ਘਰ ਦੇ ਮਗਰ ਇੱਕ ਸ਼ੈਡ..ਕਈ ਵੇਰ ਸੋਚਿਆ ਢਾ ਦੇਵਾਂ ਪਰ ਨਿਆਣੇ ਮਨਾ ਕਰ ਦਿੰਦੇ ਅਖ਼ੇ ਇਥੇ ਚਿੜੀਆਂ ਰਹਿੰਦੀਆਂ..!
ਇਸ ਵੇਰ ਖੁਦ ਵੇਖਿਆ..ਮਨਫ਼ੀ ਪੈਂਤੀ ਡਿਗਰੀ ਵਿੱਚ ਵੀ ਚੜ੍ਹਦੀ ਕਲਾ ਵਿਚ ਵਿਚਰਦੀਆਂ ਮੋਟੀ ਚਮੜੀ ਅਤੇ ਸੰਘਣੇ ਖ਼ੰਬਾਂ ਵਾਲੀਆਂ ਚਿੜੀਆਂ..ਤਿੱਤਰ ਮਿੱਤਰ ਖ਼ੰਬਾਂ ਵਾਲੇ ਚਿੜੇ ਵੀ..ਇਸੇ ਸ਼ੈਡ ਵਿੱਚ ਇੱਕ ਬਿੱਲੀ ਵੀ ਰਹਿੰਦੀ..ਪਰ ਚਿੜੀਆਂ ਨੂੰ ਕੁਝ ਨੀ ਆਖਦੀ..!
ਇਸ ਵੇਰ ਕੁਝ ਬੋਟ ਵੀ ਧੁੱਪ ਸੇਕਦੇ ਵੇਖੇ..ਮਾਪਿਆਂ ਨੂੰ ਵੇਖ ਖੰਬ ਹਿਲਾ ਹਿਲਾ ਕੁਝ ਖਾਣ ਨੂੰ ਮੰਗਦੇ ਬੋਟ..!
ਇੱਕ ਨਿੱਕੇ ਬੇਰਾਂ ਦਾ ਰੁੱਖ ਵੀ ਕੋਲ ਹੀ..ਪਿਛਲੇ ਸਾਲ ਸੋਚਿਆ ਵੱਢ ਦਿਆਂ..ਇਸ ਦੀਆਂ ਜੜਾਂ ਨੀਹਾਂ ਖਰਾਬ ਕਰ ਦਿੰਦੀਆਂ..ਪਰ ਕੀ ਵੇਖਿਆ ਓਹੀ ਚਿੜੀਆਂ ਸਿਆਲ ਵਿਚ ਇਸ ਰੁੱਖ ਦੇ ਸੁੱਕੇ ਹੋਏ ਬੇਰ ਖਾ ਰਹੀਆਂ ਸਨ..!
ਦੋ ਖਰਗੋਸ਼ ਵੀ ਰਹਿੰਦੇ..ਇੱਕ ਵੇਰ ਕਾਰ ਹੇਠ ਆ ਕੇ ਕਿੰਨੀ ਦੇਰ ਨਿਢਾਲ ਪਿਆ ਰਿਹਾ..ਮੈਂ ਸੋਚਿਆ ਮਰ ਗਿਆ ਪਰ ਫੇਰ ਉੱਠ ਪਿਆ ਤੇ ਦੌੜ ਗਿਆ..!
ਕੱਲ ਦੋ ਪੁਰਾਣੀਆਂ ਗਾਜਰਾਂ ਬਾਹਰ ਸੁੱਟ ਦਿੱਤੀਆਂ..ਅੱਜ ਹਨੇਰੇ ਵਿਚ ਵੇਖਿਆ ਓਹੀ ਬਚ ਗਿਆ ਮਿੱਤਰ ਪਿਆਰਾ ਗਾਜਰ ਖਾ ਰਿਹਾ ਸੀ..ਕੋਲ ਗਿਆ ਤਾਂ ਦੌੜ ਗਿਆ..ਮਨ ਵਿਚ ਚੰਗਾ ਮੰਦਾ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ