ਦਮਦਮੀ ਟਕਸਾਲ ਦੇ 25 ਨਿਯਮ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ (ਗੁਰੂ ਕੀ ਕਾਂਸ਼ੀ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹਨ ਸਮੇਂ (ਦਮਦਮੀ ਟਕਸਾਲ) ਦੇ ਹੇਠ ਲਿਖੇ ਨਿਯਮ ਕਾਇਮ ਕੀਤੇ। ਇਹਨਾ ਨਿਯਮਾਂ ਉਪਰ ਟਕਸਾਲ ਵਿੱਚ ਵਿਦਿਆ ਪੜ੍ਹਨ ਵਾਲੇ ਵਿਦਿਆਰਥੀ ਅੱਜ ਵੀ ਅਮਲ ਕਰਦੇ ਹਨ।
੧. ਅੰਮ੍ਰਿਤਧਾਰੀ ਸਿੰਘ ਹੋਵੇ, ਦਸਾਂ ਗੁਰੂ ਸਾਹਿਬਾਨ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੇਹ ਨੂੰ ਗੁਰੂ ਨਾ ਮੰਨੇ, ਗਾਤਰੇ ਕਿਰਪਾਨ ਧਾਰੀ, ਪੰਜ ਕਕਾਰਾਂ ਦੀ ਰਹਿਤ ਰੱਖਦਾ ਹੋਵੇ। ਪੰਜ ਕੁਰਹਿਤਾਂ ਤੋਂ ਬਚਿਆ ਹੋਇਆ ਹੋਵੇ, ਪੰਜ ਗ੍ਰੰਥੀ ਆਦਿ ਬਾਣੀ ਦਾ ਪਾਠ ਕਰਦਾ ਹੋਵੇ।
੨. ਮੂਲ ਮੰਤਰ, ਗੁਰਮੰਤਰ, ਅੰਮ੍ਰਿਤ ਨਾਮ ਦਾ ਅਭਿਆਸੀ ਹੋਵੇ।
੩. ਮਨ, ਬਾਣੀ ਸਰੀਰ ਕਰਕੇ ਨਿਮਰਤਾ ਵਾਲਾ ਹੋਵੇ, ਲੜਾਕਾ ਨਾ ਹੋਵੇ।
੪. ਸਭ ਸੰਗਤ ਨਾਲ ਗੁਰੂ ਕਾ ਰੂਪ ਜਾਣ ਕੇ ਪ੍ਰੇਮ ਕਰਦਾ ਹੋਵੇ। ਰਾਗ ਦ੍ਵੈਖ ਤੋਂ ਰਹਿਤ ਇੱਕ ਰਸ ਪ੍ਰੇਮੀ ਹੋਵੇ।
੫. ਖਾਲਸਾ ਪੰਥ ਦੀ ਜਥੇਬੰਦੀ ਵਿਚ ਆਪ ਨੂੰ ਸਦਾ ਜਾਣੇ, ਪੰਥ ਤੋਂ ਉਲਟ ਕਦੇ ਨਾ ਹੋਵੇ, ਪੰਥ ਦੀ ਨਿੰਦਾ ਨਾਂ ਕਰੇ, ਸ਼ਸਤਰਧਾਰੀ, ਸੂਰਬੀਰ, ਧਰਮ ਦੀ ਰਾਖੀ ਵਾਸਤੇ ਸਮੇਂ ਸਿਰ ਸੀਸ ਕੁਰਬਾਨ ਕਰ ਦੇਵੇ, ਕਾਇਰ ਨਾ ਬਣੇ।
੬. ਦਸਮ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁੱਧ ਪਾਠ ਕਰਨ ਵਾਲਾ ਤੇ ਅਰਥ ਪਕਾਉਣ ਵਾਲਾ ਹੋਵੇ।
੭. ਆਦਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਨੂੰ ” ਤੋਂ ਲੈ ਕੇ ‘ਅਠਾਰਹ ਦਸ ਬੀਸ’ ਤੱਕ ਇੱਕੋ ਜਾਣ ਕੇ ਭਾਵਨਾ ਕਰੇ।
੮. ਗੁਰੂ ਇਤਿਹਾਸ ਦਸਾਂ ਗੁਰਾਂ ਦਾ ਪੂਰਾ ਜਾਣਨ ਵਾਲਾ ਹੋਵੇ।
੯. ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਅਰਥ ਪੜ੍ਹੇ। ਦਸਮ ਗ੍ਰੰਥ ਦੀ ਬੀੜ ਸਾਰੀ ਸ੍ਰੀ ਮੁਖਵਾਕ ਨਿਸ਼ਚਾ ਕਰ ਪੜ੍ਹੇ।
੧੦. ਹੋਰ ਮਤਾਂ ਦੀਆਂ ਪੁਸਤਕਾਂ, ਯੋਗ, ਵੇਦਾਂਤ ਆਦਿ ਦੇ ਸਿਧਾਂਤਾਂ ਦਾ ਚੰਗਾ ਜਾਣੂ ਹੋਵੇ।
੧੧. ਇੱਕ ਪ੍ਰਮੇਸ਼ਰ ਦਾ ਦ੍ਰਿੜ ਵਿਸ਼ਵਾਸੀ ਉਪਾਸ਼ਕ ਹੋਵੇ, ਦੋਵੇਂ ਵੇਲੇ ਸਤਿ-ਸੰਗਤ ਕਰਦਾ ਹੋਵੇ। ਯਥਾ ਸ਼ਕਤੀ ਲੰਗਰ, ਲੀੜੇ ਦੀ ਸੇਵਾ ਕਰਨ ਦਾ ਉੱਦਮੀ ਹੋਵੇ।
੧੨. ਕਿਸੇ ਮੱਤ ਨਾਲ ਵੈਰ ਨਾ ਕਰੇ, ਸਾਰਿਆਂ ਵਿੱਚ ਪ੍ਰਮੇਸ਼ਰ ਇੱਕੋ ਜਿਹਾ ਵਿਆਪਕ ਜਾਣ ਕੇ ਹਿਤ ਕਰੇ ਤੇ ਜ਼ੁਲਮ ਦਾ ਵੈਰੀ ਹੋਵੇ। ਆਪਣੇ ਖ਼ਾਲਸਾ ਧਰਮ ਵਿੱਚ ਪੱਕਾ ਹੋਵੇ।
੧੩. ਮਨ ਵਿੱਚ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ