ਹੀਰ (ਬਾਪੂ ਤੋਂ ਸੁਣੀਆਂ-2)
ਸਾਡੇ ਇੱਕ ਚੌਧਰੀ ਸੀ ਸਰਦਾਰਾ ਰਾਮ ਵੱਡੀ ਉਮਰ ਚ ਵੀ ਕੰਮ ਦਾ ਸਿਰੜੀ।
ਸਾਂਝਾ ਪਰਿਵਾਰ ਸੀ ।
ਪਰ ਉਸ ਦੇ ਪੁੱਤਰ ਭਤੀਜੇ ਕੰਮ ਤੋ ਟਾਲਾ ਵੱਟ ਜਾਂਦੇ ਸਨ। ਇੱਕ ਵਾਰ ਜੌਂਅ ਵੱਢਣ ਦਾ ਕੰਮ ਸੀ ਚੌਧਰੀ ਸਰਦਾਰਾ ਰਾਮ ਮੁੰਡਿਆਂ ਨੂੰ ਕਹਿੰਦਾ ਖੇਤ ਜੌਂਅ ਵਢਵਾ ਦਿਓ ਤੁਹਾਨੂੰ ਹੀਰ ਸੁਣਾਵਾਂਗਾ।
ਓਦੋਂ ਹੋਰ ਕੋਈ ਮਨ ਪ੍ਰਚਾਵੇ ਦਾ ਸਾਧਨ ਨਹੀਂ ਸੀ ਹੁੰਦਾ।
ਮੁੰਡੇ ਹੀਰ ਸੁਣਨ ਦੇ ਲਾਲਚ ਵਿੱਚ ਤੁਰ ਪਏ
ਖੇਤ ਜੌਂਅ ਵੱਢਣ ਲੱਗ ਪਏ।
ਜਦੋਂ ਕੰਮ ਕਰਦਿਆਂ ਤਕੜੀ ਧੁੱਪ ਚੜ ਪਈ ਤਾਂ ਮੁੰਡਿਆਂ ਹੀਰ ਸੁਣਾਉਣ ਬਾਰੇ ਕਿਹਾ
ਚੌਧਰੀ ਸਰਦਾਰਾ ਰਾਮ ਅਗੋਂ ਲਾਰਾ ਜਿਹਾ ਲਾ ਕੇ ਕਹਿੰਦਾ
” ਕੁੱਝ ਕੰਮ ਤਾਂ ਨਬੇੜ ਲਈਏ ਮੁੜ ਸੁਣਾ ਦੇਸਾਂ ਹੀਰ ਵੀ”
ਜਦੋਂ ਦੁਪੈਹਿਰ ਢਲ ਚੱਲੀ ਮੁੰਡਿਆਂ ਫੇਰ ਹੀਰ ਦੀ ਫਰਮਾਇਸ਼ ਕੀਤੀ।
ਚੌਧਰੀ ਸਰਦਾਰਾ ਰਾਮ ਕਹਿੰਦਾ
“ਯਾਦ ਕਰਦਾ ਪਿਆਂ ਥੋੜੀ ਥੋੜੀ ਭੁੱਲਦੀ ਹਈ”
ਮੁੰਡੇ ਹੀਰ ਸੁਣਨ ਦੀ ਆਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ