ਨਵਤੇਜ ਭਾਰਤੀ ਲਿਖਦੇ ਨੇ ਕੇ ਮਸ਼ੀਨ ਨਾਲ ਘਾਹ ਕੱਟਦੇ ਵਕਤ ਇੱਕ ਵੇਰ ਲੁਕਿਆ ਹੋਇਆਂ ਖਰਗੋਸ਼ ਦਾ ਬੱਚਾ ਵੀ ਕੁਤਰਿਆ ਗਿਆ..!
ਮਸ਼ੀਨ ਲਿੱਬੜ ਗਈ..ਲਹੂ ਦੇ ਕਿੰਨੇ ਛਿੱਟੇ ਮੇਰੇ ਤੇ ਵੀ ਆਣ ਪਏ..ਮੈਂ ਡਰ ਗਿਆ ਕੇ ਪੁੱਤ ਦੇ ਲਹੂ ਦੀਆਂ ਪੈੜਾਂ ਨੱਪਦੀ ਉਸਦੀ ਮਾਂ ਹੁਣ ਮੇਰੇ ਤੱਕ ਵੀ ਆਣ ਅੱਪੜੇਗੀ ਤੇ ਪੁੱਛੇਗੀ ਕੇ ਤੈਨੂੰ ਮੇਰਾ ਪੁੱਤ ਨਹੀਂ ਸੀ ਦਿਸਿਆ..!
ਫੇਰ ਮੈਨੂੰ ਕੋਈ ਗੱਲ ਨਹੀਂ ਅਹੁੜੇਗੀ ਤੇ ਅਖੀਰ ਵਿੱਚ ਆਖ ਦਿਆਂਗਾ ਕੇ ਜਦੋਂ ਇਨਸਾਨ ਮਸ਼ੀਨ ਦਾ ਗੁਲਾਮ ਹੋ ਜਾਂਦਾ ਤੇ ਅੰਨਾਂ ਹੋ ਜਾਂਦਾ..!
ਦੋ ਹਜਾਰ ਦੇ ਮਾਰਚ ਮਹੀਨੇ ਦੀ ਵੀਹ ਤਰੀਕ ਦੀ ਰਾਤ ਕਸ਼ਮੀਰ ਦੇ ਚਿੱਟੀ ਸਿੰਘ ਪੁਰਾ ਵਿੱਚ ਫੌਜ ਦੀ ਵਰਦੀ ਪਾਈ ਕਿੰਨੇ ਸਾਰੇ ਫਿਰਕੂ ਮਾਨਸਿਕਤਾ ਦੇ ਗੁਲਾਮ ਅੱਤਵਾਦੀ ਆਏ ਤੇ ਛੱਤੀ ਸਿਖਾਂ ਦੇ ਸੱਥਰ ਵਿਛਾ ਗਏ..ਕੋਈ ਜਾਂਚ ਨਹੀਂ ਹੋਈ..ਜੇ ਹੋਈ ਵੀ ਤਾਂ ਰਿਪੋਰਟ ਦੱਬ ਲਈ..!
ਤਿੰਨ ਦਿਨ ਬਾਅਦ ਇੰਡੀਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ