ ਲੁਕਾਈਏ ਜੱਗ ਕੋਲੋਂ
ਭਾਵੇਂ ਆਪਣਾ ਹੀ ਗੁੜ ਖਾਈਏ ਜੀ।
ਸਮੇਂ ਨਾਲ ਚੱਲਦਿਆ ਕਈ ਆਦਤਾਂ ਅਸੀਂ ਦੇਖਾ-ਦੇਖੀ ‘ਚ ਅਪਣਾ ਲੈਂਦੇ ਹਾਂ, ਤੇ ਕੁਝ ਆਦਤਾਂ ਅਪਣਾਉਣ ਲਈ ਸਮਾਜ ਸਾਨੂੰ ਮਜਬੂਰ ਕਰ ਦਿੰਦਾ ਹੈ। ਸਾਡੀਆਂ ਬਹੁਤੀਆਂ ਅਜੋਕੀਆਂ ਆਦਤਾਂ ਦਿਖਾਵੇ ਵਿੱਚੋਂ ਜਨਮੀਆਂ ਹਨ। ਜੇਕਰ ਇੱਕ ਦੋਸਤ ਵੰਨ-ਸਵੰਨੀਆਂ ਥਾਵਾਂ ਤੇ ਜਾ ਕੇ ਫੋਟੋਆਂ ਸਾਂਝੀਆਂ ਕਰਦਾ ਹੈ ਤਾਂ ਉਸ ਦੋਸਤ ਨੂੰ ਮੁੜਵਾ ਜਵਾਬ ਦੇਣ ਖਾਤਰ ਹਰ ਨਿੱਜੀ ਗਤੀਵਿਧੀ ਨੂੰ ਅਸੀਂ ਜਨਤਕ ਕਰਦੇ ਜਾਂਦੇ ਹਾਂ। ਸ਼ੋਸ਼ਲ ਮੀਡੀਆਂ ਭਾਵੇਂ ਵਿਸ਼ਵ ਨੂੰ ਬਹੁਤ ਨੇੜੇ ਲੈ ਆਇਆ ਹੈ, ਪਰ ਇਸ ਨੇ ਸਾਡੀ ਨਿੱਜਤਾ ਖਤਮ ਕਰ ਦਿੱਤੀ ਹੈ। ਘਰੋਂ ਬਾਹਰ ਪੈਰ ਅਸੀਂ ਮਗਰੋਂ ਰੱਖਦੇ ਹਾਂ, ਸੈਂਕੜੇ ਦੇਸ਼ ਪਾਰ ਬੈਠੇ ਗੁਆਂਢੀ ਨੂੰ ਸਾਡਾ ਪਤਾ ਪਹਿਲਾ ਲੱਗ ਜਾਂਦਾ ਹੈ।
ਨਿੱਜਤਾ ਖਤਮ ਹੋਣ ਨਾਲ, ਨਕਲਪੁਣੇ ਦਾ ਵਿਕਾਸ ਹੁੰਦਾ ਹੈ। ਅਜੋਕੇ ਸਮਾਜ ‘ਚ ਕਪਲ-ਗੋਲ, ਫੈਨ-ਲਵਰ ਆਦਿ ਸ਼ਬਦਾਂ ਦਾ ਰੁਝਾਨ ਸਿਖਰ ‘ਤੇ ਹੈ, ਜੋ ਸਾਨੂੰ ਹੋਰਨਾਂ ਦੇ ਮਗਰ ਭੱਜਣ ਨੂੰ ਪ੍ਰੇਰਿਤ ਕਰਦੇ ਹਨ। ਉਦਾਹਰਣ ਲਈ ਅੱਜ ਸਵੇਰੇ ਜੇਕਰ ਇੱਕ ਵੱਡੀ ਫਿਲਮੀ ਸਖਸ਼ੀਅਤ ਕੋਈ ਫੋਟੋ ਸ਼ੋਸ਼ਲ-ਮੀਡੀਆ ਰਾਹੀਂ ਸਾਂਝੀ ਕਰਦਾ ਹੈ ਤਾਂ ਸ਼ਾਮ ਤਕ ਬਜ਼ਾਰਾਂ ਵਿੱਚ ਉਸ ਸਖਸ਼ੀਅਤ ਦੁਆਰਾ ਪਾਏ ਹੋਏ ਕੱਪੜੇ ਆਦਿਕ ਨਾਲ ਦੁਕਾਨਾਂ ਭਰ ਜਾਂਦੀਆਂ ਹਨ ਤੇ ਗਾਹਕ ਵੀ ਖਰੀਦਦਾਰੀ ਕਰਨ ਲਈ ਖਿੱਚੋਤਾਣ ਕਰਦੇ ਹਨ।
ਨਕਲਪੁਣਾ ਵਧੇਗਾ ਤਾਂ ਸਾਦਗੀ ਖਤਮ ਹੋਵੇਗੀ। ਜਦੋਂ ਸਾਦਗੀ ਖਤਮ ਹੋਵੇਗੀ ਤਾਂ ਵਿਕਾਰਾਂ ਦੇ ਵਿੱਚ ਸੁਭਾਵਿਕ ਹੀ ਵਾਧਾ ਹੋਵੇਗਾ। ਬਜ਼ਾਰਾਂ ਵਿੱਚ ਖੁੱਲੇ ਸੈਂਕੜੇ ਹੀ ਵੱਡੇ-ਵੱਡੇ ਫੂਡ ਰੈਸਟੋਰੈਂਟ ਗਾਹਕਾਂ ਨਾਲ ਭਰੇ ਮਿਲਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ