ਮਕਾਨ ਹੀ ਤੋ ਹੈ, ਮੈਂ ਕੋਣ ਸਾ ਖਾ ਜਾਉੰਗਾ…
ਗੱਲ ਕੁਝ ਮਹੀਨੇ ਪੁਰਾਣੀ ਪਰ ਸੌਣ ਨਹੀ ਦਿੰਦੀ ਜਦ ਵੀ ਦਿਮਾਗ ਵਿੱਚ ਆਉੰਦੀ ਬੈਚੇਨ ਕਰ ਦਿੰਦੀ ਹੈ ਮੈਨੂੰ..
ਮੈਂ ਆਪਣੇ ਪੁਰਾਣੇ ਘਰ ਮੁਹੱਲੇ ਗਿਆ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀ… ਹੁਣ ਕਿਰਾਏ ਤੇ ਚੜ੍ਹਾਇਆ ਸੀ ਤੇ ਅਸੀਂ ਹੁਣ ਦੂਜੀ ਥਾਂ ਤੇ ਰਹਿੰਦੇ ਸੀ ਇੱਕ ਅਪਾਰਟਮੈੰਟ ਵਿਚ.. ਪਰ ਕਦੇ ਕਦੇ ਮੈਨੂੰ ਇਥੇ ਆਉਣਾ ਚੰਗਾ ਲੱਗਦਾ ਸੀ । ਬਹੁਤੀਆਂ ਪੁਰਾਣੀਆਂ ਯਾਦਾਂ ਜੁੜੀਆਂ ਸੀ ਇਸ ਨਾਲ.. ਨਾਲ ਥੋੜ੍ਹੀ ਦੇਖ ਰੇਖ ਵੀ ਹੋ ਜਾਂਦੀ ਤੇ ਕਿਰਾਏ ਦਾ ਹਿਸਾਬ ਵੀ…
ਮੈਂ ਹਾਲੇ ਪਹੁੰਚਿਆ ਹੀ ਸੀ ਕਿ ਇੰਨੇ ਨੂੰ ਇੱਕ ਮੋਟਰ ਸਾਇਕਲ ਮੇਰੇ ਲਾਗੇ ਰੁੱਕਦੀ ਹੈ … ਕਾਲੀ ਐਨਕ ਲਾਈ ਇਕ ਬੰਦਾ ਰੰਗ ਭਾਵੇ ਗੂੜ੍ਹਾ ਸੀ ਪਰ ਸੋਹਣੀ ਸਿਹਤ ਵਾਲਾ ਸੀ….
ਬੋਲਿਆ ਪਾਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਬਈ.. ਪਰ ਮੈਂ ਪਛਾਣਿਆ ਨਹੀ ਪਰ ਅਵਾਜ਼ ਕੁਝ ਸੁਣੀ ਲੱਗੀ… ਮੈਂ ਪਹਿਚਾਨਣ ਦੀ ਕੋਸ਼ਿਸ਼ ਕਰ ਰਿਹਾ ਸੀ …ਇੰਨੇ ਨੂੰ ਉਹ ਆਪ ਹੀ ਬੋਲਿਆ ,ਕਿਆ ਪਾਜੀ, ਲਗਤਾ ਹੈ ਆਪ ਹਮੇ ਭੂਲ ਗਏ,ਅਪਨੇ ਬਾਬੂਲਾਲ ਕੋ ….. ਇੰਨਾ ਕਹਿੰਦਿਆ ਉਸ ਨੇ ਕਾਲੀ ਐਨਕ ਉਤਾਰੀ… ਤੇ ਅੱਖਾਂ ਮਿਲਦਿਆਂ ਹੀ ਮੇਰੇ ਮੁੰਹੋਂ ਨਿਕਲਿਆ ਓਏ ਬਾਬੂ ਤੂੰ ਹੈ…. ਤੇਰੀ ਤਾਂ ਟੋਹਰ ਹੀ ਬਦਲ ਗਈ… ਕਹਿੰਦਾ ਸਭ ਉਪਰਵਾਲੇ ਔਰ ਬੀਜ਼ੀ ਕੀ ਕਿਰਪਾ ਹੈ..
ਮੈ ਪੁਛਿਆ ਕਿੰਜ਼ ਹੁਣ ਮਾਸੀ….
ਠੀਕ ਰਹਿੰਦੇ ਮਾੜਾ ਮੋਟਾ ਚੱਲਦੇ ਹੁਣ ਕੀ ਨਹੀ.?. ਅਗੋ ਕਹਿੰਦਾ ਵੋ ਤੋ ਚਲੇ ਗਏ…
ਮੈ ਕਿਹਾ, ਹਰਜੀਤ ਕੋਲ ਚਲੇ ਗਏ ਕਨੇਡਾ ਕੀ?… ਕਹਿੰਦਾ ਨਹੀ ਭਾਜੀ…
ਉੱਪਰ ਚਲੇ ਗਏ ,ਭਗਵਾਨ ਕੇ ਪਾਸ…
ਮੈਨੂੰ ਸੁਣ ਬੜਾ ਧੱਕਾ ਲੱਗਿਆ…
ਮੈਂ ਕਿਹਾ ਮੈਨੂੰ ਪੂਰੀ ਗੱਲ ਦੱਸ….
ਇੰਨੇ ਨੂੰ ਮੇਰਾ ਕਿਰਾਏਦਾਰ ਜਿੰਦਰ ਵੀ ਬਾਹਰ ਆ ਗਿਆ ਤੇ ਉਸ ਨੂੰ ਕਹਿ ਮੈਂ ਬਾਹਰ ਕੁਰਸੀਆਂ ਮੰਗਵਾਂ ਬੈਠ ਗਏ..
ਕੱਲ ਦੀ ਤਾਂ ਗਲ ਸੀ..ਅਸੀ ਸਾਰੇ ਇਸੇ ਮੁਹੱਲੇ ਇੱਕਠੇ ਰਹਿੰਦੇ ਸੀ ਤੇ ਮੈਂ ਤੇ ਹਰਜੀਤ ਇਕੱਠੇ ਪੜ੍ਹਦੇ ਸੀ ਇੱਕੋ ਸਕੂਲ ਵਿੱਚ…ਨਾਲ ਹੀ ਖੇਡਣਾ ਤੇ ਹਰਜੀਤ ਦੀ ਮੰਮੀ ਨਿੰਦਰੀ ਮਾਸੀ ਜਾਂ ਮਾਸੀ ਹੀ ਬੁਲਾਉੰਦੇ ਸੀ…. ਉਨਾਂ ਦੀਆ ਨਿਗਾਹਾਂ ਸਾਹਮਣੇ ਹੀ ਖੇਡ ਵੱਡੇ ਹੋਏਹਾਂ… ਫੇਰ ਰੋਜ਼ੀ ਰੋਟੀ ਨੇ ਸਾਨੂੰ ਅੱਲਗ ਸਫ਼ਰ ਤੇ ਘੱਲ ਤਾਂ.. ਮੇਰੀ ਇੱਥੇ ਹੀ ਨੌਕਰੀ ਲੱਗ ਗਈ ਤੇ ਹਰਜੀਤ ਕਨੇਡਾ ਚਲਾ ਗਿਆ ਤੇ ਉਥੇ ਕੰਮ ਕਰਦੇ ਉਥੇ ਦਾ ਹੀ ਹੋ ਗਿਆ.. ਉਥੇ ਹੀ ਵਿਆਹ ਕਰਵਾ ਲਿਆ ਤੇ ਬੱਚੇ, ਪਰਿਵਾਰ ਉੱਥੇ ਹੀ ਜਿੰਦਗੀ ਸੈਟ ਹੋ ਗਈ ਉਸਦੀ… ਮੈਉ ਕਈ ਵਾਰ ਮਾਸੀ ਨੂੰ ਕਿਹਾ ਕਿ, ਮਾਸੀ ਇੱਕੋ ਪੁੱਤਰ ਹੈ ਤੇਰਾ, ਤੂੰ ਕਿਉਂ? ਇੱਥੇ ਬੈਠੀ ਤੁਸੀਂ ਵੀ ਜਾਓ ਕਨੇਡਾ… ਮਾਸੀ ਕਹਿੰਦੀ ਪੁੱਤ ਮਹੀਨਾ ਦੋ ਮਹੀਨਾ ਤਾਂ ਜਾ ਆਉਂਦੀ ਪਰ ਉੱਥੇ ਰਹਿਣ ਨੂੰ ਹੋਂਸਲਾ ਨਹੀ ਪੈੰਦਾ ਮੇਰਾ…
ਇਥੇ ਮੇਰਾ ਘਰ ਹੈ, ਹੱਥੀਂ ਬਣਾਇਆ, ਯਾਦਾਂ ਨੇ, ਸਾਕ ਸੰਬਧੀ ਨੇ, ਉੱਥੇ ਮੈਂ ਇੱਕਲੀ ਪੈ ਜਾਂਦੀ ਹਾਂ ਉਹ ਦੋਵੇਂ ਨੌਕਰੀ ਤੇ ਬੱਚੇ ਮੇਡਾਂ ਕੋਲ… ਮੈਂ ਕਮਰੇ ਜੋਗੀ… ਮੇਰੇ ਤੋਂ ਨਹੀ ਰਹਿਣ ਹੁੰਦਾ… ਮੈਂ ਕਿਹਾ ਤੁਸੀਂ ਇੱਥੇ ਇਕੱਲੇ ਕੋਈ ਲੋੜ ਪੈ ਜਾਏ… ਕੋਈ ਕੰਮ ਪੈ ਜਾਂਦਾ…. ਹੱਸ ਕੇ ਕਹਿੰਦੀ ਹਰਜੀਤ ਆਹ ਬਾਬੂ ਬੰਨ ਗਿਆ ਹੈ ਮੇਰੇ ਬੂਹੇ…. ਬਾਬੂ ਵੀ ਅਗੋਂ ਦੰਦ ਕੱਢਦਾ ਹੱਸਦਾ… ਕਾਲਾ ਸ਼ਾਹ ਰੰਗ, ਸੁੱਕਾ ਸਰੀਰ ਤੇ ਦੰਦ ਬਾਹਰ… ਕਹਿੰਦਾ ਕਿ ਪਾਜ਼ੀ ਹਮ ਹੈ ਨਾ ਦੇਖਭਾਲ ਕੇ ਲੀਏ…...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ