( ਪੋਸਟ ਦੀ ਸ਼ਬਦਾਵਲੀ ਸਖਤ ਹੈ)
ਹਾਰ ਤਾਂ ਸਿੱਧੂ ਮੂਸੇਵਾਲਾ ਓਦਣ ਹੀ ਗਿਆ ਸੀ ਜਿੱਦਣ ਇਹ ਕਾਂਗਰਸ ‘ਚ ਭਰਤੀ ਹੋ ਗਿਆ ਸੀ। ਹੰਕਾਰ ਲੈ ਡੁੱਬਦਾ ਭਾਈ ਬੰਦੇ ਨੂੰ!!
ਮੈਨੂੰ ਇਹ ਸਮਝ ਨਹੀਂ ਆਂਓਦੀ ਕਿ ਪੰਜਾਬ ਦਾ ਕਿਹੜਾ ਸਿੰਗਰ ਐਸਾ ਹੈ ਜੋ ਜੱਦੀ-ਪੁਸ਼ਤੀ ਗਾਇਕ ਘਰਾਣੇ ਵਿੱਚੋਂ ਸੀ ਅਤੇ ਆਪਣੇ ਪਿਓ-ਦਾਦੇ ਦੇ ਸਿਰ ਤੇ ਮਸ਼ਹੂਰ ਹੋ ਗਿਆ ਹੋਵੇ?
ਗਾਇਕੀ ਪਿਓ-ਦਾਦਿਆਂ ਦੇ ਸਿਰਾਂ ਤੇ ਨੀ ਚੱਲਦੀ ਹੁੰਦੀ। ਇਹ ਤਾਂ ਆਪਣੀ ਕਲਾ ਹੈ। ਲੋਕ ਤੁਹਾਡੇ ਸਾਫ ਗਲੇ ਨੂੰ ਸੁਣਨ ਤੋਂ ਬਾਅਦ ਆਪ ਤੈਅ ਕਰਨਗੇ ਕਿ ਤੁਸੀਂ ਚੰਗੇ ਹੋ ਜਾਂ ਨਹੀਂ। ਇਹ ਕੋਈ ਫਿਲਮੀ ਦੁਨੀਆਂ ਨਹੀਂ ਹੈ ਕਿ ਬਾਪ ਮਸ਼ਹੂਰ ਹੀਰੋ ਸੀ ਤਾਂ ਬੇਟਾ ਵੀ ਹੀਰੋ ਬਣ ਗਿਆ!
ਮੂਸੇਵਾਲੇ ਨੇ ਸਭ ਤੋਂ ਪਹਿਲਾਂ ਇਹੀ ਰੌਲਾ ਪਾਇਆ ਸੀ ਨਾ ਕਿ ਮੈਂ ਛੋਟੇ ਘਰੋਂ ਉਠਿਆ ਹੋਇਆਂ!! ਆਪਣੇ ਸਿਰ ਤੇ ਬਣਿਆਂ!! ਪਰ ਮੈਂ ਸਮਝਦਾਂ ਸਰਦੂਲ ਸਿਕੰਦਰ ਤੋਂ ਲੈ ਕੇ ਗੁਰਦਾਸ ਮਾਨ ਤੇ ਬਿੰਦਰਖੀਆ ਤੱਕ, ਉਸਤਾਦ ਕੁਲਦੀਪ ਮਾਣਕ ਜੀ ਤੋਂ ਲੈ ਕੇ ਵਡਾਲੀ ਭਰਾਵਾਂ ਤੱਕ ਹਰ ਕੋਈ ਆਪਣੇ ਹੁਨਰ ਤੇ ਆਪਣੀ ਮਿਹਨਤ ਦੇ ਸਿਰ ਤੇ ਈ ਬਣਿਆ ਹੈ।
ਤੁਸੀਂ ਕਿਸੇ ਸਿੰਗਰ ਦੇ ਮਾਈ ਬਾਪ ਨੂੰ ਜਾਣਦੇ ਹੋ? ਹਰ ਪੰਜਾਬੀ ਗਾਇਕ ਆਪਣੇ ਮੁਰਸ਼ਦ ਨੂੰ ਹੀ ਆਪਣਾ ਸਭ ਕੁੱਛ ਮੰਨਦਾ ਹੈ। ਜਿਸ ਕੋਲੋਂ ਉਸਨੇ ਗਾਓਣਾ ਸਿੱਖਿਆ।
ਪਰ ਇਹ ਮੂਸੇਵਾਲਾ ਆਪਣਾ ਆਪ ਵੇਚਦਾ ਹੈ। ਹਰ ਗੀਤ ਵਿੱਚ ਆਪਣਾ ਹੀ ਰੋਣਾ ਰੋਈ ਜਾਂਦਾ ਹੈ। ਅਖੇ ਮੇਰੇ ਬਾਰੇ ਬੋਲ ਕੇ ਲੋਕ ਮਸ਼ਹੂਰ ਹੋਣਾ ਚਾਹੁੰਦੇ ਹਨ। ਇਹ ਕਹਿ ਕੇ ਓਹ ਖਾਸ ਬਣਨਾ ਚਾਹੁੰਦਾ ਹੈ।
ਜੋ ਕਿ ਓਹ ਹੈ ਨਹੀਂ। ਓਹ ਸਿਰਫ ਇਕ self centered ਆਦਮੀ ਹੈ ਜੋ ਹਰ ਵਕਤ ਆਪਣੇ ਬਾਰੇ ਬੋਲਣਾ ਹੀ ਪਸੰਦ ਕਰਦਾ ਹੈ। ਓਹ ਸੋਚਦਾ ਹੈ ਕਿ ਓਹ ਇਕ ਬਰੈਂਡ ਹੈ। ਆਪਣੇ ਨਾਲ ਅਜੀਬ ਕਿਸਮ ਦੀ ਸ਼ਬਦ ਜੋੜਦਾ ਹੈ। ਝੋਟਾ!! 5911…!!
ਝੋਟਾ!! ਜਾਂ 5911!! ਇਹ ਉਸਦੀ ਮਾਰਕੀਟਿੰਗ ਕਰਨ ਦੇ ਤਰੀਕੇ ਹਨ। ਆਪਣੇ ਆਪ ਨੂੰ ਵੇਚਣ ਦੇ ਤਰੀਕੇ। ਜਿਵੇਂ 10 ਰੁਪਏ ਦੀ ਫੇਨਾ ਸਰਫ ਨਾਲ ਪੰਜ ਰੁਪਏ ਦੀ ਫੇਨਾ ਟਿੱਕੀ ਮੁਫਤ ਮਿਲਦੀ ਹੈ।
ਹੁਨਰ ਪਹਿਲੀ ਗੱਲ ਵਿਕ ਨਹੀਂ ਸਕਦਾ। ਹੁਨਰ ਤਾਂ ਦਿਲਾਂ ਤੱਕ ਪਹੁੰਚ ਜਾਂਦਾ ਹੁੰਦਾ। ਤੇ ਮੂਸੇਵਾਲੇ ਕੋਲ ਫੁਕਰਪੁਣੇ ਤੋਂ ਬਿਨਾ ਕੁੱਛ ਹੈ ਹੀ ਨਹੀਂ। ਓਹ ਆਪਣਾ ਫੁਕਰਪੁਣਾ ਹੀ ਵੇਚ ਸਕਦਾ ਹੈ। ਇਸੇ ਲਈ ਕਦੇ ਆਪਣੇ ਆਪ ਨੂੰ ਝੋਟਾ ਕਹਿੰਦਾ ਹੈ ਤੇ ਕਦੇ ਟਰੈਕਟਰ!!
ਕਿਓਂਕਿ ਓਹ ਚਾਹੁੰਦਾ ਹੈ ਕਿ ਲੋਕ ਉਸਨੂੰ ਇੰਨਾ ਸ਼ਬਦਾਂ ਨਾਲ ਹੀ ਜਾਣਨ। ਚਾਹੁੰਦਾ ਹੈ ਕਿ ਉਸਦੀ ਹੀ ਗੱਲ ਹੁੰਦੀ ਰਹੇ। ਕਿੰਨੀ ਬੇਇੱਜਤੀ ਦੀ ਗੱਲ ਹੈ ਕਿ ਇਕ ਸਸਤਾ ਜਿਹਾ ਬੰਦਾ ਕਹਿ ਰਿਹਾ ਕਿ ਓਹ ਪੂਰੀ ਇੰਡਸਟਰੀ ਨੂੰ ਧੱਕੀ ਫਿਰਦਾ ਹੈ।
ਇੱਥੇ ਹੀ ਉਸ ਸਸਤੇ ਇਨਸਾਨ ਦਾ ਹੰਕਾਰ ਦਿਖਾਈ ਦੇਣ ਲੱਗਦਾ ਹੈ। ਓਹ ਹੁੰਦਾ ਕੌਣ ਹੈ ਪੰਜਾਬੀ ਸੰਗੀਤ ਨੂੰ ਚਲਾਓਣ ਵਾਲਾ?
ਪਰ ਆਪਣੇ ਭੋਲੇ ਪੰਜਾਬੀ ਸਭ ਸੁੱਣ ਰਹੇ ਸਨ। ਇਦੀਆਂ ਭੇਡਾਂ, ਓਹ ਫੁਕਰੇ ਨੌਜਵਾਨ ਨੇ ਜੋ ਹਜੇ ਨਵੇਂ-ਨਵੇਂ ਜੁਆਨ ਹੋਏ ਹਨ। ਜਾਂ ਫੇਰ ਓਹ ਨੌਜਵਾਨ ਨੇ ਜਿਹੜੇ ਆਪਣੀ ਪਸੰਦ ਦੂਸਰਿਆਂ ਦੇ ਹਿਸਾਬ ਨਾਲ ਤੈਅ ਕਰਦੇ ਹਨ। ਮਤਲਬ ਜੀਹਦਾ ਰੌਲਾ ਜਿਆਦਾ ਹੁੰਦਾ ਹੈ ਓਦੇ ਵੱਲ ਦੇ ਹੋ ਜਾਂਦੇ ਹਨ।
ਯੂ-ਟਿਊਬ ਤੇ ਵਿਊ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ