ਗਰੀਬੀ ਨਾਮ ਦੀ ਡੈਣ
ਮੁੱਖ ਪਾਤਰ – ਰੇਸ਼ਮਾਂ
ਉਰਮੀਂ
ਕਿਸ਼ਤ – 3
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=361015662701366&id=100063788046394
3
ਪਿੱਛੇ ਅਸੀਂ ਪੜ ਕੇ ਆਏ ਹਾਂ ਕਿ ਪੈਸੇ ਦੀ ਘਾਟ ਕਾਰਨ ਰੇਸ਼ਮਾਂ ਨੂੰ ਆਪਣਾ ਆਪ ਰਜਿੰਦਰ ਡੋਗਰਾ ਨੂੰ ਵੇਚ ਦੇਣਾ ਪਿਆ। ਪੈਸਾ ਉਸਨੂੰ ਆਪਣੀ ਬੱਚੀ ਉਰਮੀਂ ਦੀ ਜਾਨ ਬਚਾਓਣ ਲਈ ਚਾਹੀਦਾ ਸੀ। ਉਰਮੀਂ ਦਾ ਅਪਰੇਸ਼ਨ ਡਾਕਟਰ ਮੀਨਾ ਸ਼ਰਮਾਂ ਕਰਨ ਵਾਲੀ ਸੀ। ਜਦੋਂ ਰਜਿੰਦਰ ਡੋਗਰਾ ਦੀ ਭੁੱਖ ਉਤਰ ਗਈ ਤਾਂ ਉਸ ਮਜਬੂਰ ਮਾਂ ਨੂੰ ਉਸਨੇ ਪੈਸਾ ਦੇ ਦਿੱਤਾ।
ਦੋ ਲੱਖ ਰੁਪਏ ਰੇਸ਼ਮਾਂ ਲਈ ਸਿਰਫ ਰਕਮ ਨਹੀਂ ਸੀ। ਇਹ ਉਸਦੀ ਬੱਚੀ ਦੀ ਜਿੰਦਗੀ ਸੀ। ਉਰਮੀਂ ਦੇ ਸਾਹ ਸਨ ਜੋ ਰੇਸ਼ਮਾਂ ਨੇ ਮੌਤ ਕੋਲੋਂ ਖੋਹ ਲਏ ਸਨ।
ਪਤਾ ਨਹੀਂ ਸ਼ਾਇਦ ਔਖਿਆਈ ਅਮੀਰਾਂ ਉਪਰ ਵੀ ਆਂਓਦੀ ਹੋਵੇ! ਪਰ ਗਰੀਬਾਂ ਲਈ ਔਖਾ ਸਮਾਂ ਕਿਸੇ ਨਰਕ ਨੂੰ ਪਾਰ ਕਰਨ ਦੇ ਸਮਾਨ ਹੁੰਦਾ ਹੈ।
ਲੋਕ ਕਹਿੰਦੇ ਨੇ ਨਾ ਕਿ ਪੈਸਾ ਸਭ ਕੁੱਛ ਨੀ ਹੁੰਦਾ। ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ! ਹਾਂ ਇਹ ਸੁਣਨ ਵਿੱਚ ਬਹੁਤ ਵਧੀਆ ਲੱਗਦਾ ਹੈ। ਪਰ ਜਦੋਂ ਇੰਨਾ ਕਾਗਜ਼ ਦੇ ਚੰਦ ਟੁਕੜਿਆਂ ਪਿੱਛੇ ਕਿਸੇ ਨੂੰ ਆਪਣਿਆਂ ਦੀ ਜਾਨ ਜਾਂਦੀ ਦੇਖਣੀ ਪੈਂਦੀ ਹੈ ਤਾਂ ਓਦੋਂ ਪਤਾ ਚੱਲਦਾ ਕਿ ਪੈਸਾ ਕਿੰਨਾ ਕੁੱਛ ਖਰੀਦ ਸਕਦਾ ਹੈ।
ਕਿਤਾਬਾਂ ਤੋਂ ਬਾਹਰ ਅਸਲ ਜਿੰਦਗੀ ਚੱਲਦੀ ਹੈ। ਅਤੇ ਅਫਸੋਸ ਉਸ ਸਭ ਤੋਂ ਉਲਟ ਚੱਲਦੀ ਹੈ ਜੋ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ। ਗੱਲ ਚੁਬਣ ਵਾਲੀ ਹੈ ਪਰ ਜਿਆਦਾਤਰ ਲੋਕ ਤਾਂ ਸਾਰੀ ਉਮਰ ਉਨਾ ਗ੍ਰੰਥਾਂ ਨੂੰ ਨਹੀਂ ਸਮਝ ਪਾਂਓਦੇ ਜਿੰਨਾ ਨੂੰ ਓਹ ਪੂਜਦੇ ਹਨ।
ਸਕੂਲਾਂ ਤੋਂ ਲੈ ਕੇ ਹੱਸਪਤਾਲਾਂ ਤੱਕ ਸਭ ਵਪਾਰ ਕਰਨ ਦੇ ਸਾਧਨ ਬਣ ਗਏ ਹਨ। ਪੈਸਾ ਫੇਂਕ ਤੇ ਤਮਾਸ਼ਾ ਦੇਖ!
ਪੈਸੇ ਬਿਨਾ ਇਹ ਦੁਨੀਆਂ ਹੋਰ ਕੋਈ ਜ਼ੁਬਾਨ ਨਹੀਂ ਸਮਝਦੀ। ਤੁਸੀਂ ਹਰ ਤਰਾਂ ਨਾਲ ਪੈਸਾ ਕਮਾ ਸਕਦੇ ਹੋ! ਬੱਸ ਮਿਹਨਤ ਕਰਕੇ ਹੀ ਨਹੀਂ ਕਮਾ ਸਕਦੇ!
ਰੇਸ਼ਮਾਂ ਨੇ ਸੋਚਿਆ ਕਿ ਓਹ ਮਰ ਜਾਵੇ। ਆਪਣੀ ਜਾਨ ਦੇ ਦਵੇ। ਡੋਗਰੇ ਨਾਲ ਸੌਣ ਤੋਂ ਬਾਅਦ ਉਸਨੂੰ ਆਪਣੇ ਸ਼ਰੀਰ ਤੋਂ ਅਲਕਤ ਆ ਰਹੀ ਸੀ। ਪਰ ਕਰਦੀ ਵੀ ਕੀ? ਅੰਦਰ ਬੇਹੋਸ਼ ਉਰਮੀਂ ਪਈ ਸੀ। ਜੇ ਰੇਸ਼ਮਾਂ ਮਰ ਗਈ ਤਾਂ ਉਰਮੀਂ ਦਾ ਕੀ ਬਣੇਗਾ?
ਹੱਸਪਤਾਲ ਦੀ ਸਭ ਤੋਂ ਉੱਚੀ ਜਗਾ ਤੇ ਖੜੀ ਰੇਸ਼ਮਾਂ ਨੇ ਆਪਣਾ ਇਕ ਪੈਰ ਛੱਤ ਤੋਂ ਥੱਲੇ ਕੀਤਾ। ਹੇਠਾਂ ਲੋਕ ਉਸਨੂੰ ਕੀੜੇ-ਮਕੌੜਿਆਂ ਦੀ ਤਰਾਂ ਲੱਗ ਰਹੇ ਸਨ। ਇੱਥੋਂ ਛਾਲ ਮਾਰਦੀ ਤਾਂ ਸਭ ਕਾਸੇ ਤੋਂ ਮੁਕਤੀ ਮਿਲ ਜਾਣੀ ਸੀ। ਗੱਲ ਹਿੰਮਤ ਦੀ ਨਹੀਂ ਸੀ।
ਗਰੀਬ ਨੂੰ ਮਰਨ ਲਈ ਨਹੀਂ, ਬਲਕਿ ਜਿਓਣ ਲਈ ਹਿੰਮਤ ਚਾਹੀਦੀ ਹੁੰਦੀ ਹੈ।
ਅਤੇ ਇਸੇ ਹਿੰਮਤ ਦੀ ਇਸ ਵਕਤ ਰੇਸ਼ਮਾਂ ਨੂੰ ਲੋੜ ਸੀ। ਰੇਸ਼ਮਾਂ ਮਰ ਨਹੀਂ ਸੀ ਸਕਦੀ। ਉਸਨੂੰ ਜਿਓਣਾ ਹੀ ਪੈਣਾ ਸੀ। ਆਪਣੇ ਸ਼ਰੀਰ ਵਿੱਚੋਂ ਆਂਓਦੀ ਡੋਗਰੇ ਦੀ ਗੰਦ ਨੂੰ ਭੁੱਲਣਾ ਪੈਣਾ ਸੀ। ਆਖਿਰ ਜੋ ਵੀ ਉਸਨੇ ਕਰਿਆ, ਆਪਣੀ ਬੇਟੀ ਲਈ ਹੀ ਕਰਿਆ ਨਾ।
ਇਕ ਔਰਤ ਨਹੀਂ ਹਾਰੀ, ਇਕ ਮਾਂ ਹਾਰੀ ਹੈ। ਅਤੇ ਇਕ ਮਾਂ ਹਾਰ ਸਕਦੀ ਹੈ। ਰੇਸ਼ਮਾਂ ਨੇ ਜਦੋਂ ਉਰਮੀਂ ਦਾ ਮੁਸਕਰਾਉਂਦਾ ਹੋਇਆ ਚਿਹਰਾ ਦੇਖਿਆ ਤਾਂ ਉਸ ਅੰਦਰਲੇ ਜ਼ਖਮ ਘੱਟ ਗਏ। ਓਹ ਡੋਗਰੇ ਨੂੰ ਭੁੱਲ ਗਈ। ਉਸਨੂੰ ਯਾਦ ਆਇਆ ਕਿ ਉਰਮੀਂ ਨੂੰ ਤਾਂ ਵਜੀਫਾ ਮਿਲਿਆ ਸੀ।
ਉਰਮੀਂ ਹੁੱਣ ਵਧੀਆ ਪੜੇਗੀ। ਲਿਖੇਗੀ!! ਅਤੇ ਇਕ ਦਿਨ ਵੱਡੀ ਹੋ ਕੇ ਕਾਮਯਾਬ ਇਨਸਾਨ ਬਣੇਗੀ। ਗਰੀਬੀ ਨਾਮ ਦੀ ਡੈਣ ਤੋਂ ਓਨਾ ਦੀ ਜਿੰਦਗੀ ਆਜ਼ਾਦ ਹੋ ਜਾਏਗੀ।
ਉਰਮੀਂ ਨੇ ਜਦੋਂ ਰੇਸ਼ਮਾਂ ਨੂੰ ਪੁੱਛਿਆ ਕਿ ਇਲਾਜ ਦਾ ਖਰਚਾ ਕਿੱਥੋਂ ਕਰਿਆ ਤਾਂ ਰੇਸ਼ਮਾਂ ਨੇ ਉਸਨੂੰ ਝੂਠ ਕਹਿ ਦਿੱਤਾ ਕਿ ਕੁਲਵੰਤ ਨੇ ਉਸਨੂੰ ਪੈਸਾ ਉਧਾਰ ਦਿੱਤਾ। ਉਰਮੀਂ ਨੇ ਆਪਣੀ ਮਾਂ ਦੀ ਗੱਲ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjit
ਕਹਾਣੀ ਦੀ ਚੌਥੀ ਕਿਸ਼ਤ ਸ਼ੇਅਰ ਕਰ ਦਿਓ ਜੀ ਮੈ ਉਡੀਕ ਕਰ ਰਿਆ 🙂