ਹਮਸਫ਼ਰ / ਰਸਕਿਨ ਬਾਂਡ
ਟੋਹਾਣਾ ਰੇਲਵੇ ਸਟੇਸ਼ਨ ਆਉਣ ਤਕ ਮੈਂ ਕੰਪਾਰਟਮੈਂਟ ਵਿਚ ਇਕੱਲਾ ਹੀ ਸਾਂ। ਇੱਥੋਂ ਇਕ ਕੁੜੀ ਕੰਪਾਰਟਮੈਂਟ ਵਿਚ ਆ ਗਈ। ਇਕ ਔਰਤ ਤੇ ਮਰਦ ਉਸ ਨੂੰ ਗੱਡੀ ਚੜ੍ਹਾਉਣ ਆਏ ਸਨ। ਉਹ ਸ਼ਾਇਦ ਉਸ ਦੇ ਮਾਪੇ ਸਨ ਤੇ ਕੁੜੀ ਨੂੰ ਸਫ਼ਰ ਵਿਚ ਔਖ ਨਾ ਹੋਵੇ, ਇਸ ਗੱਲ ਬਾਰੇ ਬੜੇ ਸੁਚੇਤ ਜਾਪਦੇ ਸਨ। ਔਰਤ ਕੁੜੀ ਨੂੰ ਲੰਮੀਆਂ-ਚੌੜੀਆਂ ਹਦਾਇਤਾਂ ਕਰ ਰਹੀ ਸੀ—ਉਸ ਨੂੰ ਆਪਣਾ ਸਾਮਾਨ ਤੇ ਹੋਰ ਵਸਤਾਂ ਕਿੱਥੇ ਰੱਖਣੀਆਂ ਚਾਹੀਦੀਆਂ ਨੇ, ਖਿੜਕੀ ਵਿਚੋਂ ਕਦੋਂ ਤੇ ਕਿਉਂ ਸਿਰ ਬਾਹਰ ਕੱਢਣਾ ਚਾਹੀਦਾ ਹੈ ਤੇ ਅਜਨਬੀ ਲੋਕਾਂ ਨਾਲ ਜ਼ਿਆਦਾ ਗੱਲਾਂ ਕਰਨੀਆਂ ਕਿਉਂ ਠੀਕ ਨਹੀਂ ਹੁੰਦੀਆਂ—ਵਗ਼ੈਰਾ ਵਗ਼ੈਰਾ।
ਚਾਣਚੱਕ ਇੰਜਨ ਨੇ ਵਿਸਲ ਮਾਰੀ ਤੇ ਗੱਡੀ ਹੌਲੀ-ਹੌਲੀ ਤੁਰ ਪਈ ਤੇ ਉਸ ਜੋੜੇ ਦੇ ‘ਟਾ-ਟਾ’ ਕਹਿੰਦਿਆਂ-ਕਹਿੰਦਿਆਂ ਗੱਡੀ ਨੇ ਪਲੇਟਫਾਰਮ ਪਿਛਾਂਹ ਛੱਡ ਦਿੱਤਾ।
ਮੈਂ ਅੰਨ੍ਹਾਂ ਹਾਂ ਤੇ ਇਹ ਗੱਲ ਪੂਰੀ ਤਰ੍ਹਾਂ ਸਿੱਧ ਵੀ ਹੋ ਚੁੱਕੀ ਹੈ—ਅੱਖਾਂ ਨਾਲ ਮੈਨੂੰ ਕੁਝ ਵੀ ਤਾਂ ਨਹੀਂ ਦਿਸਦਾ; ਸਿਰਫ ਹਨੇਰੇ ਤੇ ਚਾਨਣ ਦੇ ਫਰਕ ਦਾ ਅਹਿਸਾਸ ਹੁੰਦਾ ਹੈ। ਇਸ ਲਈ ਮੈਂ ਇਹ ਫ਼ੈਸਲਾ ਨਾ ਕਰ ਸਕਿਆ ਕਿ ਉਹ ਕੁੜੀ ਵੇਖਣ ਵਿਚ ਕਿੰਜ ਲੱਗਦੀ ਹੈ? ਪਰ ਉਸ ਦੀ ਪੈੜ ਚਾਲ ਤੋਂ ਇਹ ਅੰਦਾਜ਼ਾ ਜ਼ਰੂਰ ਲਾ ਲਿਆ ਕਿ ਉਸ ਨੇ ਸੈਂਡਲ ਪਾਏ ਹੋਏ ਨੇ।
ਉਸ ਦਾ ਰੰਗ ਰੂਪ ਤੇ ਨੱਕ ਨਕਸ਼ਾ ਕਿਹੋ ਜਿਹਾ ਹੈ?…ਇਸ ਗੱਲ ਬਾਰੇ ਜਾਣਨ ਲਈ ਮੈਨੂੰ ਅਜੇ ਸਬਰ ਕਰਨਾ ਪਏਗਾ। ਹੋ ਸਕਦਾ ਹੈ ਕੁਝ ਵੀ ਨਾ ਜਾਣ ਸਕਾਂ…ਪਰ ਮੈਨੂੰ ਉਸ ਦੀ ਆਵਾਜ਼ ਤੇ ਸੈਂਡਲਾਂ ਦੀ ਟਿਪਟਿਪਾਹਟ ਬੜੀ ਚੰਗੀ ਲੱਗੀ ਸੀ।
‘ਕੀ ਤੁਸੀਂ ਵੀ ਦੇਹਰਾਦੂਨ ਜਾ ਰਹੇ ਹੋ?” ਮੈਂ ਪੁੱਛਿਆ।
ਇੰਜ ਲੱਗਾ ਜਿਵੇਂ ਮੈਂ ਅਲਗ-ਥਲਗ ਕਿਸੇ ਹਨੇਰੇ ਕੋਨੇ ਵਿਚ ਬੈਠਾ ਹੋਇਆ ਹੋਵਾਂ…ਕਿਉਂਕਿ ਮੇਰੇ ਇਸ ਸਵਾਲ ਉੱਤੇ ਹੈਰਾਨੀ ਨਾਲ ਤ੍ਰਬਕ ਪਈ ਸੀ ਸ਼ਾਇਦ!
‘ਔਹ! ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਇੱਥੇ ਕੋਈ ਹੋਰ ਵੀ ਬੈਠਾ ਏ!”
ਕਦੀ ਕਦੀ ਇੰਜ ਵੀ ਹੋ ਜਾਂਦਾ ਹੈ ਕਿ ਚੰਗੀਆਂ ਭਲੀਆਂ ਅੱਖਾਂ ਵਾਲਿਆਂ ਨੂੰ ਸਾਹਮਣੇ ਪਈ ਹੋਈ ਚੀਜ਼ ਵੀ ਵਿਖਾਈ ਨਹੀਂ ਦਿੰਦੀ। ਹਫੜਾ-ਦਫੜੀ ਵਿਚ ਜਾਂ ਤਾਂ ਉਹ ਉਧਰ ਧਿਆਨ ਹੀ ਨਹੀਂ ਦਿੰਦੇ ਤੇ ਜਾਂ ਫੇਰ ਅਣਗਹਿਲੀ ਵਰਤ ਜਾਂਦੇ ਨੇ। ਦੂਜੇ ਪਾਸੇ ਉਹ ਲੋਕ, ਜਿਹੜੇ ਬਿਲਕੁਲ ਅੰਨ੍ਹੇ ਹੁੰਦੇ ਨੇ ਜਿਹਨਾਂ ਨੂੰ ਬੜਾ ਘੱਟ ਵਿਖਾਈ ਦਿੰਦਾ ਹੈ ਤੇ ਹੋਰਾਂ ਬਾਰੇ ਜਾਣਨ, ਪਛਾਣਨ ਲਈ ਉਹ ਸਿਰਫ ਆਵਾਜ਼ਾਂ ਦਾ ਸਹਾਰਾ ਲੈਂਦੇ ਨੇ, ਜਿਹੜੀਆਂ ਉਹਨਾਂ ਦੀਆਂ ਗਿਆਨ ਇੰਦਰੀਆਂ ਉਪਰ ਸਿੱਧਾ ਅਸਰ ਕਰਦੀਆਂ ਨੇ।
‘ਮੈਨੂੰ ਵੀ ਤਾਂ ਤੁਹਾਡੇ ਆਉਣ ਦਾ ਪਤਾ ਨਹੀਂ ਸੀ ਲੱਗਿਆ।” ਮੈਂ ਬੋਲਿਆ, ”ਪਰ ਤੁਹਾਡੇ ਆਉਣ ਦੀ ਪੈੜ ਚਾਲ ਸੁਣ ਕੇ…।”
ਹੁਣ ਮੈਨੂੰ ਇਹ ਧੜਕਾ ਲੱਗਾ ਹੋਇਆ ਸੀ ਕਿ ਮੈਂ ਉਸ ਤੋਂ ਆਪਣਾ ਅੰਨ੍ਹਾਂਪਨ ਛਿਪਾ ਸਕਾਂਗਾ ਜਾਂ ਨਹੀਂ। ਮੈਂ ਸੋਚਿਆ, ਜੇ ਆਪਣੀ ਸੀਟ ਉੱਤੇ ਬੈਠਾ ਰਹਾਂ ਤਾਂ ਇਸ ਸੱਚ ਨੂੰ ਛਿਪਾਉਣਾ ਔਖਾ ਨਹੀਂ ਹੋਵੇਗਾ।
”ਮੈਂ ਸਹਾਰਨਪੁਰ ਉਤਰ ਜਾਵਾਂਗੀ। ਚਾਚੀ ਜੀ ਮੈਨੂੰ ਸਟੇਸ਼ਨ ‘ਤੇ ਲੈਣ ਆ ਰਹੇ ਨੇ।” ਕੁੜੀ ਬੋਲੀ।
”ਤਾਂ ਤੇ ਮੈਨੂੰ ਤੁਹਾਡੇ ਨਾਲ ਬਹੁਤੀ ਜਾਣ-ਪਛਾਣ ਨਹੀਂ ਕਰਨੀ ਚਾਹੀਦੀ।” ਅਹਿ ਚਾਚੀ ਹੁਰੀਂ ਬੜੇ ਚਿੜਚਿੜੇ ਤੇ ਤੰਗ-ਦਿਲ ਹੁੰਦੇ ਨੇ।
‘ਪਰ ਤੁਸੀਂ ਕਿੱਥੇ ਜਾਣਾ ਏਂ ?” ਕੁੜੀ ਨੇ ਪੁੱਛਿਆ।
‘ਦੇਹਰਾਦੂਨ—ਤੇ ਅਗਾਂਹ ਮਨਸੂਰੀ।”
‘ਅੱਛਾ ! ਬੜੇ ਖੁਸ਼ਕਿਸਮਤ ਹੋ ਤੁਸੀਂ। ਕਾਸ਼ ! ਮੈਂ ਵੀ ਮਨਸੂਰੀ ਜਾ ਸਕਦੀ। ਉੱਥੋਂ ਦੀਆਂ ਪਹਾੜੀਆਂ ਬਹੁਤ ਚੰਗੀਆਂ ਲੱਗਦੀਆਂ ਨੇ ਮੈਨੂੰ ਤੇ ਖਾਸ ਕਰਕੇ ਅਕਤੂਬਰ ਦੇ ਮਹੀਨੇ ਵਿਚ ਹੀ…”
‘ਸੱਚਮੁੱਚ ਇਹੀ ਦਿਨ ਹੁੰਦੇ ਨੇ ਉੱਥੇ ਜਾਣਦੇ—ਬੜਾ ਸ਼ਾਨਦਾਰ ਮੌਸਮ ਹੁੰਦਾ ਏ।” ਮੈਂ ਬੀਤੇ ਦੀਆਂ ਤੈਹਾਂ ਹੇਠ ਦੱਬੀ ਪਈ ਆਪਣੀ ਯਾਦਆਸ਼ਤ ਉਪਰ ਜ਼ੋਰ ਦੇ ਕੇ ਕਿਹਾ, ”ਪਹਾੜੀਆਂ, ਸੱਜ-ਵਿਆਹੀ ਲਾੜੀ ਵਾਂਗ ਰੰਗ-ਬਿਰੰਗੇ ਫੁੱਲਾਂ ਨਾਲ ਸਜੀਆਂ ਹੁੰਦੀਆਂ ਨੇ। ਧੁੱਪ ਬੜੀ ਚੰਗੀ ਲੱਗਦੀ ਏ ਤੇ ਰਾਤ ਨੂੰ ਅੰਗੀਠੀ ਵਿਚ ਲੱਕੜਾਂ ਬਾਲ ਕੇ ਕੋਲ ਬਹਿਣ ਤੇ ਬਰਾਂਡੀ ਦੀਆਂ ਚੁਸਕੀਆਂ ਲੈਣ ਦਾ ਮਜ਼ਾ ਹੀ ਆ ਜਾਂਦਾ ਏ। ਅੱਜ ਕੱਲ੍ਹ ਕਾਫੀ ਯਾਤਰੀ ਵਾਪਸ ਜਾ ਚੁੱਕੇ ਹੁੰਦੇ ਨੇ। ਸੜਕਾਂ ਤੇ ਬਾਜ਼ਾਰ ਸ਼ਾਂਤ, ਬਲਕਿ ਸੁੰਨਸਾਨ ਹੋ ਗਏ ਹੋਣਗੇ। ਤੁਸੀਂ ਠੀਕ ਹੀ ਪਏ ਆਖਦੇ ਓ…ਅਕਤੂਬਰ ਦੇ ਦਿਨ ਮਨਸੂਰੀ ਜਾਣ ਲਈ ਸਭ ਤੋਂ ਸੁਹਣੇ ਦਿਨ ਹੁੰਦੇ ਨੇ।”
ਉਹ ਚੁੱਪਚਾਪ ਬੈਠੀ ਰਹੀ। ਮੈਂ ਸੋਚਣ ਲੱਗਾ—ਪਤਾ ਨਹੀਂ ਜੋ ਕੁਝ ਮੈਂ ਹੁਣ ਤਾਈਂ ਬੋਲਦਾ ਰਿਹਾ ਸਾਂ, ਉਸ ਤੋਂ ਉਹ ਪ੍ਰਭਾਵਿਤ ਵੀ ਹੋਈ ਸੀ ਕਿ ਨਹੀਂ। ਕੀ ਉਸ ਨੇ ਮੈਨੂੰ ਕੋਈ ਆਸ਼ਕ-ਮਿਜਾਜ਼ ਜਾਂ ਦਿਲ-ਫੈਂਕ ਕਿਸਮ ਦਾ ਬੰਦਾ ਤਾਂ ਨਹੀਂ ਸਮਝ ਲਿਆ?…ਤੇ ਫੇਰ ਮੈਂ ਇਕ ਹੋਰ ਗ਼ਲਤੀ ਕਰ ਬੈਠਾ।
ਬਾਹਰ ਦਾ ਦ੍ਰਿਸ਼ ਕਿੰਜ ਲੱਗਦਾ ਏ ਤੁਹਾਨੂੰ ?” ਮੈਂ ਪੁੱਛ ਲਿਆ ਸੀ। ਬਿੰਦ ਦਾ ਬਿੰਦ ਉਹ ਚੁੱਪ ਰਹੀ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੇਰੇ ਇਸ ਸਵਾਲ ਵੱਲ ਉਸ ਨੇ ਧਿਆਨ ਹੀ ਨਾ ਦਿੱਤਾ ਹੋਵੇ। ਕੀ ਉਸ ਨੂੰ ਪਤਾ ਲੱਗ ਚੁੱਕਿਆ ਹੈ ਕਿ ਮੈਂ ਅੰਨ੍ਹਾ ਹਾਂ?…ਤੇ ਫੇਰ ਮੇਰੇ ਸਵਾਲ ਦੇ ਜਵਾਬ ਵਿਚ ਉਸ ਨੇ ਉਲਟਾ ਸਵਾਲ ਕਰ ਦਿੱਤਾ—
‘ਤੁਸੀਂ ਆਪ ਖਿੜਕੀ ‘ਚੋਂ ਬਾਹਰ ਝਾਕ ਕੇ ਕਿਉਂ ਨਹੀਂ ਵੇਖ ਲੈਂਦੇ?” ਤੇ ਮੇਰੇ ਸਾਰੇ ਧੜਕੇ ਦੂਰ ਹੋ ਗਏ।
ਮੈਂ ਬੜੀ ਆਸਾਨੀ ਨਾਲ ਬਰਥ ਉਪਰ ਖਿਸਕਦਾ ਹੋਇਆ ਖਿੜਕੀ ਤਕ ਪਹੁੰਚ ਗਿਆ ਤੇ ਖਿੜਕੀ ਦੀ ਚੁਗਾਠ ਨੂੰ ਟੋਹਣ ਲੱਗਾ। ਖਿੜਕੀ ਖੁੱਲ੍ਹੀ ਸੀ। ਮੈਂ ਬਾਹਰ ਦੇ ਦ੍ਰਿਸ਼ ਵੇਖਣ ਦਾ ਨਾਟਕ ਕਰਨ ਲੱਗਾ, ਹੇਠਾਂ ਰੇਲ ਦੇ ਪਹੀਆਂ ਦੀ ਕੁਰੱਖ਼ਤ ਖੜਖੜਾਹਟ ਸਾਫ ਸੁਣੀ ਜਾ ਸਕਦੀ ਸੀ।…ਪਿਛਾਂਹ ਵੱਲ ਨੱਸੇ ਜਾ ਰਹੇ ਟੈਲੀਫ਼ੋਨ ਦੇ ਖੰਭਿਆਂ ਦਾ ਦ੍ਰਿਸ਼ ਚਾਣਚੱਕ ਹੀ ਮੇਰੇ ਦਿਮਾਗ਼ ਵਿਚ ਸਾਕਾਰ ਹੋ ਗਿਆ ਸੀ।
‘ਵੇਖੋ ਨਾ, ਕਿੰਨੀ ਅਜੀਬ ਗੱਲ ਏ?” ਮੈਂ ਰਤਾ ਰੁਕ ਕੇ ਕਿਹਾ, ”ਇੰਜ ਜਾਪਦਾ ਏ ਜਿਵੇਂ ਰੁੱਖ ਨੱਸੇ ਜਾ ਰਹੇ ਹੋਣ ਤੇ ਅਸੀਂ ਅਹਿੱਲ-ਅਡੋਲ ਬੈਠੇ ਹੋਈਏ। ਕੀ ਤੁਹਾਨੂੰ ਇੰਜ ਮਹਿਸੂਸ ਨਹੀਂ ਹੁੰਦਾ?”
‘ਅਕਸਰ ਇਵੇਂ ਹੀ ਮਹਿਸੂਸ ਹੁੰਦਾ ਏ।” ਉਹ ਬੋਲੀ, ”ਕੀ ਕਿਤੇ ਜਾਨਵਰ ਵੀ ਦਿਸ ਰਹੇ ਨੇ ਤੁਹਾਨੂੰ?”
”ਨਹੀਂ।” ਮੈਂ ਪੂਰੇ ਵਿਸ਼ਵਾਸ ਨਾਲ ਕਿਹਾ। ਮੈਨੂੰ ਪਤਾ ਸੀ ਦੇਹਰਾਦੂਨ ਦੇ ਜੰਗਲਾਂ ਵਿਚ ਅੱਜ ਕੱਲ੍ਹ ਕੋਈ ਜਾਨਵਰ ਵੇਖਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ