ਗਰੀਬੀ ਨਾਮ ਦੀ ਡੈਣ
ਮੁੱਖ ਪਾਤਰ – ਰੇਸ਼ਮਾਂ
ਉਰਮੀਂ
ਕਿਸ਼ਤ – 1
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
1
ਰੇਸ਼ਮਾ ਦੀ ਘਰ ਦੀ ਗਰੀਬੀ ਖਤਮ ਹੀ ਨਹੀਂ ਸੀ ਹੁੰਦੀ। ਉਸਦੇ ਸ਼ਰਾਬੀ ਪਤੀ ਦੇ ਮਰ ਜਾਣ ਤੋਂ ਬਾਅਦ, ਉਸਦੀ ਬੁੱਢੀ ਸੱਸ ਦੇ ਕੈਂਸਰ ਤੋਂ ਬਾਅਦ, ਉਸਦੇ ਸੁਹਰੇ ਦੀ ਜਾਨ ਲੈਣ ਤੋਂ ਬਾਅਦ ਵੀ ਇਹ ਗਰੀਬੀ ਟਸ ਦੀ ਮੱਸ ਨਹੀਂ ਸੀ ਹੋਈ। ਸਾਰਾ ਘਰ ਖਾ ਗਈ ਸੀ ਇਹ ਗਰੀਬੀ! ਪਰ ਫੇਰ ਵੀ ਇਸ ਡੈਣ ਦਾ ਢਿੱਡ ਨਹੀਂ ਭਰਿਆ ਸੀ।
ਬਾਬੂ ਰਜਿੰਦਰ ਡੋਗਰਾ ਦੇ ਘਰ ਰੇਸ਼ਮਾਂ ਪੋਚਾ ਲਗਾਓਣ ਜਾਇਆ ਕਰਦੀ ਸੀ। ਉਸਦੇ ਘਰ ਦਾ ਕੰਮ ਕਰਦੀ ਨੂੰ ਰੇਸ਼ਮਾਂ ਨੂੰ ਚਾਰ ਸਾਲ ਹੋ ਗਏ ਸਨ। ਘਰ ਦੀ ਰਸੋਈ ਦੇ ਨਿੱਕੇ-ਮੋਟੇ ਕੰਮ ਕਰਦੀ ਰਹਿੰਦੀ। ਡੋਗਰਾ ਦੀ ਪਤਨੀ ਸ਼ਸ਼ੀਕਲਾ ਰੇਸ਼ਮਾਂ ਦੀ ਮਜਬੂਰੀ ਦਾ ਪੂਰਾ-ਪੂਰਾ ਫਾਇਦਾ ਲੈੰਦੀ ਸੀ। ਉਹ ਰੇਸ਼ਮਾਂ ਨੂੰ ਇਕ ਮਿੰਟ ਵੀ ਬੈਠਣ ਨਹੀਂ ਦਿੰਦੀ ਸੀ।
ਰਜਿੰਦਰ ਡੋਗਰਾ ਵੀ ਰੇਸ਼ਮਾਂ ਤੇ ਗਲਤ ਨਜ਼ਰ ਰੱਖਦਾ ਸੀ। ਉਸਦੀ ਗਰੀਬੀ ਅਤੇ ਮਜ਼ਬੂਰੀ ਦਾ ਫਾਇਦਾ ਚੱਕਣਾ ਚਾਹੁੰਦਾ ਸੀ। ਰੇਸ਼ਮਾ ਇਹ ਚੰਗੀ ਤਰਾਂ ਸਮਝਦੀ ਸੀ। ਅਤੇ ਆਪਣੇ ਆਪ ਨੂੰ ਡੋਗਰੇ ਕੋਲੋਂ ਬਚਾ ਕੇ ਰੱਖਦੀ ਸੀ।
ਉਸਦੀ ਇਕ ਬੇਟੀ ਸੀ। ਰੇਸ਼ਮਾਂ ਦੀ ਜਿੰਦਗੀ ਜਿਓਣ ਦਾ ਇੱਕੋ-ਇਕ ਕਾਰਨ। ਰੇਸ਼ਮਾਂ ਲਈ ਉਸਦੀ ਬੇਟੀ ਉਰਮੀਂ ਸਭ ਕੁੱਛ ਸੀ। ਰੇਸ਼ਮਾਂ ਦਾ ਸੁਪਨਾ ਸੀ ਕਿ ਓਹ ਆਪਣੀ ਬੇਟੀ ਨੂੰ ਡਾਕਟਰ ਬਣਾਵੇ। ਉਰਮੀਂ ਵੀ ਆਪਣੀ ਮਾਂ ਨਾਲ ਬਹੁਤ ਪਿਆਰ ਕਰਦੀ ਸੀ। ਅਤੇ ਉਸਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਸੀ।
ਡੋਗਰਾ ਦੀ ਛੇੜਖਾਨੀ ਤੋਂ ਤੰਗ ਆਈ ਰੇਸ਼ਮਾਂ ਨੇ ਕੋਈ ਹੋਰ ਕੰਮ ਲੱਭਣ ਦੀ ਕੋਸ਼ਿਸ਼ ਵੀ ਕਰੀ। ਕਿ ਕਿਤੇ ਹੋਰ ਲੱਗ ਜਾਂਦੀ ਹਾਂ। ਤਾਂ ਜੋ ਨਿੱਤ ਦੇ ਪਰੇਸ਼ਾਨੀ ਤੋਂ ਛੁਟਕਾਰਾ ਮਿਲੇ। ਪਰ ਦੂਸਰੀ ਜਗਾ ਵੀ ਤਾਂ ਕੋਈ ਮਰਦ ਹੋਵੇਗਾ ਜੋ ਇਕੱਲੀ ਔਰਤ ਦਾ ਫਾਇਦਾ ਚੱਕਣਾ ਚਾਹੇਗਾ।
ਕਿੱਥੋਂ-ਕਿੱਥੋਂ ਭੱਜੇਗੀਂ ਰੇਸ਼ਮਾ!?
ਸ਼ਸ਼ੀਕਲਾ ਮੈਡਮ ਜਿਵੇਂ ਦੀ ਵੀ ਹੈ ਪਰ ਹਰ ਮਹੀਨੇ ਪੈਸਾ ਵਕਤ ਸਿਰ ਦੇ ਦਿੰਦੀ ਹੈ। ਰੋਜ਼ ਸ਼ਾਮ ਨੂੰ ਬਚੀ ਹੋਈ ਸਬਜ਼ੀ ਵੀ ਡੱਬੇ ਵਿੱਚ ਪਾ ਦਿੰਦੀ ਹੈ। ਬੇਹੀ ਰੋਟੀ ਵੀ ਦੇ ਦਿੰਦੀ ਹੈ ਕਿ ਰੇਸ਼ਮਾਂ ਖਾ ਲਵੀਂ ਅਸੀਂ ਵੀ ਸੁੱਟਣੀ ਹੀ ਹੈ।
ਤਨਖਾਹ ਵੀ ਵਧਾ ਦਿੰਦੀ ਹੈ। ਇਸ ਲਈ ਜਿਵੇਂ ਚੱਲ ਰਿਹਾ ਹੈ ਓਵੇਂ ਚੱਲਣ ਦੇ ਰੇਸ਼ਮਾਂ! ਜੇ ਤੂੰ ਸਹੀ ਹੈਂ ਤਾਂ ਸਾਹਬ!! ਤੇਰੇ ਨਾਲ ਕੁੱਛ ਗਲਤ ਨੀ ਕਰ ਸਕਦੇ!
ਇਹੀ ਸਭ ਸੋਚ ਰੇਸ਼ਮਾਂ ਡੋਗਰਿਆਂ ਦੇ ਘਰ ਲੱਗੀ ਹੋਈ ਸੀ। ਉਰਮੀਂ ਦੀ ਪੜਾਈ ਸਰਕਾਰੀ ਸਕੂਲ ਵਿੱਚ ਕਰਵਾ ਰਹੀ ਸੀ। ਪਰ ਰੇਸ਼ਮਾਂ ਦਾ ਸੁਪਨਾ ਸੀ ਕਿ ਵਧੀਆ ਅੰਗਰੇਜ਼ੀ ਸਕੂਲ ਵਿੱਚ ਓਹ ਉਰਮੀਂ ਨੂੰ ਪੜਾਵੇ।
ਜੇਕਰ ਉਰਮੀਂ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਅਤੇ ਜਮਾਤ ਵਿੱਚ ਪਹਿਲੇ ਸਥਾਨ ਤੇ ਰਹੀ ਤਾਂ ਉਮੀਦ ਸੀ ਕਿ ਉਸਨੂੰ ਵਜੀਫਾ ਮਿਲ ਜਾਵੇ।
ਸੁਪਨੇ ਸਾਨੂੰ ਜਿਓਂਦੇ ਰਹਿਣ ਦਾ ਮਕਸਦ ਤਾਂ ਦਿੰਦੇ ਹਨ ਪਰ ਗਰੀਬਾਂ ਲਈ ਤਾਂ ਇਹ ਨਿਰਾ ਭਾਰ ਹੁੰਦੇ ਹਨ । ਗਰੀਬ ਇਨਸਾਨ ਨੂੰ ਕਿੱਥੇ ਹੱਕ ਹੁੰਦਾ ਹੈ ਸੁਪਨੇ ਦੇਖਣ ਦਾ!? ਓਹ ਤਾਂ ਵਿਚਾਰੇ ਆਪਣਾ ਢਿੱਡ ਭਰ ਲੈਣ ਬੱਸ ਬਹੁਤ ਹੈ।
ਸ਼ਰਾਬੀ ਪਤੀ ਦੀਆਂ ਚਪੇੜਾਂ ਖਾਂਦੀ-ਖਾਂਦੀ ਰੇਸ਼ਮਾਂ ਇਕ ਅੱਖ ਤੋਂ ਅੰਨੀ ਹੋ ਗਈ ਸੀ। ਓਹ ਤਾਂ ਵਿਚਾਰੀ ਆਪਣੀ ਅੱਖ ਦਾ ਇਲਾਜ ਤੱਕ ਨੀ ਕਰਵਾ ਪਾਈ! ਉਰਮੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ