ਵਜੂਦ
ਉਹ ਆਪਣੇ ਘਰ ਉੱਚੀ ਉੱਚੀ ਰੌਲਾ ਪਾ ਰਿਹਾ ਸੀ। ਕਈ ਲੋਕ ਉਸ ਕੋਲ ਬੈਠ ਕੇ ਸਵਾਦ ਲੈ ਰਹੇ ਸਨ। ਉਹ ਉਸ ਨੂੰ ਬੁਰਾ ਭਲਾ ਕਹਿ ਰਿਹਾ ਸੀ। “ਉਹ ਚੰਗੀ ਨਹੀਂ, ਉਸ ਦੀ ਮਾਂ ਇਸ ਲਈ ਲੈ ਗਈ, ਕਿ ਹੋਰ ਖ਼ਸਮ ਕਰਵਾ ਦਊਗੀ। ਉਸ ਦੀ ਮਾਂ ਵੀ ਤੇ ਭੈਣਾਂ ਵੀ ਇਹੋ ਜਿਹੀਆਂ ਨੇ। ਇਹ ਤਾਂ ਸਰਾਬ ਪੀ ਕੇ ਸੌਂਦੀ ਸੀ।” ਨਾ ਤਾਂ ਉਸ ਦੀ ਮਾਂ ਉਸ ਦੇ ਮੂੰਹ ਅੱਗੇ ਹੱਥ ਦੇ ਰਹੀ ਸੀ ਨਾ ਭਰਾ, ਜਿਹੜੇ ਉਸ ਦੇ ਕੋਲ ਬੈਠੇ ਸਨ।
ਕੁਝ ਦਿਨਾਂ ਬਾਅਦ ਉਹ ਵਾਪਸ ਆ ਗਈ। ਆਢ ਗੁਆਂਢ ਦੀਆਂ ਜਨਾਨੀਆਂ ਆਣ ਇਕੱਠੀਆਂ ਹੋਈਆਂ, ਭੈਣ ਤੁੰ ਕਿਥੇ ਚਲੀ ਗਈ ਸੀ, ਤੇਰੇ ਆਦਮੀ ਨੇ ਪਿਛੋਂ ਤੇਰੀ ਬਹੁਤ ਮਿੱਟੀ ਪਲੀਤ ਕੀਤੀ। ਉਹ ਸਭ ਦੀਆਂ ਗੱਲਾਂ ਸੁਣ ਕੇ ਡੌਰ ਭੌਰੀ ਹੋ ਗਈ। ਉਸ ਨੇ ਦੱਸਿਆ, “ਕਿ ਇਹ ਨਿੱਤ ਦਿਹਾੜੇ ਸ਼ਰਾਬ ਪੀ ਕੇ ਆਉਂਦਾ, ਪੈਂਤੀ ਸੌ ਮਹੀਨੇ ਦੀ ਤਨਖਾਹ ਤੇ ਕੰਮ ਕਰਦਾ। ਤੁਹਾਡੇ ਸਾਹਮਣੇ ਮੈਂ ਕੱਪੜੇ ਸਿਉਂ ਕੇ ਮਾੜਾ ਚੰਗਾ ਗੁਜ਼ਾਰਾ ਕਰਦੀ ਆਂ। ਤਿੰਨ ਧੀਆਂ ਦਾ ਪਾਲਣ ਪੋਸ਼ਣ ਈ ਮਾਣ ਨੀ। ਕਈ ਵਾਰ ਤਾਂ ਇਹੋ ਜਿਹੇ ਹਲਾਤ ਵੀ ਹੋ ਜਾਂਦੇ ਕਿ ਸਾਨੂੰ ਗੁਰਦੁਆਰੇ ਜਾ ਕੇ ਰੋਟੀ ਛਕਣੀ ਪੈਂਦੀ, ਮੈਂ ਫਿਰ ਵੀ ਘਰ ਦਾ ਪਾਜ਼ ਨਹੀਂ ਕੱਢਿਆ। ਮੈਰੀ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ