ਵੱਡੀ ਛਾਤੀ ਵਾਲੀ
ਨਵੀਂ ਵਿਆਹੀ ਆਈ ਨੂੰ ਸੱਸ ਪਿਆਲਾ ਪਿਲਾ ਉੱਠੀ ਤੇ ਨਾਲ ਈ ਦਿਉਰ ਨੂੰ ਗੋਦੀ ਚ ਬਿਠਾਉਣ ਵਾਲੀ ਰਸਮ ਕਰ ਰਿਸ਼ਤੇਦਾਰ ਨੱਚਣ ਲੱਗ ਪਏ ਤੇ ਘਰਾਂ ਦੀਆਂ ਜ਼ਨਾਨੀਆਂ ਗੱਲਾਂ ਕਰਦੀਆਂ,
ਵਧਾਈਆਂ ਦਿੰਦੀਆਂ ਚੁਗਲੀਆਂ ਵੱਲ ਨੂੰ ਹੋ ਤੁਰੀਆਂ।
“ਸੋਹਣੀ ਤਾਂ ਕਾਹਦੀ ਮੈਸ ਈ ਆ” … ਇੱਕ ਇੰਨਾ ਉੱਚੀ ਬੋਲੀ ਕੇ ਬੈਠਕ ਚ ਚੁੱਪ ਪਸਰ ਗਈ।
“ਗੱਲ ਮੇਰੀ ਈ ਹੋ ਰਹੀ” …ਸੋਚ ਨਵੀਂ ਵਿਆਹੀ ਨੇ ਚੁੰਨੀ ਨਾਲ ਛਾਤੀ ਢਕਣ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਝਾਬ ਰਹੀ।
“ਮੈਸ ਮੈਸ” ਕਰਦੀਆਂ ਜ਼ਨਾਨੀਆਂ ਟੇਡੀ ਜਿਹੀ ਅੱਖ ਨਾਲ ਨਵੀਂ ਵਿਆਹੁਲੀ ਵੱਲ ਦੇਖ ਲੈਂਦੀਆਂ ਤੇ ਖਚਰੀ ਜਿਹੀ ਹਾਸੀ ਹੱਸ ਇੱਕ ਦੂਜੇ ਦੇ ਹੁੱਝਾਂ ਮਾਰਦੀਆਂ।
ਉਹਨਾਂ ਦਾ ਇਹ ਵਿਵਹਾਰ ਦੇਖ ਨਵੀਂ ਵਿਆਹੁਲੀ ਨੂੰ ਉਹ ਅਣਗਿਣਤ ਵਾਕੇ ਯਾਦ ਆ ਗਏ ਜਦੋਂ ਲੰਘਦੇ ਕਰਦੇ ਆਦਮੀ ਉਸ ਵੱਲ ਦੇਖ ਸੀਟੀਆਂ ਮਾਰ ਜਾਂਦੇ ਸਨ ਤੇ ਔਰਤਾਂ ਚੁੰਨੀ ਨਾਲ ਦੁੱਧ ਢਕਣ ਦੀਆਂ ਸਲਾਹਾਂ ਦਿੰਦੀਆਂ ਸਨ।
ਆਪਣੇ ਦੁੱਧਾਂ ਦੇ ਵੱਡੇ ਹੋਣ ਤੇ ਇਹਨਾਂ ਤੇ ਲੋਕਾਂ ਦੁਆਰਾ ਕਸ਼ੇ ਜਾਂਦੇ ਵਿਅੰਗ ਨਵੀਂ ਵਿਆਹੁਲੀ ਦਾ ਹਿਰਦਾ ਚੀਰ ਜਾਂਦੇ ਸਨ। ਉਸਨੂੰ ਆਪਣੇ ਆਪ ਤੋਂ ਨਫਰਤ ਹੋ ਜਾਂਦੀ ਤੇ ਕਿੰਨੇ ਈ ਵਾਰ ਉਸਨੇ ਸਰਜਰੀ ਕਰਾ ਦੁੱਧ ਛੋਟੇ ਤੱਕ ਕਰਾਉਣ ਦੀ ਸੋਚੀ।
ਆਪਣੇ ਗਲੀ ਮੁਹੱਲੇ,
ਪਿੰਡ ਦੇ ਲੋਕਾਂ ਦੀਆਂ ਛਾਤੀ ਨੂੰ ਲੈ ਟੀਚਰਾਂ ਨੂੰ ਸਹਿੰਦੀ ਉਹ ਇੰਨਾ ਉਕਤਾ ਗਈ ਕੇ ਆਈਲੈਟਸ ਕਰ ਆਸਟ੍ਰੇਲੀਆ ਚਲੇ ਗਈ।ਆਸਟ੍ਰੇਲੀਆ ਚ ਵੀ ਆਪਣੇ ਦੇਸ਼ ਦੇ ਲੋਕ ਮਿਲਦੇ ਤਾਂ ਉਸਦੇ ਦੁੱਧਾਂ ਤੇ ਵਿਅੰਗ ਕਸ ਈ ਜਾਂਦੇ।
“ਮੁਲਕ ਬਦਲਣ ਨਾਲ ਆਦਤਾਂ ਥੋੜੋ ਬਦਲ ਜਾਂਦੀਆਂ”…ਸੋਚਦੀ ਆਪਣੇ ਆਪ ਨੂੰ ਕਬੂਲ ਕਰ ਉਹ ਵਿਆਹ ਕਰਵਾ ਸਹੁਰੇ ਘਰ ਪਹੁੰਚੀ ਤਾਂ ਅੱਗੇ ਫੇਰ ਉਹੀ ਕੁਛ ਹੋਇਆ।
ਫਿਲਾਸਫੀ ਪੜ੍ਹਦੀ ਹੋਣ ਕਰਕੇ ਇੱਕ ਗੱਲ ਉਸਦੇ ਦਿਮਾਗ ਚ ਚਿਪੀ ਪਈ ਸੀ ਕੇ ਤੁਸੀਂ ਲੋਕਾਂ ਤੋਂ ਇੱਜ਼ਤ ਕਿਵੇਂ ਕਰਾਉਣੀ ਇਹ ਤੁਹਾਡੇ ਹੱਥ ਬੱਸ ਹੁੰਦਾ।ਲੋਕਾਂ ਨੂੰ ਇੰਨੀ ਖੁੱਲ ਨਾ ਦਿਉ ਕੇ ਉਹ ਤੁਹਾਡੇ ਸਿਰ ਚੜ੍ਹ ਤੁਹਾਡਾ ਵਜੂਦ ਮਿਟਾ ਦੇਣ।
ਅੱਜ ਸਹੁਰਿਆਂ ਦੇ ਘਰ ਪਹਿਲੀ ਰਾਤ ਸੀ ਤੇ ਗੁਆਂਢਣਾਂ,ਰਿਸ਼ਤੇਦਾਰਨੀਆਂ ਉਸਦੀ ਭਾਰੀ ਛਾਤੀ ਨੂੰ ਦੇਖ ਹਾਸੋਹੀਣੀਆਂ ਹੋ ਰਹੀਆਂ ਸਨ ਤਾਂ ਪਹਿਲਾਂ ਉਸਦਾ ਦਿਲ ਕੀਤਾ ਚੁੱਪ ਈ ਰਹੇ ਪਰ ਫਿਰ ਜ਼ਨਾਨੀਆਂ ਦੇ ਇਸ਼ਾਰੇ ਦੇਖ ਉਸਨੂੰ ਵੱਟ ਚੜ੍ਹ ਗਿਆ ਤੇ ਉਹ ਪਲੰਘ ਤੋਂ ਉੱਠ ਖਲੋ ਗਈ ਤੇ ਉਸਨੇ ਚੁੰਨੀ ਵਗਾਹ ਪਰਾਂ ਮਾਰੀ ਤੇ ਬੈਠਕ ਚ...
...
ਬੈਠੀਆਂ ਸਾਰੀਆਂ ਜ਼ਨਾਨੀਆਂ ਨੂੰ ਸੰਬੋਧਨ ਕਰ ਰਿਹਾ,’ ਲੈ ਦੇਖ ਲੋ ਮੈਨੂੰ ਤੇ ਹੱਸ ਲੋ ਜਿੰਨਾ ਹੱਸਣਾ।ਕਿੰਨੇ ਦੁੱਖ ਦੀ ਗੱਲ ਏ ਕੇ ਔਰਤਾਂ ਈ ਔਰਤ ਦਾ ਜਲੂਸ ਕੱਢੀ ਜਾਂਦੀਆਂ।ਮੇਰੀ ਛਾਤੀ, ਮੇਰੇ ਦੁੱਧ ਵੱਡੇ ਨੇ ਤਾਂ ਤੁਸੀਂ ਸਾਰੀਆਂ ਵੀ ਤਾਂ ਵਿੰਗੀਆਂ ਟੇਢੀਆਂ ਈ ਉ। ਕਿਸੇ ਦਾ ਨੱਕ ਵਿੰਙਾ,
ਕਿਸੇ ਦਾ ਕੱਦ ਛੋਟਾ,
ਕਿਸੇ ਦਾ ਜਵਾੜਾ ਕਿੰਨਾ ਭੈੜਾ,
ਕਿਸੇ ਦਾ ਰੰਗ …
ਕਿਸੇ ਦਾ ਕੁਛ .. ।
ਨਕੋਚਾਂ ਕੱਢਣ ਨੂੰ ਤਾਂ ਢੇਰ ਲਗਾ ਦੇਵਾਂ ਤੁਸੀਂ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਜੋਗੀਆਂ ਨੀ ਰਹਿਣਾ।
ਹੋਣਾ ਤਾਂ ਇਹ ਚਾਹੀਦਾ ਸੀ ਕੇ ਮੈਂ ਥੋਡੇ ਸ਼ਰੀਕੇ,ਭਾਈਚਾਰੇ,ਰਿਸ਼ਤੇਦਾਰੀ ਚ ਨਵੀਂ ਆਈ ਆਂ ਤੁਸੀਂ ਮੇਰਾ ਮਾਨ ਸਨਮਾਨ ਕਰਦੀਆਂ ਪਰ ਨਹੀਂ ਤੁਹਾਨੂੰ ਤਾਂ ਮੇਰੇ ਚ ਮਸਾਂ ਕੋਈ ਖੋਟ ਲੱਭੀ।ਹੁਣ ਆਪਣੀ ਬੇਇੱਜਤੀ ਕਰਵਾ ਕੱਲ ਨੂੰ ਮੈਂ ਤੁਹਾਡੇ ਨਾਲ ਗੱਲ ਨਾ ਕਰਾਂ ਤਾਂ ਤੁਸੀਂ ਕਹਿਣਾ ਮੈਂ ਆਕੜਕੰਨੀ ਆਂ ਤੇ ਤੁਸੀਂ ਇਹ ਨੀ ਦੇਖਣਾ ਕੇ ਮੇਰੀ “ਬੌਡੀ ਸ਼ੇਮਿੰਗ” ਕਰ ਧੱਕਾ ਮੈਨੂੰ ਤੁਸੀਂ ਆਪ ਦਿੱਤਾ।
ਦੂਸਰਿਆਂ ਚ ਨਕੋਚ ਕੱਢਣ ਤੋਂ ਪਹਿਲਾਂ ਸ਼ੀਸ਼ੇ ਚ ਖਲੋਅ ਆਪਾ ਦੇਖਿਆ ਕਰੋ …!
ਮੇਰੇ ਸਰੀਰ ਤੇ ਤੁਹਾਡੇ ਸਰੀਰ ਚ ਕੋਈ ਨੁਕਸ ਨਹੀਂ ਆ।
ਇਹ ਜਿਵੇਂ ਦੇ ਵੀ ਨੇ ਵਧੀਆ ਨੇ।
ਨੁਕਸ ਆ ਆਪਣੀ ਸੋਚ ਚ ਜੋ ਬਾਹਰਲੀ ਦਿੱਖ ਨੂੰ ਸਭ ਕੁਝ ਮੰਨ ਕੇ ਚੱਲਦੀ ਆ।
ਮੇਰੇ ਦੁੱਧਾਂ ਨਾਲੋਂ ਮੇਰੀ ਸੋਚ ਵੱਡੀ ਆ ਜੋ ਸਰੀਰ ਦੀ ਦਿੱਖ ਨਾਲ ਨਹੀਂ ਲੋਕਾਂ ਦੀ ਅੰਦਰਲੀ ਸੁੰਦਰਤਾ ਨੂੰ ਪਿਆਰ ਕਰਦੀ ਆ।ਇਹ ਪਿਆਰ ਉਦੋਂ ਈ ਹੁੰਦਾ ਜੋ ਜਿਵੇਂ ਦਾ ਹੈ ਉਸਨੂੰ ਕਬੂਲ ਕਰਕੇ ਨਾ ਕੇ ਇੱਕ ਦੂਜੇ ਦੇ ਹੁੱਝਾਂ ਮਾਰ ਅਗਲੇ ਦਾ ਜਲੂਸ ਕੱਢ ਕੇ …!’
ਨਵੀਂ ਵਿਆਹੁਲੀ ਤੋਂ ਝਾੜ ਝੰਬ ਕਰਵਾ ਸਭ ਜ਼ਨਾਨੀਆਂ ਜੋ ਮਚਲੀਆਂ ਹੋਈਆਂ ਸਨ ਸ਼ਾਂਤ ਹੋ ਗਈਆਂ ਤੇ ਜੋ ਨਵੀਂ ਵਿਆਹੁਲੀ ਦੀ ਸੋਚ ਨਾਲ ਸਹਿਮਤ ਸਨ ਉਹ ਨਵੀਂ ਵਿਆਹੁਲੀ ਨੂੰ ਨਚਾਉਣ ਲਈ ਡੀਜੇ ਕੋਲ ਲੈ ਗਈਆਂ।
ਆਪਣੇ ਦਿਲ ਦੀਆਂ ਗੱਲਾਂ ਕਹਿ ਆਪਣੇ ਆਪ ਨੂੰ ਕਬੂਲ ਕਰ ਨਵੀਂ ਬਹੂ ਖੁੱਲ ਕੇ ਨੱਚੀ।
©️— ਜੱਸੀ ਧਾਲੀਵਾਲ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਬੋਲੀਵੀਆ ਵਾਟਰ ਵਾਰ। ਤਕਰੀਬਨ ਵੀਹ ਕੁ ਸਾਲ ਪਹਿਲਾਂ ਬੋਲੀਵੀਆ ਦੇਸ਼ ਦੇ ਹਾਕਮਾਂ ਨੇ ਵੀ ਨਿੱਜੀਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸਭ ਕੁਝ ਨਿੱਜੀ ਹੱਥਾਂ ਵਿੱਚ ਚਲਾ ਗਿਆ ਸੀ। ਇਥੋਂ ਤਕ ਕਿ ਪਾਣੀ ਦੇ ਹੱਕ ਇਕ ਬਹੁ ਕੌਮੀ ਕੰਪਨੀ ਨੇ ਖਰੀਦ ਲਏ। ਪਾਣੀ ਦਾ ਰੇਟ ਇੰਨਾ ਵਧਿਆ, ਲੋਕਾਂ ‘ਚ ਹਾਹਾਕਾਰ ਮੱਚ Continue Reading »
ਦਾਰੂ ਦੀ ਜਨਮ ਗਾਥਾ … . ਦੁਨੀਆਂ ਵਿਚ ਪਹਿਲੀ ਵਾਰ ਦਾਰੂ ਬਨਾਉਣ ਦੀ ਭੱਠੀ, ਇੱਕ ਬਰਗਦ ਦੇ ਪੇੜ ਦੇ ਥੱਲੇ ਲੱਗੀ ਸੀ .. . ਬਰਗਦ ਤੇ ਇੱਕ ਕੋਇਲ ਤੇ ਤੋਤਾ ਰਹਿੰਦੇ ਸਨ … ਬਰਗਦ ਦੇ ਥੱਲੇ ਇਕ ਸ਼ੇਰ ਤੇ ਇੱਕ ਸੂਅਰ ਭੀ ਆਰਾਮ ਕਰਨ ਆਂਉਦੇ ਸਨ …… . ਪਹਿਲੇ ਹੀ Continue Reading »
ਆਥਣੇ ਘਰੋਂ ਸੁਨੇਹਾ ਆਇਆ..ਮੁੜਦੇ ਹੋਏ ਮਿਰਚਾਂ ਲਈ ਆਇਓ..! ਸਟੋਰ ਦੀ ਪਾਰਕਿੰਗ ਵਿਚ ਅੱਪੜ ਗੱਡੀ ਲਾ ਲਈ..ਬਿੰਦ ਕੂ ਮਗਰੋਂ ਕੋਲ ਹੀ ਕਾਲੇ ਰੰਗ ਦੀ ਕੜਿਆਂ ਵਾਲੀ ਲਿਸ਼ਕਦੀ ਹੋਈ ਵੱਡੀ ਸਾਰੀ ਗੱਡੀ ਵਿਚੋਂ ਮਾਤਾ ਜੀ ਦੀ ਉਮਰ ਦੀ ਇੱਕ ਤੀਵੀਂ ਨਿੱਕਲੀ..! ਮੈਂ ਆਦਤ ਅਨੁਸਾਰ ਆਟੀ ਆਖ ਫਤਹਿ ਬੁਲਾ ਦਿੱਤੀ..ਉਸਨੇ ਕਾਲੀਆਂ ਐਨਕਾਂ ਵਿਚੋਂ Continue Reading »
ਖੋਖੇ ਵਾਲਾ ਡਾਕਟਰ! ਦੋ ਹਜਾਰ ਛੇ ਅਪ੍ਰੈਲ ਤੱਕ ਮੈਂ ਅਧਰੰਗ ਦੀ ਬਿਮਾਰੀ ਵਿੱਚੋਂ ਸਰੀਰਕ ਤੌਰ ਤੇ ਅੱਸੀ ਪਰਸੈਂਟ ਠੀਕ ਹੋ ਗਿਆ ਪਰ ਬੋਲਣ ਦੀ ਦਿੱਕਤ ਸੀ ਤੇ ਦਿਮਾਗੀ ਸੋਚ ਬੱਚਿਆਂ ਵਰਗੀ ਸੀ।ਇੱਕ ਦਿਨ ਅਪਣੇ ਡਾਕਟਰ ਨੂੰ ਪੁੱਛਿਆ ਕਿ ਮੈਨੂੰ ਠੀਕ ਹੋਣ ਨੂੰ ਕਿੰਨਾਂ ਸਮਾਂ ਕੁ ਲੱਗੇਗਾ?ਡਾਕਟਰ ਸਾਹਿਬ( ਜੋ ਕਿ ਮੇਰਾ Continue Reading »
ਮੈਂ ਕੋਈ ਗਿਆਰਾਂ ਕੁ ਵਰ੍ਹਿਆਂ ਦੀ ਸੀ, ਜਦ ਮਾਂ ਸਾਨੂੰ ਛੱਡ ਕੇ ਤੁਰ ਗਈ ਸੀ। ਦੋ ਨਿੱਕੇ ਭੈਣ ਭਰਾ ਤੇ ਬਾਪੂ ਜੀ ਅਸੀਂ ਚਾਰ ਜੀਅ ਹੀ ਰਹਿ ਗਏ ਸਾਂ ਪਿੱਛੇ। ਤਾਈ ਤੇ ਦਾਦੀ ਨੇ ਬੜਾ ਜ਼ੋਰ ਲਾਇਆ ਸਾਨੂੰ ਤਿੰਨਾਂ ਭੈਣ ਭਰਾ ਨੂੰ ਨਾਨਕੇ ਭੇਜ ਕੇ ਬਾਪੂ ਜੀ ਦਾ ਦੂਜਾ ਵਿਆਹ Continue Reading »
ਸਰਵਣ ਸਿੰਘ.. ਭਾਪਾ ਜੀ ਦੇ ਦਫਤਰ ਵਿਚ ਚਪੜਾਸੀ.. ਅਜੀਬ ਸਬੱਬ ਸੀ..ਜਿਸ ਦਿਨ ਭਾਪਾ ਜੀ ਰਿਟਾਇਰ ਹੋਏ ਓਸੇ ਦਿਨ ਹੀ ਉਸ ਦੀ ਵੀ ਰਿਟਾਇਰਮੈਂਟ ਸੀ..! ਭਾਪਾ ਜੀ ਨੇ ਉਚੇਚਾ ਆਖ ਦੋਵੇਂ ਫ਼ੰਕਸ਼ਨ ਇੱਕੋ ਵੇਲੇ ਅਤੇ ਇੱਕੋ ਤਰਾਂ ਹੀ ਕਰਵਾਏ..ਉਸਦੀ ਕੁਰਸੀ ਵੀ ਆਪਣੇ ਬਰੋਬਰ ਰਖਵਾਈ..! ਆਥਣ ਵੇਲੇ ਭਾਪਾ ਜੀ ਦੇ ਗੱਲ ਲੱਗ Continue Reading »
ਬਾਪੂ ਪੰਜਾਬ ਸਿਆਂ ਮੁਆਫ਼ ਕਰੀਂ ਕਿਸੇ ਸਮੇਂ ਸਰਬਣ ਵਰਗੇ ਪੁੱਤ ਹੁੰਦੇ ਸੀ, ਸ਼ਾਇਦ ਉਦੋਂ ਤੇਰੇ ਜੰਮੇ ਲੀਡਰ ਆਪ ਸਰਬਣ ਹੁੰਦੇ ਹੋਣਗੇ, ਆਹ ਹਾਲਾਤ ਐਵੇਂ ਨਹੀਂ ਬਣ ਗਏ, ਆਖ਼ਿਰ ਕੋਈ ਤਾਂ ਜਿੰਮੇਵਾਰ ਹੋਣਾ ਕਿ ਨਹੀਂ ਬਾਪੂ ?? ਕਿੰਨ੍ਹਾਂ ਚਿੱਟਾ ਬਾਰਡਰ ਟੱਪਦਾ, ਕਿੰਨੀਆਂ ਨਸ਼ੀਲੀਆਂ ਦਵਾਈਆਂ ਤੇਰੀ ਧਰਤੀ ਤੇ ਬਣਦੀਆਂ , ਕੋਈ ਤਾਂ Continue Reading »
ਪੰਜਾਬ ਨੂੰ ਕੋਠੀਆਂ ਤੇ ਬੰਗਲੇ ਵੀ ਖਾ ਗਏ! ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ‘ਚ ਹਰ ਸਾਲ 65000 ਕੋਠੀਆਂ ਬਣਦੀਆਂ ਹਨ ਜਿਹੜੀਆਂ ਹਰ ਸਾਲ ਸੱਤ ਹਜ਼ਾਰ ਏਕੜ ਦੇ ਕਰੀਬ ਉਪਜਾਊ ਜ਼ਮੀਨ ਨਿਗਲ ਜਾਂਦੀਆਂ ਹਨ ਤੇ ਪਿੰਡਾਂ ਦੇ ਕਾਲਜੇ ‘ਚ ਪਏ ਵਿਰਾਸਤੀ ਘਰ ਖੰਡਰ ਬਣ ਗਏ ਹਨ।ਜੇਕਰ ਪ੍ਰਤੀ ਕੋਠੀ ਵੀਹ ਕੁ ਲੱਖ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)