ਤੇਜੋ ਸ਼ੂਦੈਣ !! 🌷🌷
ਬੇਬੇ ਹਵੇਲੀ ਗੀਰੇ ਚੋਂ ਪਾਥੀਆਂ ਲੈਣ ਜਾਂਦੀ ਜਾਂ ਵਿਹੜੇ ‘ਚ’ ਪੋਚਾ ਫੇਰਦੀ, ਬੱਸ ਇਕੋ ਮੁਹਾਰਨੀ ਪੜ੍ਹਦੀ ਰਹਿੰਦੀ , ” ਵੱਡੇ ਸ਼ਾਹ ਬਣੀ ਬੈਠੇ……ਜੋ ਸੌਦਾ ਸਾਨੂੰ ਚਾਹੀਦਾ .. ਲੋਕੋ ਇਨ੍ਹਾਂ ਦੀ ਹੱਟੀਆਂ ਵਿੱਚ ਹੈ ਨਹੀਂ ਜੇ।”
ਉਹ ਹੋਰ ਵੀ ਅਵਾ-ਤਵਾ ਬੋਲਣੋ ਨਾ ਹਟਦੀ.ਤਾਂ ਅਸੀਂ ਦੋਵੇਂ ਭੈਣਾਂ ਬਥੇਰਾ ਟੋਕਦੀਆਂ ਪਰ ਉਹ ਸਾਡੀ ਇਕ ਨਾ ਸੁਣਦੀ।
ਜਦੋਂ ਗਲੀ -ਗੁਆਂਢ ਦੇ ਲੋਕ ਸਾਡੀ ਬੇਬੇ ਨੂੰ, ” ਤੇਜੋ !! ਕਮਲੀ.ਜਾਂ ਸ਼ੂਦੈਣ ਕਹਿੰਦੇ ਤਾਂ ਸਾਡਾ ਜੀਅ ਕਰਦਾ ਇੱਟੇ ਮਾਰ-ਮਾਰ ਇਨ੍ਹਾਂ ਦੇ ਸਿਰ ਪਾੜ ਦਈਏ।
ਹੁਣ ਜਦੋਂ ਲੋਕੀਂ ਸਾਨੂੰ ਤੇਜੋ ਸ਼ੂਦੈਣ ਦੀਆਂ ਧੀਆਂ ਕਹਿਦੀਆਂ ਤਾਂ ਕੁੱਝ ਨਾ ਪੁੱਛੋ ਸਾਡੇ ‘ਤੇ ਉਦੋਂ ਕੀ ਬੀਤਦੀ। ਉਨ੍ਹਾਂ ਦਾ ਇਹ ਵਿਹਾਰ ਸਾਨੂੰ ਮਿੱਟੀ ਕਰ ਸੁੱਟਦਾ।
ਕਿਸਦੇ ਘਰ ਖੁਸ਼ੀ -ਗਮੀ ਹੁੰਦੀ ਤਾਂ ਬੇਬੇ ਉਨ੍ਹਾਂ ਵੱਲ ਜਾਣਦੀ ਜਿੱਦ ਕਰਦੀ ਤਾਂ ਅਸੀੰ ਦੋਵੇਂ ਭੈਣਾਂ ਬੂਹੇ ਦੇ ਤਾਕੇ ਢੋਹ ਮੂਰੇ ਖਲੋ ਜਾਂਦੀਆਂ।
ਮਾਵਾਂ ਧੀਆਂ ‘ਚ’ ਧੱਕਾ -ਮੁੱਕੀ ਵੀ ਹੁੰਦੀ ਪਰ ਅਸੀ ਬੇਬੇ ਦਾ ਰਾਹ ਰੋਕੀ ਰੱਖਦੀਆਂ । ਉਸਦਾ ਧੌਲ -ਧੱਫਾ ਜਰ ਲੈੰਦੀਆ ਪਰ ਉਥੇ ਜਾਣਸਾਰ ਬੇਬੇ ਨੂੰ ਤੇਜੋ ਸ਼ਦੈਣ ਕਹਿ ਉਡਾਈ ਜਾਣ ਵਾਲੀ ਖਿੱਲੀ , ਸਾਥੋੰ ਸਹਿ ਨਾ ਹੁੰਦੀ ।
ਉਹ ਖਿੱਝਦੀ ਕਹਿੰਦੀ , “ਮੇਰਾ ਰਾਹ ਨਾ ਰੋਕੋ ਮੈਨੂੰ ਜਾਣ ਦਿਓ…..ਸ਼ਰੀਕੇ-ਭਾਈਚਾਰੇ ਵਿੱਚ ਬੰਦੇ ਦਾ ਜਾਣਾ ਬਣਦਾ…..ਚਰਨੋ ਆਖੂਗੀ ਤੇਜੋ ਆਈ ਕਿਉਂ ਨਹੀਂ ? …ਉਹਨੂੰ ਮੇਰੇ ਪੁੱਤ ਦੇ ਵਿਆਹ ਦਾ ਚਾਅ ਨਹੀਂ ਚੜ੍ਹਇਆ ……..ਫੇਰ ਮੈਂ ਕਿਥੇ ਨੱਕ ਦਿਉੰ।”
ਬਾਪੂ ਬਾਂਹੋ ਫੜ ਬੇਬੇ ਨੂੰ ਸਮਝਾਉੰਦਾ , ” ਤੇਜ ਕੌਰੇ ਬਹਿ ਜਾ ਟਿੱਕ ਕੇ …..ਮੈਂ ਜਾ ਅਾਇਆਂ ਚਰਨੋ- ਕਿਆਂ ਦੇ …ਸ਼ਗੁਣ ਵੀ ਪਾ ਆਇਆਂ।”
ਬੇਬੇ ਸਿਰ ‘ਤੇ ਲਿਆ ਸੂਹਾ ਲੀੜਾ ਵਗਾਕੇ ਵਿਹੜੇ ‘ਚ’ ਮਾਰਦੀ ਤੇ ਬੁੱਸਕਣ ਲਗ ਪੈਂਦੀ। ਉਸ ਦਿਨ ਉਹ ਹੱਟੀਆਂ ਵਾਲੇ ਸ਼ਾਹਾਂ ਨੂੰ ਉੱਚੀ ਉੱਚੀ ਰੱਝਕੇ ਗਾਲਾਂ ਕੱਢਦੀ ਤਾਂ ਆਂਡੀ-ਗੁਆਂਢੀ ਕੰਧਾਂ ਉਤੋਂ ਝਾਤੀਆਂ ਮਾਰਦੇ … ਉਸ ਵੇਲੇ ਸਾਡੀ ਬੜੀ ਲਹਾਈ ਹੁੰਦੀ।
ਇਕ ਦਿਨ ਜੇਰਾ ਕਰ ਬਾਪੂ ਤੋਂ ਪੁੱਛ ਹੀ ਲਿਆ , ” ਬਾਪੂ !! ਸੱਚ ਦਸੀਂ ਇਹ ਕਿਹੜੇ ਸ਼ਾਹ ਨੇ ਜਿੰਨ੍ਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ