ਬਹਿਰੀਨ ਵਿਚ ਬਤੌਰ ਸਾਈਟ ਸੁਪਰਵਾਈਜ਼ਰ ਕੰਮ ਕਰਦਾ ਇੱਕ ਦਿਨ ਕੰਮ ਤੋਂ ਵਾਪਿਸ ਪਰਤ ਰਿਹਾ ਸਾਂ ਕੇ ਸੜਕ ਤੇ ਟਰੱਕ ਦੇ ਹੋਏ ਇੱਕ ਐਕਸੀਡੈਂਟ ਨੂੰ ਦੇਖ ਬ੍ਰੇਕ ਮਾਰ ਲਈ..ਅੰਦਰ ਵੇਖਿਆ ਇੱਕ ਪਾਕਿਸਤਾਨੀ ਵੀਰ ਸਿਰ ਫੜ ਕੇ ਬੈਠਿਆ ਹੋਇਆ ਸੀ..!
ਪੁੱਛਿਆ ਠੀਕ ਏ ਭਾਈ?
ਆਖਣ ਲੱਗਾ ਅੱਲਾ ਦਾ ਕਰਮ ਏ ਭਾਈ ਜਾਨ..ਬਚਾ ਹੋ ਗਿਆ..ਨਹੀਂ ਅੱਜ ਤੇ ਬੱਸ ਫਾਰਗ ਹੋ ਹੀ ਗਿਆ ਸਾਂ..!
ਏਨੇ ਨੂੰ ਐਂਬੂਲੈਂਸ ਵੀ ਅੱਪੜ ਗਈ..ਓਹਨਾ ਮੁਢਲੀ ਸਹਾਇਤਾ ਦਿੱਤੀ..ਫੇਰ ਪੁੱਛਿਆ ਹਸਪਤਾਲ ਲੈ ਚੱਲਦੇ ਹਾਂ..ਅੱਗੋਂ ਮੇਰਾ ਹੱਥ ਫੜ ਆਖਣ ਲੱਗਾ ਕੇ ਨਹੀਂ ਹੁਣ ਮੇਰਾ ਹਮਸਾਇਆ ਭਰਾ ਅੱਪੜ ਗਿਆ..ਮੈਂ ਬਿਲਕੁਲ ਠੀਕ ਹਾਂ..ਕੋਈ ਗੱਲ ਨੀ..!
ਉਸਦਾ ਟਰੱਕ ਟੋ ਕਰਵਾ ਦਿੱਤਾ ਅਤੇ ਮੈਂ ਉਸਨੂੰ ਆਪਣੇ ਵਾਲੇ ਵਿਚ ਬਿਠਾ ਟਰੱਕ ਉਸਦੇ ਦੱਸੇ ਪਤੇ ਵੱਲ ਨੂੰ ਪਾ ਲਿਆ..!
ਰਾਹ ਵਿਚ ਇੱਕ ਥਾਂ ਖਲਿਆਰ ਪਾਣੀ ਧਾਣੀ ਅਤੇ ਜੂਸ ਵਗੈਰਾ ਵੀ ਪਿਆਇਆ..ਇੱਕ ਵੇਰ ਫੇਰ ਸੁਖ ਸਾਂਧ ਪੁੱਛੀ..ਮੁੜ ਹੋਂਸਲਾ ਜਿਹਾ ਦੇ ਕੇ ਜਦੋਂ ਉਸਦੇ ਪਰਵਾਰ ਬਾਰੇ ਗੱਲ ਸ਼ੁਰੂ ਕੀਤੀ ਤਾਂ ਕਦੇ ਦਾ ਡੱਕਿਆ ਉਹ ਅੱਗੋਂ ਰੋ ਪਿਆ ਤੇ ਮੇਰੇ ਦੋਵੇਂ ਹੱਥ ਚੁੰਮ ਆਪਣੀਆਂ ਅੱਖੀਆਂ ਉੱਤੇ ਰੱਖ ਲਏ..!
ਦੱਸਣ ਲੱਗਾ ਕੇ ਜਦੋਂ ਐਕਸੀਡੈਂਟ ਹੋਇਆ ਤਾਂ ਤੇਰੇ ਸਾਮਣੇ ਬੈਠਾ ਇਹ ਪਠਾਣ ਅੰਦਰੋਂ ਬਾਹਰੋਂ ਬੁਰੀ ਤਰਾਂ ਹਿੱਲ ਗਿਆ..ਬੀਵੀ ਬੱਚਿਆਂ ਅਤੇ ਮਾਂ-ਬਾਪ ਦੀਆਂ ਸ਼ਕਲਾਂ ਅੱਖਾਂ ਅੱਗੇ ਘੁੰਮਣ ਲੱਗ ਪਈਆਂ..ਬੜਾ ਜੀ ਕੀਤਾ ਕੇ ਇਸ ਵੇਲੇ ਕੋਈ ਆਪਣਾ ਹਮਸਾਇਆ ਕਿਸੇ ਤਰਾਂ ਮੇਰੇ ਕੋਲ ਅੱਪੜ ਜਾਵੇ ਤਾਂ ਮੈਂ ਧੂ ਕੇ ਜਾ ਉਸਨੂੰ ਜੱਫੀ ਪਾ ਲਵਾਂ..!
ਕਿੰਨੇ ਸਾਰੇਂ ਗੱਡੀਆਂ ਟਰੱਕ ਹੋਰ ਵੀ ਲੰਘੇ ਪਰ ਜਦੋਂ ਤੂੰ ਆਪਣਾ ਟਰੱਕ ਖਲਿਆਰ ਅੰਦਰ ਆ ਕੇ ਮੇਰਾ ਹਾਲ ਚਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ