ਸਿਖਿਆ ਵਿਭਾਗ ਵਿਚੋਂ ਅਫਸਰ ਰਿਟਾਇਰ ਹੋਏ ਭਾਪਾ ਜੀ ਦੇ ਸੁਬਾਹ ਵਿਚ ਅਧਰੰਗ ਦੇ ਦੌਰੇ ਮਗਰੋਂ ਕਿੰਨਾ ਬਦਲਾਓ ਆ ਗਿਆ ਸੀ..!
ਹੱਡੀਆਂ ਦੀ ਮੁੱਠ ਬਣ ਗਏ ਉਹ ਕਿੰਨੇ ਸਾਰੇ ਸਵਾਲ ਵਾਰ-ਵਾਰ ਪੁੱਛਦੇ ਰਹਿੰਦੇ..ਦਫਤਰ ਦੀਆਂ ਟੈਂਸ਼ਨਾਂ ਅਤੇ ਪ੍ਰੋਮੋਸ਼ਨ ਦੀ ਦੌੜ..ਕਈ ਵਾਰ ਥੱਕਿਆ ਟੁਟਿਆ ਆਇਆ ਓਹਨਾ ਤੇ ਖਿਝ ਵੀ ਜਾਇਆ ਕਰਦਾ..!
ਉਹ ਅੱਗੋਂ ਚੁੱਪ ਜਿਹੇ ਕਰ ਗੁਟਕਾ ਫੜ ਪਾਠ ਕਰਨ ਲੱਗ ਜਾਂਦੇ..ਫੇਰ ਕਿੰਨੀ ਦੇਰ ਨਜਰ ਨਾ ਮਿਲਾਉਂਦੇ..ਮੈਨੂੰ ਗਲਤੀ ਦਾ ਇਹਸਾਸ ਹੁੰਦਾ ਤੇ ਮੈਂ ਕਿੰਨਾ ਕਿੰਨਾ ਚਿਰ ਕੋਲ ਬੈਠ ਗੱਲਾਂ ਕਰਦਾ ਰਹਿੰਦਾ..!
ਫੇਰ ਓਹਨਾ ਦੀ ਟਹਿਲ ਪਾਣੀ ਲਈ ਇੱਕ ਮੁੰਡਾ ਰੱਖ ਲਿਆ..!
ਓਹੀ ਕੱਪੜੇ ਬਦਲਦਾ..ਮੂੰਹ ਧੋਵਾ ਸਿਰ ਤੇ ਪਰਨਾ ਬੰਨ੍ਹਦਾ..ਅਤੇ ਰੋਟੀ ਪਾਣੀ ਤੇ ਦਵਾਈਆਂ ਦਾ ਖਿਆਲ ਵੀ ਰੱਖਦਾ!
ਇੱਕ ਵਾਰ ਉਸਨੇ ਤਿੰਨ ਦਿਨ ਦੀ ਛੁੱਟੀ ਮਾਰ ਲਈ..ਸਾਰੇ ਕੰਮ ਮੈਨੂੰ ਕਰਨੇ ਪਏ..ਮੈਂ ਟਾਈਮ ਕੱਢ ਇੱਕ ਦੋ ਵਾਰ ਘਰੇ ਆ ਜਾਂਦਾ..!
ਇੱਕ ਦਿਨ ਪਜਾਮਾ ਕੁੜਤਾ ਲੱਬਦੇ ਹੋਏ ਨੂੰ ਪੂਰਾਣੀ ਐਲਬੰਮ ਦਿਸ ਪਈ..ਵਰਕੇ ਫਰੋਲਦਾ ਹੋਇਆ ਬਚਪਨ ਵਿਚ ਅੱਪੜ ਗਿਆ..!
ਇੱਕ ਫੋਟੋ ਵਿਚ ਭਾਪਾ ਘੋੜਾ ਬਣੇ ਹੋਏ ਸਨ ਤੇ ਮੈਂ ਓਹਨਾ ਦੀ ਪਿੱਠ ਤੇ ਚੜਿਆ ਹੱਸ ਰਿਹਾ ਸਾਂ..ਇੱਕ ਓਦੋਂ ਦੀ ਸੀ ਜਦੋਂ ਪਹਿਲੀ ਵਾਰ ਸਾਈਕਲ ਦੀ ਜਾਚ ਸਿੱਖੀ..ਓਹਨਾ ਸਾਈਕਲ ਮਗਰੋਂ ਘੁੱਟ ਕੇ ਫੜਿਆਂ ਹੋਇਆ ਸੀ..!
ਇੱਕ ਵਿਚ ਦੀਵਾਲੀ ਪਟਾਕਿਆਂ ਦਾ ਢੇਰ ਅਤੇ ਕਿੰਨੇ ਕਿਸਮ ਦੀ ਮਠਿਆਈ ਅਤੇ ਹੋਰ ਵੀ ਕਿੰਨਾ ਕੁਝ..!
ਇੱਕ ਹੋਰ ਵਿਚ ਗੋਡੇ ਤੇ ਲੱਗੀ ਸੱਟ ਤੇ ਪੱਟੀ ਬੰਨ੍ਹਦੇ ਹੋਏ..ਇੱਕ ਵਿਚ ਮੈਨੂੰ ਰੋਂਦੇ ਹੋਏ ਨੂੰ ਆਪਣੀ ਬੁੱਕਲ ਵਿਚ ਲੈ ਕੇ ਚੁੱਪ ਕਰਵਾ ਰਹੇ ਸਨ..ਇੱਕ ਹੋਰ ਵਿਚ ਮੈਨੂੰ ਪਹਾੜੀ ਚੜ੍ਹਦੇ ਹੋਏ ਆਪਣੇ ਕੰਧਾੜੇ ਚੜਾਇਆ ਹੋਇਆ ਸੀ..!
ਤਸਵੀਰਾਂ ਬਣ ਚਾਰੇ ਪਾਸੇ ਖਿੱਲਰ ਗਿਆ ਬਚਪਨ ਵੇਖ ਮੈਂ ਸੁੰਨ ਜਿਹਾ ਹੋ ਗਿਆ..ਸੋਚਣ ਲੱਗਾ ਕਿੰਨੇ ਸੋਹਣੇ ਹੁੰਦੇ ਸਨ ਭਾਪਾ ਜੀ..ਮੋਟੇ ਮੋਟੇ ਡੌਲੇ,ਮੋਟੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ