ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ..
ਛਿਆਸੀ ਸਤਾਸੀ ਦੌਰ ਵੇਲੇ ਪਟਿਆਲੇ ਤੋਂ ਸਿੱਧਾ ਮਾਝੇ ਵਿੱਚ ਆ ਜਾਣਾ ਇੰਝ ਸੀ ਜਿੱਦਾਂ ਅਮਰੀਕਾ ਤੋਂ ਅਫਗਾਨਿਸਤਾਨ ਘੱਲ ਦਿੱਤਾ ਗਿਆ ਹੋਵਾਂ..!
ਘਰੇ ਗਮਗੀਨ ਮਾਹੌਲ..ਬੀਜੀ ਵਾਸਤਾ ਪਾਉਣ ਲੱਗੇ ਅਖ਼ੇ ਪੁੱਤਰ ਪੀ.ਐਚ ਡੀ ਕਰਕੇ ਬਾਹਰ ਚਲਿਆ ਜਾਂਦਾ..ਤੈਨੂੰ ਤੇਰੇ ਦਾਰ ਜੀ ਵਾਂਙ ਗਵਾਉਣਾ ਨਹੀਂ ਚਾਹੁੰਦੀ..!
ਮੈਂ ਕਲਾਵੇ ਵਿਚ ਲੈ ਹੌਂਸਲਾ ਦਿੱਤਾ..!
ਘੜੀ ਕੂ ਮਗਰੋਂ ਹੀ ਜਿਪਸੀ ਸ੍ਰੀ ਅਮ੍ਰਿਤਸਰ ਵੱਲ ਨੂੰ ਦੌੜਨ ਲੱਗੀ..ਆਥਣੇ ਗੁਰੂ ਦੀ ਨਗਰੀ ਅੱਪੜ ਕਾਗਜੀ ਕਾਰਵਾਈ ਪੂਰੀ ਕਰ ਲਈ..!
ਅਗਲੇ ਦਿਨ ਚਾਰਜ ਲੈ ਲਿਆ..ਸਟਾਫ ਨਾਲ ਜਾਣ-ਪਛਾਣ ਕਰਾ ਮੁਨਸ਼ੀ ਨੇ ਫਾਈਲਾਂ ਦਾ ਵੱਡਾ ਢੇਰ ਸਾਮਣੇ ਰੱਖ ਦਿੱਤਾ..ਹਥਿਆਰਾਂ ਅਸਲੇ ਦੀ ਡਿਟੇਲ..ਪਿੰਡਾਂ ਦਾ ਨਕਸ਼ਾ..ਰੂਟ..ਮੰਡ ਵਾਲਾ ਇਲਾਕਾ..ਨਾਲ ਹੀ ਪੰਦਰਾਂ ਵੀਹ ਫੋਟੋਆਂ ਮੇਰੇ ਸਾਮਣੇ ਖਲਾਰ ਦਿੱਤੀਆਂ..!
ਆਖਣ ਲੱਗਾ ਸਾਰੇ ਵੱਡੇ ਨਾਮ..ਜਿਆਦਾਤਰ ਸਰਹੱਦੋਂ ਪਾਰ ਹੀ ਰਹਿੰਦੇ ਨੇ ਪਰ ਆਹ ਦੂਜੀ ਕਤਾਰ ਵਾਲੇ ਓਹਨਾ ਦੀਆਂ ਹਦਾਇਤਾਂ ਤੇ ਕੰਮ ਕਰਦੇ ਨੇ..ਸਾਰਿਆਂ ਦੇ ਸਿਰਾਂ ਤੇ ਰੱਖੇ ਇਨਾਮ ਉਸਨੂੰ ਮੂੰਹ ਜ਼ੁਬਾਨੀ ਯਾਦ ਸਨ..!
ਪੁੱਛਿਆ ਇਹ ਇਨਾਮ ਰੱਖਦਾ ਕੌਣ ਏ?
ਹੱਸ ਪਿਆ..ਅਖ਼ੇ ਜੀ ਅਸੀ ਵਾਰਦਾਤਾਂ ਪਾਈ ਜਾਨੇ ਹਾਂ ਤੇ ਉਹ ਚੰਡੀਗੜ ਬੈਠੇ ਇਨਾਮ ਵਧਾਈ ਜਾਂਦੇ..ਪਹਿਲੇ ਐੱਸ.ਐਚ.ਓ ਦੇ ਢੰਗ ਤਰੀਕੇ ਦੱਸਣ ਲੱਗਾ..ਅਖ਼ੇ ਸ੍ਰ ਰਘਬੀਰ ਸਿੰਘ ਹੂਰੀ ਲੰਘਦੇ ਵੜਦੇ ਇਹਨਾਂ ਦੇ ਟੱਬਰਾਂ ਦਾ ਇੱਕ ਅੱਧਾ ਜੀ ਚੁੱਕ ਹੀ ਲਿਆਇਆ ਕਰਦੇ ਸਨ..ਮਰਦ ਔਰਤ ਵਿਚ ਕੋਈ ਫਰਕ ਨਹੀਂ ਸਨ ਰੱਖਿਆ ਕਰਦੇ..!
ਸੱਤ ਮਹੀਨਿਆਂ ਵਿੱਚ ਪੂਰੇ ਤੇਈ ਮੁਕਾਬਲੇ ਤੇ ਢੇਰ ਸਾਰੇ ਇਨਾਮ..ਆਹ ਪਿਛਲੇ ਮਹੀਨੇ ਹੀ ਨੋਟਾਂ ਦੀ ਪੂਰੀ ਇੱਕ ਬੋਰੀ ਆਈ ਸੀ ਸਿਧੀ ਚੰਡੀਗੜੋਂ!
ਕਪੂਰਥਲੇ ਵਾਲਿਆਂ ਵੱਡੀ ਸਿਫਾਰਿਸ਼ ਪਵਾਈ ਅਖ਼ੇ ਸਾਬ ਸਾਡੇ ਘੱਲ ਦਿਓ..ਫੱਤੂਢੀਂਗੇ ਵਾਲਾ ਕਾਬੂ ਨੀ ਆਉਂਦਾ..ਫੇਰ ਓਥੇ ਜਾਂਦਿਆਂ ਹੀ ਮੋਢੇ ਤੇ ਇੱਕ ਸਟਾਰ ਹੋਰ ਲੱਗ ਗਿਆ ਤੇ ਪੁਲਸ ਮੈਡਲ ਵੱਖਰਾ..!
ਉਹ ਬੋਲੀ ਜਾ ਰਿਹਾ ਸੀ ਤੇ ਮੈਂ ਨਿੱਕੇ ਬੱਚੇ ਵਾਂਙ ਬੈਠਾ ਸੁਣੀ ਜਾ ਰਿਹਾ ਸਾਂ!
ਅਚਾਨਕ ਮੇਰੀ ਨਜਰ ਇੱਕ ਫੋਟੋ ਤੇ ਟਿੱਕ ਗਈ..ਲਾਇਲਪੁਰ ਕਾਲਜ ਭੰਗੜੇ ਵਾਲਾ ਗੁਰਮੀਤ ਚੀਮਾ ਲੱਗਦਾ ਸੀ..!
ਪੁੱਛਿਆ ਕੌਣ ਏ..ਤਾਂ ਆਖਣ ਲੱਗਾ ਜੀ ਬੱਬਰਾਂ ਦਾ ਏਰੀਆ ਕਮਾਂਡਰ ਏ..ਗੋਇੰਦਵਾਲ ਦੇ ਕੋਲ ਹੀ ਪਿੰਡ ਏ..ਅੱਜ ਕੱਲ ਪਾਰ ਰਹਿੰਦਾ ਏ..ਥੋਨੂ ਇਸਦਾ ਪਿੰਡ ਅਤੇ ਘਰ ਜਰੂਰ ਵਿਖਾਵਾਂਗੇ..ਮੂੰਹ ਮੱਥੇ ਲੱਗਦਾ ਪਰਿਵਾਰ ਏ..ਇੱਕ ਨਿੱਕੀ ਭੈਣ..ਨਾਲੇ ਪੁੰਨ ਤੇ ਨਾਲੇ ਫਲੀਆਂ..ਕਤਰੀ ਦਾਹੜੀ ਵਿੱਚ ਹੱਸਦਾ ਹੋਇਆ ਉਹ ਮੈਨੂੰ ਹੋਰ ਵੀ ਕਰੂਪ ਲੱਗ ਰਿਹਾ ਸੀ!
ਪਹਿਲੀ ਰਾਤ ਮੈਨੂੰ ਬਿਲਕੁਲ ਵੀ ਨੀਂਦ ਨਾ ਪਈ..ਇੰਝ ਲੱਗਿਆ ਕਿਸੇ ਲਹੂ-ਮਿੱਝ ਵਾਲੀ ਦਲਦਲ ਵਿਚ ਆਣ ਫਸਿਆ ਹੋਵਾਂ..!
ਅਗਲੇ ਦਿਨ ਮੂੰਹ ਹਨੇਰੇ ਵਾਇਰਲੈੱਸ ਖੜਕ ਗਈ..ਕੋਲ ਮੰਡ ਵਿਚ ਵੱਡੀ ਵਾਰਦਾਤ ਹੋ ਗਈ ਸੀ..ਸ਼ੱਕ ਦੇ ਅਧਾਰ ਤੇ ਅਸਾਂ ਪੰਦਰਾਂ ਵੀਹ ਮੁੰਡੇ ਚੁੱਕ ਲਿਆਂਦੇ..ਮੁਢਲੀ ਤਫਤੀਸ਼ ਮਗਰੋਂ ਮੈਨੂੰ ਸਾਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ