ਕਹਾਣੀ : ਬਲਾਤਕਾਰ : ਤੌਕੀਰ ਚੁਗਤਾਈ
ਸਰਘੀ ਦੀ ਨਿਮਾਜ਼ ਵੇਲੇ ਸਾਰੇ ਨਮਾਜ਼ੀ ਉਦੋਂ ਹੈਰਾਨ ਹੋ ਗਏ ਜਦੋਂ ਮਸੀਤ ਵਿਚ ਤੀਹ ਕੁ ਵਰ੍ਹਿਆਂ ਦੀ ਔਰਤ ਨੂੰ ਵੇਖਿਆ ਉਹ ਮੌਲਵੀ ਹੋਰਾਂ ਦੇ ਸਾਹਮਣੇ ਇਕ ਮਸਲਾ ਰੱਖਣਾ ਚਾਹੁੰਦੀ ਸੀ । ਪਹਿਲਾਂ ਤਾਂ ਸਾਰਿਆਂ ਜਣਿਆਂ ਨੇ ਉਹਨੂੰ ਆਖਿਆ ਕਿ ਹੁਣ ਘਰ ਲਗੀ ਜਾਵੇ, ਤੇ ਤੜਕੇ ਆ ਕੇ ਆਰਾਮ ਨਾਲ ਆਪਣਾ ਮਸਲਾ ਬਿਆਨ ਕਰੇ । ਪਰ ਉਹ ਨਾ ਮੰਨੀ ਤੇ ਆਖਣ ਲੱਗੀ, “ਮੈਂ ਤਾਂ ਹੁਣੇ ਪੁੱਛ ਕੇ ਜਾਣਾ ਏਂ,”
ਨਿੱਕੇ ਜਿਹੇ ਪਿੰਡ ਦੀ ਇਸ ਪੁਰਾਣੀ ਮਸੀਤ ਵਿਚ ਉਸ ਦਿਨ ਚੋਖੀ ਭੀੜ ਸੀ । ਇਸ ਲਈ ਕਿ ਦੋ ਦਿਨ ਬਾਅਦ ਵੱਡੀ ਈਦ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਸਨ, ਤੇ ਸ਼ਹਿਰ ‘ਚ ਕੰਮ ਕਰਨ ਵਾਲੇ ਬਾਬੂ, ਫੌਜ਼ੀ, ਮਜ਼ਦੂਰ ਤੇ ਦੂਜੇ ਨਿੱਕੇ ਵੱਡੇ ਕੰਮ ਕਰਨ ਵਾਲੇ ਬੰਦੇ ਛੁੱਟੀ ਆਏ ਹੋਏ ਸਨ ।
ਇਕ ਬੰਦੇ ਨੇ ਜਿਹਦੀ ਉਮਰ ਕੋਈ ਸੱਠ ਕੁ ਵਰ੍ਹੇ ਹੋਣੀ ਏਂ, ਉਸ ਨੂੰ ਝਿੜਕ ਕੇ ਆਖਿਆ, “ਬੀਬੀ ਤੈਨੂੰ ਜੋ ਆਖ ਦਿੱਤਾ ਸਵੇਰ ਨੂੰ ਆ ਜਾਵੀਂ, ਨਾਲੇ ਅੱਧੀ ਰਾਤ ਘਰਾਂ ਤੋਂ ਨਿਕਲ ਕਿ ਮਸੀਤਾਂ ‘ਚ ਜਾ ਵੜਨਾਂ ਜਨਾਨੀਆਂ ਵਾਸਤੇ ਚੰਗਾ ਨੀ ਹੋਂਦਾ, ਤੂੰ ਜਾ ਕੇ ਮੱਝਾਂ ਚੋਅ ਤੇ ਲੱਸੀਆਂ ਰਿੜਕ ਇਸ ਵੇਲੇ ਘਰਾਂ ‘ਚੋਂ ਮਧਾਣੀਆਂ ਦੀ ਘੂੰ ਘੂੰ ਦੀ ਵਾਜ ਆਉਂਦੀ ਚੰਗੀ ਲਗਦੀ ਏ ।”
“ਮਧਾਣੀਆਂ ਦੀ ਘੂੰ ਘੂੰ ਤੇ ਲੱਸੀਆਂ ਉਦੋਂ ਈ ਚੰਗੀਆਂ ਲਗਦੀਆਂ ਨੇ ਜਦੋ ਬੰਦੇ ਦੇ ਮਨ ਵਿਚ ਖੁਸ਼ੀ ਹੋਵੇ ਚਾਚਾ ਜੀ ! ਜਦੋਂ ਦਿਲ ਈ ਆਪਣੇ ਟਿਕਾਣੇ ਤੇ, ਨਾ ਹੋਵੇ ਤਾਂ ਨਰੋਏ ਦੁੱਧ ਵੀ ਫਿੱਟੇ ਹੋਏ ਲਗਦੇ ਨੇ ਤੇ ਚਾਟੀ ਵਿਚ ਖਿਲਰੀ ਝੱਗ ਈ ਰਹਿ ਜਾਂਦੀ ਏ, ਮੱਖਣ ਨਹੀਂ ਬਣਦੀ” ।
“ਇਹ ਨਹੀਂ ਮੰਨੇਗੀ, ਚਲੋ ਭਾਈਉ ! ਅਸੀ ਨਮਾਜ਼ ਪੜੀਏ, ਵੇਲਾ ਪਿਆਂ ਜਾਂਦਾ ਏ । ਖੌਰੇ ਕੌਣ ਕੋਈ ਏ । ਸਾਡੀਆਂ ਇਬਾਦਤਾਂ ਖਰਾਬ ਕਰਨ ਨੂੰ ਆ ਗਈ ਏ” ।
“ਫ਼ਕੀਰੇ ਦੀ ਰੰਨ ਏ ਜੀ !” ਵਿੱਚੋਂ ਇਕ ਬੋਲਿਆ
“ਕਿਹੜਾ ਫ਼ਕੀਰਾ ?”
“ਫ਼ਕੀਰਾ ਸੁਲਤਾਨੇ ਟਾਂਗੇ ਆਲੇ ਦਾ ਪੁੱਤਰ”
“ਉਹ ਤਾਂ ਸ਼ਹਿਰ ਚ ਨਹੀਂ ਹੋਂਦਾ ?”
“ਹਾਂ ਜੀ ਸ਼ਹਿਰ ਚ ਈ ਹੋਂਦਾ ਏ । ਪਰ ਈਦ ਦੀ ਛੁੱਟੀ ਆਇਆ ਹੋਇਆ ਮੈਂ ਕੱਲ੍ਹ ਈ ਗਲੀ ਵਿੱਚੋਂ ਜਾਂਦਾ ਵੇਖਿਆ ਸੀ ।”
“ਕੀ ਕੰਮ ਕਰਦਾ ਏ ਸ਼ਹਿਰ ਵਿਚ ?”
“ਕਿਸੇ ਦਫ਼ਤਰ ਵਿਚ ਮੁਲਾਜ਼ਮ ਏ ਜੀ ! ਪੂਰੀਆਂ ਬਾਰਾਂ ਜਮਾਤਾਂ ਪੜ੍ਹਿਆ ਹੋਇਆ ਏ, ਉਹਦੇ ਪਿਉ ਨੇ ਟਾਂਗਾ ਵਾਹ ਵਾਹ ਕਿ ਉਹਨੂੰ ਪੜਾਇਆ ਸੀ, ਤੇ ਇਹ ਕਾਕੀ, ਮੇਰਾ ਮਤਲਬ ਏ ਉਸਦੀ ਰੰਨ ਕੌਣ ਏਂ ? ਆਪਣੇ ਪਿੰਡ ਦੀ ਤਾਂ ਨਹੀ ਲਗਦੀ !!”
“ਹਾਂ ਜੀ ਲਾਹੌਰ ਦੀ ਏ, ਤੇ ਉਹਦੀ ਮਾਸੀ ਦੀ ਧੀ ਏ । ਉਥੇ ਲਾਹੌਰ ਈ ਵੱਡੀ ਹੋਈ ਏ । ਪੜ੍ਹੀ ਲਿਖੀ ਏ ।”
“ਹਾਂ ਉਹ ਤਾ ਲਗਦੀ ਪਈ ਏ, ਤਾਂ ਈ ਤੇ ਸਿਰੋਂ ਨੰਗੀ ਮਸੀਤੇ ਆਣ ਵੜੀ ਏ ।”
“ਪਰ ਫ਼ਕੀਰਾ ਤਾਂ ਕਦੇ ਨਹੀ ਵੇਖਿਆ ਮਸੀਤੇ !”
“ਨਹੀਂ ਜੀ ਉਹ ਤਾਂ ਨਿਮਾਜ਼ ਈ ਨਹੀਂ ਪੜ੍ਹਦਾ ਕਦੀ ਕਦਾਈਂ ਸਾਲ ਪਿਛੋਂ ਈਦ ਦੀ ਨਿਮਾਜ਼ ਪੜ੍ਹ ਲੈਂਦਾ ਏ….”
“ਸੂਰ ਦਾ ਪੁੱਤਰ !” ਬਜ਼ੁਰਗ ਦੇ ਮੂੰਹ ਵਿਚੋਂ ਨਿਕਲਿਆ,
“ਨਹੀਂ ਚਾਚਾ ਇੰਜ ਨਾ ਆਖੋ ਮੁਸਲਮਾਨ ਸੂਰ ਦਾ ਨਾਂ ਨਹੀਂ ਲੈਂਦੇ ਸੂਰ ਦਾ ਨਾਂ ਲਵੋ, ਤਾ ਜੀਭ ਪਲੀਤ ਹੋ ਜਾਂਦੀ ਏ”
“ਜਿਹਾ ਫ਼ਕੀਰੇ ਦਾ ਨਾਂ ਲੈਣਾ ਜਿਹਾ ਸੂਰ ਦਾ ਨਾਂ ਲੈਣਾ ਜੋ ਨਮਾਜ਼ ਹੀ ਨਾ ਪੜ੍ਹੇ ਉਹ ਕੋਈ ਸੂਰ ਤੋਂ ਘੱਟ ਹੋਂਦਾ ਏ !”
“ਪਤਾ ਨਹੀ ਜੀ ਮੈਂ ਕੀ ਆਖ ਸਕਦਾਂ ਕਦੀ ਕਦੀ ਮੇਰੇ ਕੋਲੋਂ ਵੀ ਰਹਿ ਜਾਂਦੀ ਏ ਨਮਾਜ਼,”
ਨਮਾਜ਼ ਖ਼ਤਮ ਹੋਣ ਮਗਰੋਂ ਸਾਰੇ ਬੰਦੇ ਪਰਵੀਨ ਦੇ ਚੁਫ਼ੇਰੇ ਹੋ ਗਏ ਹਰ ਪਾਸਿਉਂ ਵੰਨ ਸੁਵੰਨੇ ਸਵਾਲਾਂ ਦਾ ਮੀਂਹ ਹੋਣ ਲੱਗ ਪਿਆ
“ਮੈਂ ਮੌਲਵੀ ਸਾਹਿਬ ਹੁਰਾਂ ਨਾਲ ਗੱਲ ਕਰਨੀ ਏਂ ਤੁਸੀਂ ਆਪਣੇ ਆਪਣੇ ਘਰਾਂ ਨੂੰ ਜਾਉ, ਕਿਉਂ ਮੇਰੇ ਮਾਮੇ ਬਣਨ ਡਹੇ ਓ !! ਮੈਂ ਉਹਨਾਂ ਕੋਲੋਂ ਇਕ ਮਸਲਾ ਪੁੱਛਣਾ ਏ, ਪੜ੍ਹੇ ਲਿਖੇ ਆਦਮੀ ਨੇ ਕੁਸ਼ ਨਾ ਕੁਸ਼ ਜਰੂਰ ਦੱਸਣਗੇ ।” ਸਾਰੇ ਬੰਦੇ ਇਕ ਇਕ ਕਰਕੇ ਖਿਸਕ ਗਏ ਤੇ ਰਾਹ ਵਿਚ ਇਕ ਦੂਜੇ ਨਾਲ ਗੋਸ਼ੇ ਕਰਨ ਲਗ ਪਏ ।
ਥੋੜ੍ਹੇ ਚਿਰ ਮਗਰੋਂ ਮੌਲਵੀਂ ਸਾਹਿਬ ਵੀ ਬਾਹਰ ਆ ਕੇ ਕਹਿਣ ਲੱਗੇ, “ਹਾਂ ਕਾਕੀ ਤੂੰ ਕੋਈ ਮਸਲਾ ਪੁੱਛਣਾ ਚਾਹੁੰਦੀ ਏਂ, ਕੀ ਮਸਲਾ ਏ ਤੇਰਾ ?”
“ਗੱਲ ਇਸ ਤਰਾਂ ਏ ਮੌਲਵੀਂ ਸਾਹਿਬ….”
“ਨਾਂਹ ਨਾਂਹ !! ਇੰਜ ਨਹੀਂ, ਖਲੋ ਜਾ ਮੈਂ ਹੁਣੇ ਹੁਜਰੇ ਦਾ ਬੂਹਾ ਖੋਲ੍ਹਦਾਂ, ਬਹਿ ਕਿ ਆਰਾਮ ਨਾਲ ਗੱਲ ਕਰਦੇ ਆਂ”… ਮੌਲਵੀਂ ਹੁਰਾਂ ਆਖਿਆ ।
“ਨਹੀਂ ਜੀ ਮੈਨੂੰ ਹੁਜਰੇ ਕੋਲੋ ਡਰ ਲਗਦਾ ਏ ?” “ਦੱਸੋ ਜ਼ਰਾ ਝੱਲੀ ਨਾ ਹੋਵੇ ਤਾਂ ਡਰ ਕਾਹਦੈ ਉਥੇ ਕੋਈ ਜਿੰਨ ਭੂਤ ਤਾਂ ਨੀ ਗੇ, ਚੱਲ ਆ….”
ਮੌਲਵੀਂ ਸਾਹਿਬ ਹੋਰਾਂ ਨੇ ਹੁਜਰੇ ਦਾ ਦਰਵਾਜਾ ਖੋਲ੍ਹਿਆ ਤੇ ਉਹ ਅੰਦਰ ਆ ਗਈ ਹੁਜਰੇ ਵਿਚ ਇਕ ਵਾਣ ਦੀ ਮੰਜੀ ਡੱਠੀ ਹੋਈ ਸੀ । ਆਲੇ ਵਿਚ ਕੌੜੇ ਤੇਲ ਦਾ ਦੀਵਾ ਬਲ ਰਿਹਾ ਸੀ । ਸਾਹਮਣੇ ਆਲੇ ਵਾਲੀ ਕੰਧ ਵਿਚ ਲੱਕੜ ਦੀਆਂ ਚਾਰ ਕਿੱਲੀਆਂ ਠੋਕੀਆਂ ਹੋਈਆਂ ਸਨ, ਜਿੰਨ੍ਹਾਂ ਤੇ ਮੌਲਵੀ ਸਾਹਿਬ ਹੋਰਾਂ ਦੇ ਮੈਲੇ ਕੱਪੜੇ ਟੰਗੇ ਹੋਏ ਸਨ । ਦੂਜੇ ਆਲੇ ਵਿਚ ਸੁਰਮਾ, ਸ਼ੀਸ਼ਾ ਤੇ ਕੰਘੀ ਪਈ ਹੋਈ ਸੀ । ਮੌਲਵੀਂ ਸਾਹਿਬ ਹੋਰਾਂ ਨੇ ਸਿਰ ਤੋਂ ਪੱਗ ਲਾਹੀ, ਤੇ ਜਾ
ਜਾ ਕਿ ਇਕ ਕਿੱਲੀ ਨਾਲ ਟੰਗ ਦਿੱਤੀ ਤੇ ਦੋਹਾਂ ਹੱਥਾਂ ਨਾਲ ਸਿਰ ਨੂੰ ਜੋਰ ਨਾਲ ਖੁਰਕਦਿਆਂ ਮੰਜੀ ਤੇ ਬਹਿ ਗਏ । ਫਿਰ ਆਖਣ ਲੱਗੇ, “ਹਾਂ ਹੁਣ ਦੱਸ ?”
ਬੂਹੇ ਦੇ ਨਾਲ ਡੱਠੀ ਚੌਂਕੀ ਤੇ ਬਹਿ ਕਿ ਉਹਨੇਂ ਆਖਿਆ, “ਜਾਣਾ ਤਾਂ ਮੈਨੂੰ ਥਾਣੇ ਵਿਚ ਚਾਹੀਦਾ ਸੀ, ਪਰ ਥਾਣਾ ਇੱਥੋਂ ਬਹੁਤ ਦੂਰ ਏ, ਨਾਲੇ ਮੈਂ ਜੇ ਕੇਸ ਥਾਣੇ ਵਿਚ ਲੈ ਜਾਣਾ ਸੀ । ਉਹ ਖ਼ਤਮ ਨਾ ਹੋਂਦਾ, ਸਗੋਂ ਦੂਣਾ ਹੋ ਜਾਂਦਾ ਮੈਨੂੰ ਕਾਨੂੰਨ ਤੇ ਇਤਬਾਰ ਨਹੀਂ ਰਿਹਾ ।ਥਾਣੇ ਵੱਢੀਆਂ ਖਾ-ਖਾ ਕੇ ਕਾਨੂੰਨ ਨੂੰ ਖ਼ਰਾਬ ਕਰੀ ਜਾ ਰਹੇ ਨੇ..”
“ਮਸਲਾ ਕੀ ਏ ਤੂੰ ਦੱਸ ਤਾਂ ਸਹੀ ਮੈਂ ਤੈਨੂੰ ਠੀਕ ਠਾਕ ਹੱਲ ਦੱਸਾਂਗਾ ਤੇਰੇ ਮਸਲੇ ਦਾ”
“- ਮੇਰੇ ਨਾਲ ਬਲਾਤਕਾਰ ਹੋ ਗਿਆ….”
“- ਹੈਂ…..”
ਮੌਲਵੀਂ ਸਾਹਿਬ ਹੋਰੀਂ ਇਕ ਦਮ ਮੰਜੀ ਤੋਂ ਉੱਠ ਕੇ ਖਲੋ ਗਏ ਤੇ ਸੰਘ ਵਿਚੋਂ ਥੁੱਕ ਲੰਘਾਦਿਆਂ ਪੁੱਛਿਆ, “ਕਿਹਨੇ ਕੀਤਾ ਏ ?”
“ਫ਼ਕੀਰੇ ਨੇ ਮੌਲਵੀਂ ਸਾਹਿਬ ।”
“ਪਰ, ਉਹ ਤਾਂ ਤੇਰਾ ਖਸਮ ਏਂ !!”
“ਆਹੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ