ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਤਾਂ ਮੇਰੀ ਵੱਡੀ ਭੈਣ ਦੀ ਇੱਕ ਸਹੇਲੀ ਸਾਡੀ ਪਿਛਲੀ ਗਲੀ ਵਿਚ ਰਹਿੰਦੀ ਸੀ। ਕਈ ਵਾਰੀ ਉਹ ਭੈਣ ਨੂੰ ਮਿਲਣ ਆਉਂਦੀ ਅਤੇ ਆਪਣੇ ਘਰ ਦੀਆਂ ਗੱਲਾਂ ਖੂਬ ਸੁਣਾਉਂਦੀ। ਭਾਵੇਂ ਅਸੀਂ ਪਿੰਡ ਤਾਂ ਮੱਝ ਰੱਖੀ ਹੋਈ ਸੀ ਪਰ ਸ਼ਹਿਰ ਨਹੀਂ ਸੀ ਰੱਖੀ। ਉਹਨਾਂ ਨੇ ਮੱਝ ਰੱਖੀ ਹੋਈ ਸੀ।
ਅਸੀਂ ਰੋਜ਼ ਛੋਲਿਆਂ ਦੀਆਂ ਬਕੱਲੀਆਂ ਖਾਂਦੇ ਹਾਂ ਤੇ ਨਾਲੇ ਛੋਲਿਆਂ ਦਾ ਸੂਪ। ਇੱਕ ਦਿਨ ਉਸਨੇ ਸਾਡੇ ਘਰੇ ਸਿਕੰਜਵੀ ਪੀਂਦੀ ਹੋਈ ਨੇ ਦੱਸਿਆ।
ਅੰਟੀ ਮੈਂ ਕੱਲ੍ਹ ਨੂੰ ਤੁਹਾਡੇ ਲਈ ਵੀ ਛੋਲਿਆਂ ਦਾ ਸੂਪ ਲੈ ਕੇ ਆਵਾਂਗੀ। ਉਸ ਨੇ ਮੇਰੀ ਮਾਂ ਨੂੰ ਕਿਹਾ।
ਅਸੀਂ ਸੂਪ ਦਾ ਨਾਮ ਤਾਂ ਸੁਣਿਆ ਸੀ ਪਰ ਕਦੇ ਵੇਖਿਆ ਯ ਪੀਤਾ ਨਹੀਂ ਸੀ। ਉਦੋਂ ਕਿਸੇ ਘਰੇ ਸੂਪ ਨਹੀਂ ਸੀ ਬਣਦਾ ਤੇ ਨਾਲ ਹੀ ਡੱਬਵਾਲੀ ਸ਼ਹਿਰ ਵਿਚ ਕਿਸੇ ਹੋਟਲ ਤੇ ਯ ਰੇਹੜੀ ਤੇ ਮਿਲਦਾ ਸੀ। ਸੂਪ ਦੀ ਸਾਨੂੰ ਵੀ ਤਲਬ ਜਿਹੀ ਹੋਗੀ। ਅਗਲੇ ਦਿਨ ਉਹ ਡੋਲੂ ਵਿੱਚ ਕਾਲੇ ਰੰਗ ਦਾ ਨਮਕੀਨ ਪਾਣੀ ਜਿਹਾ ਲੈ ਆਈ। ਕਾਹਲੀ ਨਾਲ ਅਸੀਂ ਸਾਰਿਆਂ ਨੇ ਆਪਣੀ ਆਪਣੀ ਕੋਲੀ ਵਿੱਚ ਪਾ ਲਿਆ। ਉਸਦੇ ਕਹਿਣ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ