More Punjabi Kahaniya  Posts
ਜਿੰਦਗੀ


ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ..ਆਖਦੇ ਹਾਰਟ ਦੀ ਕਸਰ ਏ..!!
ਡੈਡੀ ਇੱਕ ਦਿਨ ਅਚਾਨਕ ਰਵਾਨਗੀ ਪਾ ਗਏ..ਕੁਝ ਦਿਨਾਂ ਮਗਰੋਂ ਦਾਦਾ ਜੀ ਮੈਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਲੈ ਤੁਰੇ..ਮਗਰੇ ਦੌੜੇ ਆਉਂਦੇ ਵੀਰ ਨੂੰ ਵੀ ਕੁੱਛੜ ਚੁੱਕ ਲਿਆ!
ਉਸ ਵੇਲੇ ਇਹਸਾਸ ਨਹੀਂ ਸੀ ਕੇ ਇਹਨਾਂ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ ਵੀ ਨਿਭਾਉਣੇ ਪੈਣੇ..!
ਇੰਜਣ ਤੇ ਪੁੱਜ ਓਹਨਾ ਗਰਾਰੀ ਚੁੱਕ ਧੁਰੇ ਨਾਲ ਟਿਕਾ ਸਾਡੇ ਦੋਹਾਂ ਵੱਲ ਵੇਖਿਆ ਤੇ ਜ਼ੋਰ ਨਾਲ ਘੁਮਾਂ ਦਿੱਤੀ..ਇੰਜਣ ਸਟਾਰਟ ਹੋ ਗਿਆ..ਪਾਣੀ ਦੀ ਧਾਰ ਚੁੱਬਚੇ ਵਿਚ ਜਾ ਪਈ..!
ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾਂ ਖੇਤਾਂ ਵਿਚ ਮਿੱਟੀਓਂ ਮਿੱਟੀ ਹੁੰਦਾ ਦਿਸਿਆ..!
ਫੇਰ ਜਿਸ ਦਿਨ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼..ਪੱਬ ਧਰਤੀ ਤੇ ਨਾ ਲੱਗਣ..ਇੰਝ ਲੱਗਿਆ ਜਿੱਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ..!
ਅਸੀਂ ਵੀਰ ਦਾ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅਗੇ ਪਈ ਜਾਂਦੀ ਰਹੀ..ਮੇਰਾ ਵੀਰ ਅਕਸਰ ਕਿਸੇ ਗੱਲੋਂ ਪ੍ਰੇਸ਼ਾਨ ਜਿਹਾ ਲੱਗਦਾ..ਪਰ ਸਾਨੂੰ ਕੁਝ ਨਾ ਦੱਸਦਾ..!
ਫੇਰ ਜ਼ੋਰ ਪਾ ਕੇ ਵਿਆਹ ਕਰ ਹੀ ਦਿੱਤਾ..ਕਿੰਨੇ ਸਾਰੇ ਚਾਅ ਮਲਾਰ..ਮਾਂ ਨੂੰ ਜਵਾਨੀ ਵਿਚ ਚਲੇ ਗਏ ਸਿਰ ਦੇ ਸਾਈਂ ਦਾ ਦੁੱਖ ਵੀ ਭੁੱਲ ਜਿਹਾ ਗਿਆ..!
ਪਰ ਪਾਣੀ ਵਾਰ ਵੇਹੜੇ ਅੰਦਰ ਲਿਆਂਧੀ ਗਈ ਦੇ ਚੇਹਰੇ ਤੇ ਹਮੇਸ਼ਾਂ ਅਜੀਬ ਜਿਹੇ ਹਾਵ ਭਾਵ..ਹਰ ਵੇਲੇ ਬੱਸ ਗਵਾਚੀ ਗਵਾਚੀ ਜਿਹੀ..!
ਮੇਰੀ ਮਾਂ ਦਖਲ ਨਾ ਦਿੰਦੀ..ਸੋਚਦੀ ਆਪਸੀ ਮਾਮਲਾ ਏ..ਉਸਦੀਆਂ ਸਾਰੀਆਂ ਕਾਲਾਂ ਵੀਰ ਦੇ ਸੈੱਲ ਤੇ ਆਉਂਦੀਆਂ..ਫੇਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਜਵਾਲਾ ਮੁਖੀ ਦੇ ਲਾਵੇ ਵਾਂਙ ਫੁੱਟ ਬਾਹਰ ਆਣ ਪਏ..!
ਹੁਣ ਉਸ ਕੋਲ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ..ਅਖੀਰ ਤਿੰਨ ਦਿਨਾਂ ਮਗਰੋਂ ਵਾਪਿਸ ਪੇਕੇ ਚਲੀ ਗਈ..ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਵੀ ਬੁਝ ਜਿਹਾ ਗਿਆ..!
ਫੇਰ ਇੱਕ ਦਿਨ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਜਿੰਦਗੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)