ਕੁਆਰੇਪਣ ਦਾ ਤੋਹਫ਼ਾ
ਇਹ 1950 ਦੀ ਗੱਲ ਹੈ , ਮੇਰੀ ਭੂਆ ਨੇ ਉਮਰ ਭਰ ਕੁਆਰੀ ਰਹਿਣ ਦਾ ਫ਼ੈਸਲਾ ਕੀਤਾ ਕਿ ਉਹ ਵਿਆਹ ਲਈ ਹਰ ਪੱਖੋਂ ਯੋਗ ਸੀ, ਸਰੀਰ ਪੱਖੋਂ ਸੁੰਦਰ ,ਸਿਹਤਮੰਦ , ਪੜ੍ਹੀ ਲਿਖੀ ,ਹਰ ਕੰਮ ਚ ਸੁਚੱਜੀ ਤੇ ਇੱਕ ਕਵਿੱਤਰੀ।
ਉਹ ਸਫ਼ਾਈ ਲਈ ਐਨਾ ਤਤਪਰ ਰਹਿੰਦੀ ਸੀ ਕਿ ਭੋਰਾ ਵੀ ਕਿਤੇ ਗੰਦਗੀ ਦਾ ਨਿਸ਼ਾਨ ਨਜ਼ਰ ਨਾ ਆਉਂਦਾ। ਇੱਕੋ ਦਿਨ ਵਿਚ ਉਹ ਤਿੰਨ ਵਾਰ ਇਸ਼ਨਾਨ ਕਰਦੀ। ਕੇਰਲ ਦੇ ਸਰਦੀ ਤੇ ਮੀਂਹ ਵਾਲੇ ਮੌਸਮ ਚ ਇਹ ਉਸ ਲਈ ਮੁਸ਼ਕਿਲ ਹੁੰਦਾ। ਪਰ ਉਹਨੇ ਜਿੰਦਗ਼ੀ ਭਰ ਆਪਣੇ ਇਸ ਰੁਟੀਨ ਨੂੰ ਕਦੇ ਵੀ ਟੁੱਟਣ ਨਾ ਦਿੱਤਾ।
ਦਿਨ ਚ ਕਿਸੇ ਵੀ ਵਕਤ ਤੁਸੀਂ ਉਹਦੇ ਇੱਕ ਵੀ ਵਾਲ ਖਿਲਰਿਆ ਹੋਇਆ ਨਹੀਂ ਦੇਖ ਸਕਦੇ ਸੀ ਤੇ ਨਾ ਹੀ ਧੁੜ ਦਾ ਉਸਦੇ ਚਿੱਟੇ ਕੱਪੜੇ ਉੱਤੇ ਕੋਈ ਕਣ ।ਉਹ ਦੁਪਹਿਰ ਵੇਲੇ ਤੇ ਰਾਤ ਨੂੰ ਬਹੁਤ ਦੇਰ ਤੱਕ ਪੜ੍ਹਦੀ ਵੀ ਰਹਿੰਦੀ ।
ਕੇਰਲ ਚ ਉਸ ਜ਼ਮਾਨੇ ਵਿੱਚ ਵੀ ਔਰਤਾਂ ਪੜ੍ਹੀਆਂ ਲਿਖੀਆਂ ਸੀ, ਉਹ ਮਰਦਾਂ ਦੀ ਬਰਾਬਰੀ ਵਿੱਚ ਹਰ ਕਿੱਤੇ ਵਿੱਚ ਸੀ।
ਬਹੁਤ ਘੱਟ ਬੋਲਦੀ ਤੇ ਕ੍ਰਿਸ਼ਨ ਦੇ ਮੰਦਰ ਚ ਸਿਰਫ਼ ਇਕਾਦਸ਼ੀ ਨੂੰ ਜਾਣ ਲਈ ਤਿਆਰ ਹੁੰਦੀ। ਉਸੇ ਦਿਨ ਉਹ ਘਰੋਂ ਬਾਹਰ ਜਾਂਦੀ। ਮੰਦਿਰ ਵਿੱਚ ਘੰਟਿਆਂ ਤੱਕ ਬੈਠ ਕੇ ਭਜਨ ਸੁਣਦੀ ਗਵਾਚ ਜਾਂਦੀ। #punjabiwoman
ਆਖਿਰਕਾਰ ਸਰਦੀ ਚ ਵੀ ਠੰਡੇ ਪਾਣੀ ਦੇ ਇਸ਼ਨਾਨ ਨੇ ਉਸਦੇ ਸਰੀਰ ਨੂੰ ਬੱਜ ਪਾ ਦਿੱਤੀ ,ਇੱਕ ਸਵੇਰ ਜਦੋਂ ਉਹ ਤਲਾਬ ਤੇ ਨਹਾਉਣ ਲਈ ਗਈ ਤਾਂ ਉਥੇ ਹੀ ਲਕਵੇ ਨਾਲ ਡਿੱਗ ਗਈ। ਐਸਾ ਲਕਵਾ ਲੱਗਾ ਕਿ ਮੁੜ ਕਦੇ ਉਹ ਮੰਜੇ ਤੋਂ ਉੱਠ ਨਾ ਸਕੀ।
ਮਰਨ ਵੇਲੇ ਤੱਕ ਮੰਜੇ ਤੇ ਲੇਟੀ ਵੀ ਉਹ ਬਹੁਤ ਘੱਟ ਬੋਲਦੀ,ਉਸਦਾ ਸਰੀਰ ਹਿਲਜੁਲ ਤੋਂ ਆਹਰੀ ਹੋ ਗਿਆ ਸੀ। ਸਿਰਫ ਉਸਦੀਆਂ ਨਿੱਕੀਆਂ ਅੱਖਾਂ ਘੁੰਮਦੀਆਂ ਦਿਸਦੀਆਂ।
ਉਸਦੀ ਨਜ਼ਰ ਵਿੱਚੋ ਮੈਨੂੰ ਬੇਅੰਤ ਖ਼ੁਆਬ ਦਿਸਦੇ। ਮੇਰੀ ਸਭ ਤੋਂ ਵਧੀਆ ਦੋਸਤ ਬਣ ਗਈ । ਮੈਂ ਸਕੂਲੋਂ ਆ ਕੇ ਆਪਣੀ ਹਰ ਗੱਲ ਉਸ ਨਾਲ ਸਾਂਝੀ ਕਰਦੀ, ਸਿਰਫ਼ ਉਸਦੀਆਂ ਅੱਖਾਂ ਦੀਆਂ ਪੁਤਲੀਆਂ ਘੁੰਮਦੀਆਂ ਉਹਨਾਂ ਚ ਚਮਕ ਆ ਜਾਂਦੀ। ਅੱਜ ਵੀ ਮੈਨੂੰ ਉਸਦੀਆਂ ਉਹ ਅੱਖਾਂ ਦਿਸਦੀਆਂ ਰਹਿੰਦੀਆਂ ਹਨ।
ਇੰਝ ਹੀ ਉਹ ਉਸ ਮੰਜੇ ਤੇ ਪਈ ਅਖੀਰ ਖਤਮ ਹੋ ਗਈ।ਉਹਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ।
ਕੁਝ ਸਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਜਗਪਿੰਦਰ ਸਿੰਘ
ਬਹੁਤ ਵਧੀਆ ਜੀ 👍✍🏼✍🏼✍🏼✍🏼🍂
Harpreet
Ena mehanga Tohfa saste insan to var dindi hai”
Bahut sohna likhya a.