ਮੇਰੇ ਘਰ ਦੇ ਬਿਲਕੁਲ ਸਾਹਮਣੇ ਹੀ ਇਕ ਛੋਟੇ ਜਿਹੇ ਘਰ ਵਿੱਚ ਇਕ ਬਜੁਰਗ ਜੋੜਾ ਰਹਿੰਦਾ ਸੀ। ਇਕਲੌਤੀ ਧੀ ਸੀ ਜਿਸਦਾ ਉਹਨਾ ਵਿਆਹ ਕਰ ਸਹੁਰੇ ਘਰ ਤੋਰ ਦਿੱਤਾ। ਉਸ ਮਾਤਾ ਜੀ ਦਾ ਸਾਡੇ ਘਰ ਆਉਣਾ ਜਾਣਾ ਵਧਿਆ ਸੀ।
ਅਕਸਰ ਮੈ ਵੀ ਉਹਨਾ ਘਰ ਜਾਦਾ ਤੇ ਖੇਡਦਾ ਰਹਿੰਦਾ। ਮੇਰੇ ਦਾਦਾ-ਦਾਦੀ ਦੋਵੇ ਹੀ ਨਹੀ ਸਨ ਪਰ ਮੈ ਉਹਨਾ ਨੂੰ ਦੇਖ ਕੇ ਸੋਚਦਾ ਸਾਇਦ ਜੇ ਅਜ ਉਹ ਹੁੰਦੇ ਤਾ ਏਨਾ ਵਰਗੇ ਹੋਣਾ ਸੀ।।
ਸਕੂਲੋਂ ਘਰ ਜਾ ਕੇ ਮੈ ਸਿਧਾ ਇਹਨਾ ਘਰ ਚਲੇ ਜਾਣਾ ਮੈ ਅਕਸਰ ਉਹਨਾ ਨੂੰ ਆਪਣਾ ਦਾਦੀ-ਦਾਦਾ ਹੀ ਸਮਝਦਾ ਸੀ। ਕਿਉਕਿ ਉਹ ਮੇਰਾ ਬਹੁਤ ਕਰਦੇ ਸਨ।
ਸ਼ਾਇਦ ਉਹ ਮੇਰੇ ਵਿਚੋਂ ਆਪਣੇ ਪੋਤੇ ਨੂੰ ਦੇਖ ਦੇ ਹੋਣਗੇ।।ਇਸ ਕਰਕੇ ਸਾਡੇ ਦੋਵਾਂ ਦਾ ਚਾਅ ਪੂਰਾ ਹੋ ਜਾਦਾ ਸੀ।
ਮੈ ਉਹਨਾ ਨੂੰ ਦਾਦਾ ਦਾਦੀ ਜੀ ਕਹਿ ਕੇ ਬੁਲਾਉਂਦਾ ਸੀ। ਸਕੂਲੋਂ ਘਰ ਆ ਕੇ ਮੈ ਉਹਨਾ ਦੇ ਘਰ ਹੀ ਰਾਤ ਕੱਟਦਾ ਸੀ। ਰਾਤ ਨੂੰ ਦਾਦਾ ਜੀ ਮੈਨੂੰ ਪਰੀਆਂ ਤੇ ਭੂਤਾਂ ਦੀਆਂ ਕਹਾਣੀਆਂ ਸੁਣਾਉਂਦੇ।
ਉਹਨਾ ਨਾਲ ਮੈਨੂੰ ਵਕਤ ਬਿਤਾਉਣਾ ਬਹੁਤ ਚੰਗਾ ਲਗਦਾ ਸੀ ਭਾਵੇ ਸਾਡਾ ਖੂਨ ਦਾ ਰਿਸ਼ਤਾ ਤਾ ਨਹੀ ਸੀ ਪਰ ਦਿਲਾ ਦੀਆਂ ਤੰਦਾਂ ਇਕ ਦੂਜੇ ਨੂੰ ਜੁੜ ਗਈਆਂ ਸਨ। ਮੈ ਅਕਸਰ ਸੋਚ ਦਾ ਇਹ ਦਾਦਾ-ਦਾਦੀ ਤੇ ਪੋਤੇ ਦਾ ਕਿੰਨਾ ਵਧਿਆ ਰਿਸ਼ਤਾ ਹੁੰਦਾ।
ਜੋ ਵੀ ਮੰਗਦਾ ਹਾਜਰ ਕਰ ਦਿੰਦੇ ਭਾਵੇ ਮਾ ਉਹਨਾ ਨੂੰ ਇਹ ਸਭ ਤੋ ਰੋਕਦੀ ਪਰ ਉਹਨਾ ਦਾ ਮੇਰੇ ਲਈ ਜੋ ਪਿਆਰ ਸੀ ਉਹ ਸਭ ਤੋ ਵੱਡਾ ਸੀ। ਉਹਨਾ ਦੀ ਧੀ ਜੋ ਮਹੀਨੇ ਕੁ ਬਾਦ ਆਪਣੇ ਮਾ-ਬਾਪ ਦਾ ਪਤਾ ਲੈਣ ਆਉਦੀ ਸੀ ਜੋਰ ਬਹੁਤ ਪਾਉਦੀ ਨਾਲ ਲੈ ਜਾਣ ਦਾ ਪਰ ਦੋਵੇ ਪਤੀ-ਪਤਨੀ ਨੇ ਕਦੇ ਹਾਮੀ ਨਾ ਭਰੀ।
ਆਪਣੇ ਸਕੂਲ ਦੀ ਪੜਾਈ ਮੁਕੰਮਲ ਕਰਕੇ ਮੈ ਸ਼ਹਿਰ ਦੇ ਕਾਲਜ ਵਿੱਚ ਦਾਖਲਾ ਲੈ ਲਿਆ। ਹੁਣ ਉਥੇ ਹੀ ਹੋਟਲ ਵਿੱਚ ਰਹਿਣਾ ਸੀ। ਜਦੋ ਇਹ ਗਲ ਮੈ ਆਪਣੇ ਦਾਦਾ-ਦਾਦੀ ਜੀ ਨੂੰ ਦੱਸੀ ਤਾ ਉਹਨਾ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਤੇ ਆਪਣਾ ਆਸ਼ੀਰਵਾਦ ਦੇ ਕੇ ਕਿਹਾ…ਜਾ ਪੁੱਤਾਂ ਤਰੀਕਿਆਂ ਕਰੇ ਰੱਬ ਤੈਨੂੰ ਵੱਡਾ ਸਾਰਾ ਅਫਸਰ ਲਾਵੇ ਪਤਾ ਨਹੀ ਹੋਰ ਕਿੰਨਾ ਕੁਝ ਕਹਿ ਦਿੱਤਾ।
ਭਾਵੇ ਰੋਣਾ ਉਹਨਾ ਦਾ ਵੀ ਨਿਕਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ