ਮਨੀਲਾ- ਫਿਲੀਪੀਨਜ਼ ਵਿੱਚ ਤੂਫ਼ਾਨ ਮੇਗੀ ਨੇ ਤਬਾਹੀ ਮਚਾ ਦਿੱਤੀ ਹੈ। ਫਿਲੀਪੀਨਜ਼ ਦੇ ਪੂਰਬੀ ਅਤੇ ਦੱਖਣ-ਪੂਰਬੀ ਖੇਤਰਾਂ ‘ਚ ਮੇਗੀ ਤੂਫਾਨ ਤੋਂ ਬਾਅਦ ਭਾਰੀ ਬਾਰਿਸ਼ ਕਾਰਨ ਲਗਭਗ 17,000 ਲੋਕਾਂ ਨੂੰ ਆਪਣਾ ਘਰ ਛੱਡ ਕੇ ਸ਼ੈਲਟਰ ਹੋਮ ‘ਚ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਭਾਰੀ ਮੀਂਹ ਕਾਰਨ ਪੂਰਬੀ ਸਮਰ ਸੂਬੇ ਸਮੇਤ ਕਈ ਇਲਾਕਿਆਂ ‘ਚ ਜ਼ਮੀਨ ਖਿਸਕ ਗਈ ਹੈ। ਇੱਕ ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਅਧਿਕਾਰਤ ਅੰਕੜਿਆਂ ਮੁਤਾਬਕ ਫਿਲੀਪੀਨਜ਼ ਵਿੱਚ ਜ਼ਮੀਨ ਖਿਸਕਣ, ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 121 ਹੋ ਗਈ ਹੈ।
ਫਿਲੀਪੀਨਜ਼ ਦੇ ਪੂਰਬੀ ਅਤੇ ਦੱਖਣ-ਪੂਰਬੀ ਖੇਤਰਾਂ ਵਿੱਚ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ ਦੇ ਵਿਚਕਾਰ, ਇੱਥੇ ਲਗਭਗ 121 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 30 ਤੋਂ ਵੱਧ ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਵੱਖ-ਵੱਖ ਘਟਨਾਵਾਂ ‘ਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਮੇਗੀ ਇਸ ਸਾਲ ਫਿਲੀਪੀਨਜ਼ ਨਾਲ ਟਕਰਾਉਣ ਵਾਲਾ ਪਹਿਲਾ ਤੂਫਾਨ ਹੈ। ਇੱਥੇ ਹਰ ਸਾਲ ਲਗਭਗ 20 ਤੂਫਾਨ ਆਉਂਦੇ ਹਨ। ਮੱਧ ਫਿਲੀਪੀਨਜ਼ ਦੇ ਪਿੰਡਾਂ ਵਿੱਚ ਮੰਗਲਵਾਰ ਨੂੰ ਚਿੱਕੜ ਅਤੇ ਮੀਂਹ ਦੇ ਵਿਚਕਾਰ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਟੀਮਾਂ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਇੱਥੇ ਪੂਰਬੀ ਸੂਬੇ...
...
Access our app on your mobile device for a better experience!