ਰਿਸ਼ਤੇਦਾਰ ਮੈਨੂੰ ਅਕਸਰ ਹੀ ਹਿਸਾਬਣ ਆਖ ਸੱਦਿਆ ਕਰਦੇ.ਗੱਲ ਗੱਲ ਤੇ ਕਾਪੀ ਪੈਨਸਿਲ ਕੱਢ ਹਿੱਸਾਬ ਕਰਨ ਲੱਗ ਜਾਇਆ ਕਰਦੀ ਸਾਂ ਸ਼ਾਇਦ ਇਸੇ ਲਈ ਹੀ! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਗੁੜਗਾਓਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਚੜ੍ਹਦੀ ਉਮਰ ਦੋ ਮੁੰਡੇ ਕੰਮ ਤੇ ਰੱਖ ਲਏ..!
ਬਾਪ ਚੁਰਾਸੀ ਵੇਲੇ ਆਟੋ ਰਿਕਸ਼ੇ ਸਣੇ ਖਤਮ ਕਰ ਦਿੱਤਾ ਸੀ ਤੇ ਮਾਂ ਦੋਹਾਂ ਨੂੰ ਦਾਦੀ ਦੇ ਹਵਾਲੇ ਕਰ ਕਿਸੇ ਹੋਰ ਥਾਂ ਬੈਠ ਗਈ!
ਨਿੱਕੇ ਵੱਲ ਤੱਕਿਆ ਕਰਦੀ ਤਾਂ ਅੱਖਾਂ ਭਰ ਆਉਂਦੀਆਂ..ਉਹ ਅਕਸਰ ਹੀ ਵੱਡੇ ਭਰਾ ਦੀ ਕਮੀਜ ਫੜ ਸਵਾਲੀਆਂ ਨਜਰਾਂ ਨਾਲ ਮੇਰੇ ਵੱਲ ਤੱਕੀ ਜਾਇਆ ਕਰਦਾ..ਸੋਚਦੀ ਵਖਤਾਂ ਮਾਰਿਆਂ ਦੀ ਮਾਂ ਇੰਝ ਨਹੀਂ ਸੀ ਗਵਾਚਣੀ ਚਾਹੀਦੀ..!
ਕਈ ਵਾਰ ਕੁਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ ਬਣੇ ਕਵਾਟਰ ਵਿਚ ਸੌਂ ਜਾਇਆ ਕਰਦੇ..!
ਛੇ ਕੂ ਸਾਲ ਹੋ ਗਏ..ਨਿੱਕਾ ਵੱਡੇ ਨਾਲੋਂ ਵਾਹਵਾ ਕਦ ਕੱਢ ਗਿਆ..ਇੱਕ ਦਿਨ ਸਰਦਾਰ ਜੀ ਕਾਹਲੀ ਨਾਲ ਆਏ ਤੇ ਆਖਣ ਲੱਗੇ..ਦੋਵੇਂ ਆਖਦੇ ਨੇ ਕੇ ਸਾਡਾ ਹਿਸਾਬ ਕਰ ਦੇਵੋ..!
ਹੈਰਾਨ ਹੋਈ ਨੇ ਦੋਵੇਂ ਓਸੇ ਵੇਲੇ ਕੋਲ ਸੱਦ ਲਏ..ਪਹਿਲਾਂ ਤਾਂ ਅੱਖਾਂ ਹੀ ਨਾ ਮਿਲਾਉਣ..ਫੇਰ ਵਜਾ ਪੁੱਛੀ ਤਾਂ ਨਿੱਕਾ ਬੋਲ ਪਿਆ..”ਸਰਦਾਰ ਹੁਰੀਂ ਸਾਨੂੰ ਅੱਜ ਬਹੁਤ ਗੁਸੇ ਹੋਏ..ਉਹ ਵੀ ਸਭ ਦੇ ਸਾਮਣੇ..ਹੁਣ ਸਾਡਾ ਜੀ ਨਹੀਂ ਕਰਦਾ ਇਥੇ ਕੰਮ ਕਰਨ ਨੂੰ”
ਆਂਦਰਾਂ ਨੂੰ ਖਿੱਚ ਜਿਹੀ ਪੈ ਗਈ..ਫੇਰ ਵੀ ਬਾਹਰੀ ਹਾਵ-ਭਾਵ ਕਾਬੂ ਵਿਚ ਰੱਖਦੀ ਹੋਈ ਨੇ ਗੱਲ ਪੁੱਛ ਲਈ..”ਕਿੰਨਾ ਚਿਰ ਹੋ ਗਿਆ ਦੋਹਾਂ ਨੂੰ ਇਥੇ ਕੰਮ ਕਰਦਿਆਂ”?..ਆਖਣ ਲੱਗੇ “ਜੀ ਤਕਰੀਬਨ ਛੇ ਸਾਲ..”
ਹਿਸਾਬਣ