ਟੂਣੇ ਦਾ ਇਤਿਹਾਸ….
ਅੱਜਕੱਲ੍ਹ ਟੂਣੇ ਨੂੰ ਇੱਕ ਬਹੁਤ ਖਤਰਨਾਕ ਸ਼ੈਅ ਮੰਨਿਆ ਜਾਂਦਾ ਹੈ । ਜੇਕਰ ਕਿਸੇ ਦੇ ਘਰ ਕੋਲ ਟੂਣਾ ਕੀਤਾ ਮਿਲ ਜਾਵੇ ਤਾਂ ਲੋਕ ਆਪਣੇ ਗੁਆਂਢੀਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ । ਪਰ ਸਾਡੇ ਪਖੰਡੀ ਸਾਧਾਂ ਨੇ ਅਤੇ ਅੰਧਵਿਸ਼ਵਾਸੀ ਲੋਕਾਂ ਨੇ ਟੂਣੇ ਦਾ ਜੋ ਮਤਲਬ ਅੱਜ ਸਮਝ ਲਿਆ ਅਤੇ ਸਮਝਾ ਦਿੱਤਾ ਅਸਲ ਵਿੱਚ ਟੂਣੇ ਦਾ ਮਤਲਬ ਉਹ ਨਹੀਂ ਸੀ ।
ਪੁਰਾਣੇ ਜਮਾਨੇ ਵਿੱਚ ਟੂਣਾ ਵੀ ਇੱਕ ਬਹੁਤ ਜਰੂਰੀ ਅਤੇ ਮਨੁੱਖੀ ਭਲੇ ਲਈ ਕੀਤਾ ਜਾਂਦਾ ਸੀ । ਕਿਉਂਕਿ ਪੁਰਾਣੇ ਜਮਾਨੇ ਵਿੱਚ ਜਦੋਂ ਆਵਾਜਾਈ ਅਤੇ ਸੰਚਾਰ ਸਾਧਨ ਨਹੀਂ ਬਣੇ ਸਨ ਤਾਂ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਸੀ ਤਾਂ ਕਈ ਵਾਰ ਵੈਦ ਜਾਂ ਹਕੀਮ ਬਹੁਤ ਦੂਰ ਹੁੰਦਾ ਸੀ ਅਤੇ ਵੈਦ ਹਕੀਮ ਨੂੰ ਲੱਭਣਾ ਅਤੇ ਉਸ ਤੱਕ ਪਹੁੰਚਣ ਵਿੱਚ ਕਾਫੀ ਦੇਰ ਹੋ ਜਾਂਦੀ ਸੀ । ਇਸ ਕਰਕੇ ਲੋਕਾਂ ਨੇ ਵੈਦ ਕੋਲ ਮਰੀਜ਼ ਬਾਰੇ ਆਪਣਾ ਸੁਨੇਹਾ ਪਹੁੰਚਦਾ ਕਰਨ ਲਈ ਟੂਣਾ ਕਰਨ ਦਾ ਤਰੀਕਾ ਅਪਣਾਇਆ ।
ਜੇਕਰ ਕਿਸੇ ਇਲਾਕੇ ਵਿੱਚ ਕੋਈ ਸਿਰ ਦਾ ਕੋਈ ਮਰੀਜ਼ ਹੁੰਦਾ ਸੀ ਤਾਂ ਉਸ ਘਰ ਵਾਲੇ ਆਪਣੇ ਘਰ ਤੋਂ ਨੇੜਲੇ ਚੌਂਕ ਵਿੱਚ ਇੱਕ ਨਾਰੀਅਲ ਰੱਖ ਦਿੰਦੇ ਸਨ । ਅਤੇ ਉਸ ਚੌਂਕ ਵਿੱਚੋਂ ਲੰਘਣ ਵਾਲੇ ਲੋਕ ਅੱਗੇ ਦੇ ਲੋਕਾਂ ਨੂੰ ਦੱਸਦੇ ਰਹਿੰਦੇ ਸਨ ਕਿ ਫਲਾਨੇ ਚੌਂਕ ਵਿੱਚ ਟੂਣਾ ਪਿਆ ਹੈ । ਇਸ ਤਰ੍ਹਾਂ ਇੱਕ ਦੋ ਦਿਨ ਵਿੱਚ ਇਹ ਖਬਰ ਵੈਦ ਹਕੀਮ ਕੋਲ ਪਹੁੰਚ ਜਾਂਦੀ ਸੀ, ਅਤੇ ਉਹ ਵੀ ਟੂਣੇ ਬਾਰੇ ਪੁੱਛਦਾ ਹੋਇਆ ਉਸ ਟੂਣੇ ਕੋਲ ਪਹੁੰਚ ਜਾਂਦਾ ਸੀ ਅਤੇ ਉੱਥੋਂ ਮਰੀਜ਼ ਦਾ ਘਰ ਪੁੱਛ ਕੇ ਮਰੀਜ਼ ਦਾ ਇਲਾਜ ਕਰਦਾ ਸੀ।
ਇਸ ਤਰ੍ਹਾਂ ਜੇਕਰ ਕਿਸੇ ਇਲਾਕੇ ਵਿੱਚ ਪੇਟ ਦਾ ਮਰੀਜ਼ ਹੁੰਦਾ ਸੀ ਤਾਂ ਨੇੜਲੇ ਚੌਂਕ ਵਿੱਚ ਅਨਾਜ, ਅਤੇ ਦਾਲਾਂ ਆਦਿ ਮਿਲਾ ਕੇ ਰੱਖੀਆਂ ਜਾਂਦੀਆਂ ਸਨ। ਜੇਕਰ ਮਰੀਜ਼ ਨੂੰ ਪੀਲੀਆ ਆਦਿ ਹੁੰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
😳😳 schiii
Rajinder
ਇਸ ਜਾਣਕਾਰੀ ਦਾ ਸਰੋਤ ਕਿ ਹੈ ਜੀ ?ੴ