ਵੱਡੇ ਭੈਣ ਭਰਾ,ਚਾਚੇ ਤਾਇਆਂ ਦੇ ਨਿਆਣੇ ਸਾਰੇ ਵੱਡੇ ਪਾਪਾ ਆਖ ਕੇ ਬੁਲਾਇਆ ਕਰਦੇ ਸੀ।ਮੈਂ ਇਕੱਲੀ ਭਾਪਾ ਜੀ ਆਖ ਕੇ ਬੁਲਾਉਂਦੀ ਹੁੰਦੀ ਸੀ।ਮੈਨੂੰ ਮੰਮੀ ਹੁਣਾ ਨੇ ਵੀ ਕਹਿਣਾ ਕਿ ਜਦ ਸਾਰੇ ਵੱਡੇ ਪਾਪਾ ਕਹਿੰਦੇ ਆ ਤਾਂ ਤੂੰ ਇਕੱਲੀ ਭਾਪਾ ਜੀ ਕਿਉਂ ਕਹਿੰਦੀ ਆ ਤਾਂ ਇਸ ਗੱਲ ਦਾ ਜਵਾਬ ਭਾਪਾ ਜੀ ਆਪ ਦਿਆ ਕਰਦੇ ਸੀ।ਆਖਣਾ ਇਹਦੇ ਮੂੰਹੋਂ ਮੈਨੂੰ ਭਾਪਾ ਜੀ ਸੁਣਨਾ ਹੀ ਚੰਗਾ ਲਗਦਾ ਆ।ਜਦ ਇਹ ਮੈਨੂੰ ਭਾਪਾ ਜੀ ਕਹਿ ਕੇ ਬੁਲਾਉਂਦੀ ਆ ਤਾਂ ਮੈਨੂੰ ਆਪਣੇ ਬਾਪੂ ਜੀ ਤੋਂ ਲੈਕੇ ਦਾਦਾ ਜੀ ਤੱਕ ਦੀ ਯਾਦ ਤਾਜ਼ਾ ਹੋ ਜਾਂਦੀ ਆ।
ਸਭ ਨੂੰ ਵੱਡੇ ਪਾਪਾ ਕਹਿਣ ਦੀ ਆਦਤ ਸੀ ਤੇ ਓਹਨਾਂ ਦੀ ਇਹ ਆਦਤ ਓਹਨਾ ਕੋਲੋਂ ਬਦਲ ਹੀ ਨਾ ਹੋਈ।ਮੈਂ ਘਰ ਚ ਸਭ ਤੋਂ ਛੋਟੀ ਸੀ ਤੇ ਕੱਦ ਚ ਵੀ ਮਧਰੀ ਸਾਂ।ਸਾਰੇ ਮੈਨੂੰ ਗਿੱਠੀ ਕਹਿ ਕੇ ਛੇੜਿਆ ਕਰਦੇ ਸੀ ਤੇ ਭਾਪਾ ਜੀ ਕਿਹਾ ਕਰਦੇ ਸੀ ਮੇਰੀ ਪੋਤੀ ਦਾ ਮੜੰਗਾ ਮੇਰੀ ਦਾਦੀ ਤੇ ਪੈਂਦਾ ਆ।ਕਹਿਣਾ ਇਹਦੀਆਂ ਗੱਲਾਂ,ਇਹਦੀ ਤੌਰ ਤੇ ਸਾਰਾ ਕੁਝ ਮੈਨੂੰ ਮੇਰੀ ਦਾਦੀ ਦਾ ਭੁਲੇਖਾ ਪਾਉਂਦਾ ਆ।
ਮੈਨੂੰ ਵੀ ਆਪਣੇ ਮਾਂ ਪਿਓ ਤੋਂ ਵਧਕੇ ਭਾਪੇ ਦਾ ਮੋਹ ਹੁੰਦਾ ਸੀ। ਬੀਬੀ ਦਾ ਮੇਰੇ ਨਾਲ ਘੱਟ ਤੇ ਦੂਜੇ ਪੋਤੇ ਪੋਤੀਆਂ ਨਾਲ ਜਿਆਦਾ ਮੋਹ ਸੀ।ਸਾਰੇ ਜਣੇ ਬੀਬੀ ਦੇ ਆਲੇ ਦੁਆਲੇ ਤੇ ਭਾਪਾ ਜੀ ਕੋਲੋਂ ਸਭ ਡਰਦੇ ਕੋਲ ਨਹੀਂ ਆਓਂਦੇ ਹੁੰਦੇ ਸੀ ਤੇ ਮੈਂ ਭਾਪਾ ਜੀ ਦੀ ਲਾਡਲੀ ਹੁੰਦੀ ਸੀ।
ਬਾਕੀ ਭੈਣ ਭਰਾ ਸਕੂਲ ਬੱਗੀ ਚ ਜਾਇਆ ਕਰਦੇ ਸੀ ਤੇ ਮੇਰੀ ਪਿੱਕ ਐਂਡ ਡ੍ਰੌਪ ਭਾਪਾ ਜੀ ਦੇ ਸਾਇਕਲ ਤੇ ਹੋਇਆ ਕਰਦੀ ਸੀ।ਅੰਮੀ ਦਸਦੇ ਜਦ ਤੈਨੂੰ ਸਕੂਲ ਲਗਾਇਆ ਤਾਂ ਤੂੰ ਕਹਿੰਦੀ ਸੀ ਮੈਂ ਇਥੇ ਨਹੀਂ ਰਹਿਣਾ ਜਾਂ
ਭਾਪਾ ਜੀ ਨੂੰ ਵੀ ਮੇਰੇ ਨਾਲ ਸਕੂਲ ਲਗਾਓ।ਫੇਰ ਕਹਿੰਦੇ ਤੂੰ ਆਪਣੀ ਮੈਡਮ ਨੂੰ ਕਿਹਾ ਕਰਦੀ ਸੀ ਕਿ ਮੈਨੂੰ ਗੇਟ ਕੋਲ ਹੀ ਬਿਠਾ ਦਿਓ ਇੱਥੋਂ ਮੇਰੇ
ਭਾਪਾ ਜੀ ਨੇ ਲੰਘਣਾ ਆ।ਕਹਿੰਦੇ ਤੇਰੀ ਜ਼ਿੱਦ ਕਰਨ ਤੇ ਭਾਪਾ ਜੀ ਨੇ ਤੇਰੀ ਛੁੱਟੀ ਹੋਣ ਤੱਕ ਗੇਟ ਤੇ ਬੈਠਣਾ ਹੀ ਸ਼ੁਰੂ ਕਰ ਦਿੱਤਾ ਸੀ।ਕਹਿੰਦੇ ਭਾਪਾ ਜੀ ਨੇ ਕਿਸੇ ਰਿਸ਼ਤੇਦਾਰੀ ਚ ਵੀ ਜਾਣਾ ਹੁੰਦਾ ਸੀ ਤਾਂ ਰਾਤ ਨਹੀਂ ਰੁਕਿਆ ਕਰਦੇ ਸੀ।ਆਖਦੇ ਹੁੰਦੇ ਸੀ ਕਿ ਮੈਨੂੰ ਮੇਰੀ ਪੋਤੀ ਬਿਨਾ ਨੀਂਦ ਨਹੀਂ ਆਉਂਦੀ।
ਦਾਦੇ ਪੋਤੀ ਦਾ ਇੰਨਾ ਪਿਆਰ ਵੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ