ਅੱਜ ਔਰਤ ਦਿਵਸ ਤੇ ਇੱਕ ਵਿਧਵਾ ਪੈਨਸ਼ਨ ਵਾਲੀ ਮਾਂ ਵਾਰੇ ਪੇਸ਼ ਹੈ ਇੱਕ ਰਚਨਾ ਸੱਚੀ ਘਟਨਾ ਤੇ ਅਧਾਰਿਤ,,,,,,,,,,,,,
ਰੇਲਵੇ ਸਟੇਸ਼ਨ ਜਲੰਧਰ ਦੇ ਅੰਦਰ ਜਾਂਦਿਆਂ ਪੌੜੀਆਂ ਤੇ ਇੱਕ ਬਜ਼ੁਰਗ ਮਾਤਾ ਬੈਠੀ ਨੇ ਮੈਨੂੰ ਅਵਾਜ ਮਾਰੀ–ਧੀਏ ਆ ਮੈਨੂੰ ਰਿਕਸ਼ਾ ਕਰਵਾ ਦੇ ਵਰਕ ਸ਼ੌਪ ਚੌਂਕ ਜਾਣ ਲਈ। ਪਰ ਮੈਂ ਵੀ ਗੱਡੀ ਫੜਣੀ ਸੀ ,ਲੇਟ ਹੋ ਜਾਣਾ ਸੀ।
ਤਦੇ ਗੱਡੀ ਦੇਰ ਨਾਲ ਆਉਣ ਦੀ ਅਨਾਉਸਮੈਂਟ ਹੋ ਗਈ। ਮੈਨੂੰ ਮਾਤਾ ਪਰੇਸ਼ਾਨ ਜਿਹੀ ਲੱਗੀ। ਮੈਂ ਪੁੱਛ ਲਿਆ ਮਾਤਾ ਇੱਨਾਂ ਸਮਾਨ, ਕੋਲ ਇੱਕ ਟੀਨ ਦਾ ਪੀਪਾ ਆਟੇ ਵਾਲਾ,ਇੱਕ ਥੈਲੇ ਵਿੱਚ ਘਿਉ ਵਾਲਾ ਪੀਪਾ ਤੇ ਖੰਡ ਵਾਲਾ ਲਿਫ਼ਾਫ਼ਾ। ਇੱਕ ਬੈਗ ਵਿੱਚ ਮਾਤਾ ਦੇ ਕਪੜੇ। ਮੈਂ ਕਿਹਾ ਮਾਤਾ ਇੱਨਾਂ ਸਾਮਾਨ ਲੈਕੇ ਇਕੱਲੀ ਤੁਰ ਪਈ,ਵਰਕਸ਼ਾਪ ਚੌਂਕ ਕਿੱਥੇ ਜਾਣਾ, ਦੱਸ ਦਿਉ ਤਾਂ ਮੈਂ ਰਿਕਸ਼ਾ ਵਾਲੇ ਨੂੰ ਸਮਝਾ ਦਿਆਂ।ਮਾਤਾ ਬੋਲੀ ਪੁੱਤ ਵਰਕਸ਼ਾਪ ਚੌਂਕ ਤੋਂ ਮੈਂ ਬੱਸ ਫੜ ਕੇ ਬਾਈ ਜੀ ਕੋਲ ਜਾਣਾ, ਸਾਡੇ ਗੁਆਂਢ ਆਉਂਦੇ ਰਹਿੰਦੇ ਸਮਾਗਮ ਤੇ ,ਮੈਂ ਗੁਰੂ ਧਾਰੇ ਹੋਏ ਹਨ।ਕਹਿੰਦੇ ਸੀ ਦੁੱਖ ਸੁੱਖ ਹੋਵੇ ਤਾਂ ਆਜੀਂ ਸਾਡੇ ਕੋਲ ਸਾਂਭ ਲਵਾਂਗੇ ।ਮੈਨੂੰ ਸ਼ੱਕ ਜਿਹਾ ਹੋਇਆ ਤੇ
ਮੈਂ ਵੀ ਬਹਿ ਗਈ ਮਾਤਾ ਕੋਲ ।
ਮਾਤਾ ਨੇ ਦੱਸਣਾ ਸ਼ੁਰੂ ਕੀਤਾ, ਧੀਏ ਹੁਸ਼ਿਆਰਪੁਰ ਦੀ ਗੱਡੀ ਵਿੱਚੋ ੳਤੱਰ ਕੇ ਆਈ ਹਾਂ।
ਕਾਰਗਿਲ ਦੇ ਯੁੱਧ ਵਿੱਚ ਮਾਰੇ ਗਏ ਫ਼ੌਜੀ ਦੀ ਵਿਧਵਾ ਹਾਂ ਮੈਂ ਸੰਤੀ ,ਦੋ ਬੱਚਿਆਂ ਦੀ ਮਾਂ ਸੀ। ਪੂਰੀ ਪੈਨਸ਼ਨ ਤੇ ਰਿਵਾਰਡ ਦੀ ਰਕਮ ਮਿਲੀ।ਛੋਟੇ ਛੋਟੇ ਬੱਚੇ ਔਖੇ ਸੌਖੇ ਪਾਲੇ ਪੜਾਏ ਤੇ ਦੋਵਾਂ ਪੁੱਤਰਾਂ ਨੂੰ ਕੰਮ ਖੋਲਣ ਵਿੱਚ ਪੈਸੇ ਨਾਲ ਵੀ ਪੂਰੀ ਮੱਦਦ ਕੀਤੀ, ਦੋਵੇਂ ਪੁੱਤ ਵਿਆਹ ਦਿੱਤੇ। ਵੱਡੇ ਪੁੱਤ ਨੇ ਅਪਣਾ ਕਾਰੋਬਾਰ ਹੁਸ਼ਿਆਰ ਪੁਰ ਤੋਂ ਜਾਲੰਧਰ ਸ਼ਿਫਟ ਕਰ ਲਿਆ।
ਵੱਡੇ ਪੁੱਤ ਦਾ ਲੱਕੜ ਦੇ ਆਰੇ ਦਾ ਕੰਮ ਵਾਹਵਾ ਚੱਲ ਪਿਆ।ਛੋਟੇ ਦਾ ਕੰਮ ਕੁੱਝ ਠੰਡਾ ਮਿੱਸਾ ਜਿਹਾ ਸੀ। ਮੈਂ ਛੋਟੇ ਨਾਲ ਰਹਿਨ ਦਾ ਫ਼ੈਸਲਾ ਕਰ ਲਿਆ। ਮੇਰੀ ਪੈਨਸ਼ਨ ਨਾਲ ਮੱਦਦ ਹੋਣ ਲੱਗ ਪਈ । ਹੋਲੀ ਹੋਲੀ ਮੇਰੀ ਨੂੰਹ ਮੇਰੇ ਖਾਣ ਪਹਿਨਣ ਤੇ ਉੱਚਾ ਨੀਵਾਂ ਬੋਲਣ ਲੱਗ ਪਈ।ਕਹਿੰਦੀ ਜਾਹ ਵੱਡੇ ਕੋਲ ਜਿਸਨੂੰ ਸਾਡੇ ਤੋਂ ਚੋਰੀ ਪੈਸਾ ਦਿੰਦੀ ,ਸਾਡੀ ਇਕੱਲਿਆਂ ਦੀ ਮਾਂ ਨਹੀਂ।
ਦੱਸ ਧੀਏ ਅਜੇ ਤਾਂ ਮੈਂ ੳਸ ਦਾ ਘਰ ਚਲਾਉਂਦੀ, ਜੇ ਕਿਤੇ ਮੇਰੀ ਪੈਨਸ਼ਨ ਨਾਂ ਹੁੰਦੀ ਤਾਂ ਕੀ ਹੁੰਦਾ?
ਇਹ ਤਾਂ ਭਲਾ ਹੋਵੇ ਬਾਈ ਜੀ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ