ਉਹ ਮਰ ਰਿਹਾ ਸੀ ਕੋਈ ਦੁਆ ਕੋਈ ਦਵਾਈ ਉਸ ਤੇ ਅਸਰ ਨਹੀ ਕਰ ਰਹੀ ਸੀ। ਆਪਣੀ ਪੂਰੀ ਜਿੰਦਗੀ ਇਕ ਮੂਵੀ ਵਾਗ ਉਸਦੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ।
ਆਪਣੀ ਪਤਨੀ ਜਿਸਨੂੰ ਉਹ ਸਭ ਤੋ ਵਧ ਪਿਆਰ ਕਰਦਾ ਸੀ ਨੂੰ ਛੱਡ ਕੇ ਜਾਣਾ ਨਹੀ ਚਾਹੁੰਦਾ ਸੀ। ਉਹਦੇ ਇਲਾਜ ਲਈ ਪੈਸਾ ਪਾਣੀ ਵਾਗ ਵਹਾਇਆ ਗਿਆ ਪਰ ਹਰ ਮਸ਼ਹੂਰ ਡਾਕਟਰ ਉਸਦੀ ਤਬੀਅਤ ਨੂੰ ਦੇਖ ਕੇ ਕਹਿੰਦੇ… ਇਸਦਾ ਹੁਣ ਬਚ ਪਾਉਣਾ ਮੁਸ਼ਕਿਲ ਹੈ।
ਹੋ ਸਕੇ ਤਾ ਇਸਨੂੰ ਘਰ ਲੈ ਜਾ ਕੇ ਇਸ ਨਾਲ ਆਪਣਾ ਆਖੀਰ ਵਕਤ ਬਿਤਾ ਸਕਦੇ ਓ ਕਿਉਕਿ ਦੁਨੀਆਂ ਦੀ ਕੋਈ ਦਵਾ ਦਾਰੂ ਜਾ ਦੁਆ ਇਸ ਨੂੰ ਠੀਕ ਨਹੀ ਕਰ ਸਕਦੀ।
ਹਰ ਡਾਕਟਰ ਦੇ ਮੂੰਹੋ ਇਹ ਸੁਣ ਕੇ ਉਸਦਾ ਦਿਲ ਹੋਰ ਵੀ ਬੈਠ ਜਾਦਾ ਹਰ ਰਾਤ ਜਦੋ ਸੋਦਾ ਤਾ ਆਪਣੀ ਪਤਨੀ ਨੂੰ ਕਹਿੰਦਾ ਸ਼ਾਇਦ ਇਹ ਮੇਰੀ ਆਖਿਰੀ ਰਾਤ ਹੋਵੇ।
ਅਸਲ ਵਿੱਚ ਉਸਨੂੰ ਮਰਨ ਤੋ ਡਰ ਨਹੀਂ ਲਗਦਾ ਸਗੋ ਆਪਣੀ ਪਤਨੀ ਨੂੰ ਇਕੱਲੇ ਛੱਡਣ ਕੇ ਡਰ ਲਗਦਾ ਹੈ ਕਿਉਕਿ ਇਕੱਲੀ ਧੀ ਸੀ ਜਿਸਨੂੰ ਵਿਆਹ ਕੇ ਉਹਨਾ ਤੋਰ ਦਿੱਤਾ ਸੀ।
ਹੁਣ ਦੋਵੇ ਜੀ ਇਕੱਲੇ ਸਨ ਪਰ ਆਪਣੀ ਹਰ ਦਿਨ ਵਿਗੜਦੀ ਹਾਲਤ ਨੂੰ ਦੇਖ ਉਸ ਦਾ ਡਰ ਹੋਰ ਵੀ ਵਧਦਾ ਜਾ ਰਿਹਾ ਸੀ।
ਉਹ ਸਾਰੀ ਰਾਤ ਨਾ ਸੋਦਾ ਜਿਸ ਕਰਕੇ ਉਸਦੀ ਤਬੀਅਤ ਹੋਰ ਵੀ ਜਿਆਦਾ ਵਿਗੜ ਗਈ ਸੀ। ਹਰ ਪਾਸੇ ਤੋ ਹਾਰ ਚੁਕੇ ਦੋਵੇ ਜੀਆਂ ਨੂੰ ਹੁਣ ਕੋਈ ਚਮਤਕਾਰ ਦਾ ਇੰਤਜਾਰ ਸੀ ਜੋ ਉਹਨਾ ਦੀਆਂ ਸਮੱਸਿਆਵਾਂ ਨੂੰ ਹਲ ਕਰ ਸਕੇ।
ਏਦਾਂ ਇਕ ਦਿਨ ਕੋਈ ਸੰਨਿਆਸੀ ਉਹਦਾ ਦੇ ਘਰ ਕੋਲ ਆ ਕੇ ਰੁਕਿਆ ਤੇ ਬਿਖਸ਼ਾ ਮੰਗਣ ਲਈ ਆਵਾਜ ਮਾਰੀ। ਅੰਦਰੋ ਭਾਂਡਾ ਭਰੀ ਆਟਾ ਦਾ ਉਹ ਬਾਹਰ ਆਈ ਪਰ ਆਪਣੇ ਪਤੀ ਦੇ ਖਿਆਲਾ ਵਿੱਚ ਗੁਆਚੀ ਸਾਰਾ ਆਟਾ ਬਾਹਰ ਹੀ ਡੋਲ ਦਿੱਤਾ।
ਸੰਨਿਆਸੀ ਨੇ ਕਿਹਾ …ਮਾਤਾ ਜੀ ਕੋਈ ਵੱਡੀ ਪਰੇਸ਼ਾਨੀ ਲੱਗਦੀ ਆ..? ਅਗੋਂ ਭਰੇ ਜਿਹੇ ਮਨ ਨਾਲ ਕਿਹਾ…ਹਾ ਮਹਾਰਾਜ ਏਨਾ ਦੀ ਤਬੀਅਤ ਬਹੁਤ ਖਰਾਬ ਆ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਦਿਨ ਰਾਤ ਬਸ ਮੇਰੇ ਬਾਰੇ ਹੀ ਸੋਚਦੇ ਰਹਿੰਦੇ ਨੇ।
ਜਿਸ ਕਰਕੇ ਇਹਨਾ ਦੀ ਤਬੀਅਤ ਹੋਰ ਖਰਾਬ ਹੋ ਜਾਦੀ ਆ ਮੈਨੂੰ ਵੀ ਡਰ ਆ ਪਤਾ ਨਹੀ ਕਿਸ ਰਾਤ ਸੁੱਤੇ ਫਿਰ ਨਾ ਉੱਠਣ। ਆਪਣੇ ਸਧਾਰਨ ਜਿਹੇ ਚੋਲੇ ਵਿਚੋਂ ਸ਼ੀਸ਼ੇ ਵਿੱਚ ਲਗਿਆ ਇਕ ਫੁੱਲ ਫੜਾਉਦੇ ਹੋਏ ਸੰਨਿਆਸੀ ਨੇ ਕਿਹਾ…ਲੈ ਮਾਈ ਇਹਨੂੰ ਆਪਣੇ ਪਤੀ ਦੇ ਕਮਰੇ ਵਿੱਚ ਉਸਦੀਆਂ ਅੱਖਾਂ ਸਾਹਮਣੇ ਰੱਖਣਾ ਹੈ।।
ਨਾਲੇ ਉਹਨਾ ਨੂੰ ਇਹ ਕਹਿ ਦੇਣਾ ਜਿੰਨਾ ਟਾਇਮ ਇਸ ਫੁੱਲ ਦੇ ਇਹ ਸਾਰੇ ਪੱਤੇ ਝੜ ਨਹੀ ਜਾਦੇ ਬਸ ਉਦੋ ਤੱਕ ਤੈਨੂੰ ਕੁਝ ਨਹੀ ਹੋ ਸਕਦਾ ਅਜਿਹਾ ਕਰਨ ਨਾਲ ਤੂੰ ਆਪਣੀ ਜਿੰਦਗੀ ਦੇ ਬਚੇ ਹੋਏ ਦਿਨ ਵਧਿਆ ਹਸ ਖੇਡ ਕੇ ਗੁਜਾਰ ਸਕੇਗਾ।
ਕਹਿ ਕੇ ਉਹ ਸੰਨਿਆਸੀ ਚਲਾ ਗਿਆ। ਉਸਦੇ ਕਹੇ ਅਨੁਸਾਰ ਉਸਦੀ ਪਤਨੀ ਨੇ ਬਿਲਕੁਲ ਉਵੇਂ ਹੀ ਕੀਤਾ। ਦੋਵੇ ਜੀ ਖੁਸ਼ ਸਨ ਕੀ ਚਲੋ ਕਦੋਂ ਮਰਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ