ਚਾਰਲੀ ਚੈਪਲਿਨ (16 ਅਪ੍ਰੈਲ 1889) ❤️
“ਇੱਕ ਅੱਥਰੂ ਦਾ ਸਫ਼ਰਨਾਮਾ”
_ਦੁਨੀਆਂ ਦੇ ਪ੍ਰਸਿੱਧ ਫਿਲਮ ਅਦਾਕਾਰ ਚਾਰਲੀ ਚੈਪਲਿਨ ਦੀ ਕਲਮ ਤੋਂ_
ਮੈਨੂੰ ਕਦੇ ਖਿਆਲ ਨਹੀਂ ਸੀ ਆਇਆ ਕਿ ਮੇਰੇ ਨਾਲ ਤੇ ਮੇਰੀ ਮਾਂ ਨਾਲ ਕੋਈ ਹੋਰ ਦੁਖਾਂਤ ਵੀ ਵਾਪਰ ਸਕਦਾ ਸੀ, ਕਿਉਂਕਿ ਮੈਂ ਤੇ ਮੇਰੀ ਮਾਂ ਉਨ੍ਹਾਂ ਲੋਕਾਂ ਵਿਚੋਂ ਸਾਂ, ਜਿਹਨਾਂ ਦੀ ਜ਼ਿੰਦਗੀ ਇਕ ਲਗਾਤਾਰ ਦੁਖਾਂਤ ਹੁੰਦੀ ਹੈ।
ਨੀਲੀਆਂ ਅੱਖਾਂ ਵਾਲੀ ਤੇ ਲੰਬੇ ਸੁਨਿਹਰੀ ਵਾਲਾਂ ਵਾਲੀ ਮੇਰੀ ਮਾਂ ਆਪਣੀ ਜਵਾਨੀ ਦੇ ਵੇਲੇ ਇਕ ਥੀਏਟਰ ਦੀ ਗਾਇਕਾ ਹੁੰਦੀ ਸੀ। ਮੈਨੂੰ ਆਪਣੇ ਪਿਓ ਦਾ ਚੇਤਾ ਨਹੀਂ। ਮਾਂ ਦੱਸਦੀ ਹੁੰਦੀ ਸੀ ਕਿ ਸ਼ਰਾਬ ਨੇ ਉਸਨੂੰ ਕਿਤੋਂ ਜੋਗਾ ਨਹੀਂ ਸੀ ਛੱਡਿਆ। ਮੇਰੀ ਮਾਂ ਨੂੰ ਜਦੋਂ ਵੀ ਕਦੇ ਮਾੜੀ ਜੇਹੀ ਠੰਡ ਲਗ ਜਾਂਦੀ ਸੀ, ਉਹ ਠੰਡ ਉਸਦੇ ਫੇਫੜਿਆਂ ਵਿੱਚ ਲਹਿ ਜਾਂਦੀ ਸੀ, ਜਿਹਦੇ ਨਾਲ ਉਸਦੇ ਗਲ ਦੀਆਂ ਨਾੜਾਂ ਸੁੱਜ ਜਾਂਦੀਆਂ ਸਨ, ਤੇ ਉਹਦੀ ਆਵਾਜ਼ ਭਰੜਾ ਜਾਂਦੀ ਸੀ। ਇਸ ਲਈ ਉਸਦੀ ਆਵਾਜ਼ ਦਾ ਜਾਦੂ ਹੌਲੀ ਹੌਲੀ ਲੋਕਾਂ ਦੇ ਮਨ ਉੱਤੋਂ ਲਹਿੰਦਾ ਜਾਂਦਾ ਸੀ। ਇਕ ਰਾਤ ਉਸਦੀ ਆਵਾਜ਼ ਇਸਤਰਾਂ ਭਰੜਾ ਗਈ ਕਿ ਸੁਨਣ ਵਾਲੇ ਹੱਸਣ ਲੱਗ ਪਏ ਇਹ ਮੇਰੀ ਕਲਾਕਾਰ ਮਾਂ ਵਾਸਤੇ ਆਪਣੀ ਕਲਾ ਦੀ ਆਖਰੀ ਰਾਤ ਸੀ। ਉਹਦੀ ਕਿਸਮਤ ਵਾਂਗ ਉਹਦੀ ਆਵਾਜ਼ ਵੀ ਉਹਦੇ ਨਾਲ ਰੁੱਸ ਗਈ ਸੀ। ਇਕ ਮਸ਼ੀਨ ਕਿਰਾਏ ਉੱਤੇ ਲੈ ਕੇ ਉਹ ਲੋਕਾਂ ਦੇ ਕੱਪੜੇ ਸੀਉਣ ਲਗ ਪਈ।
ਗਰੀਬੀ ਦੇ ਚਿੱਕੜ ਵਿਚ ਜਦੋਂ ਪੈਰ ਪੈ ਜਾਵੇ ਤਾਂ ਕਈ ਵਾਰ ਇਨਸਾਨ ਆਪਣੇ ਪੈਰ ਨੂੰ ਕੱਢਣ ਲਈ ਜਿੰਨਾਂ ਬਹੁਤਾ ਜੋਰ ਲਾਂਦਾ ਹੈ, ਉਹ ਹੀ ਚਿੱਕੜ ਵਿਚ ਖੁੱਭਦਾ ਜਾਂਦਾ ਹੈ। ਮਾਂ ਕੋਲੋਂ ਮਸ਼ੀਨ ਦੀਆਂ ਕਿਸ਼ਤਾਂ ਨਹੀਂ ਸਨ ਤਾਰੀਆਂ ਗਈਆਂ, ਇਸ ਲਈ ਮਾਲਕਾਂ ਨੇ ਮਸ਼ੀਨ ਵਾਪਸ ਲੈ ਲਈ।
ਮਾਂ ਦੀ ਇਕ ਪੁਰਾਣੇ ਵੇਲੇ ਦੀ ਸਹੇਲੀ ਨੇ ਇਕ ਅਮੀਰ ਆਦਮੀ ਨਾਲ ਵਿਆਹ ਕਰ ਲਿਆ ਸੀ, ਉਹ ਵਰ੍ਹਿਆਂ ਪਿੱਛੋ ਇਕ ਦਿਨ ਮਾਂ ਨੂੰ ਮਿਲੀ। ਮਾਂ ਨੇ ਗਰੀਬੀ ਦੀ ਸ਼ਰਮ ਤੋਂ ਉਹਦੇ ਨਾਲ ਮੇਲ ਜੋਲ ਨਾ ਵਧਾਇਆ, ਪਰ ਮੈਂ ਤੇ ਉਹਦੀ ਸਹੇਲੀ ਦਾ ਪੁੱਤਰ ਵੈਲੀ ਉਮਰ ਦੇ ਹਾਣੀ ਸਾਂ, ਇਸ ਲਈ ਰੋਜ਼ ਤਰਕਾਲਾਂ ਵੇਲੇ ਰਲ ਕੇ ਖੇਡਣ ਲੱਗ ਪਏ। ਮੈਂ ਅਕਸਰ ਖੇਡ ਨੂੰ ਲਮਕਾ ਦੇਂਦਾ, ਰੋਟੀ ਖਾਣ ਦਾ ਵੇਲਾ ਹੋ ਜਾਂਦਾ, ਤੇ ਜਦੋਂ ਮੇਰੇ ਦੋਸਤ ਨੂੰ ਉਹਦੀ ਮਾਂ ਰੋਟੀ ਖੁਆਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ