ਸੱਚੀ ਗੱਲ ਦੱਸਾਂ ਬਾਬਾ ਕਹਿੰਦਾ……. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮੈ ਹਰ ਰੋਜ਼ ਦੀ ਤਰਾਂ ਫੈਕਟਰੀ ਜਾਣ ਲਈ ਅੱਜ ਵੀ ਘਰੋਂ ਨਿਕਲਿਆ ਤਾਂ ਮੈਨੂੰ ਰਾਹ ਜਾਂਦਾ ਖੂੰਡਾ ਫੜੀ ਇਕ ਗੁਰੂ ਦਾ ਪਿਆਰਾ ਬਜ਼ੁਰਗ ਬਾਬਾ ਦਿਖਾਈ ਦਿੱਤਾ। ਆਦਤ ਅਨੁਸਾਰ ਮੈਂ ਕਾਰ ਲਾਗੇ ਕਰ ਆਖਿਆ,ਬਾਬਾ ਜੀ,ਕਿੱਧਰ ਚੱਲੇ ਹੋ ਬੈਠੋ ਮੈਂ ਛੱਡ ਦਿੰਦਾ ਹਾਂ”।
ਬਾਬਾ ਕਰੀਬ ਸਾਢੇ ਛੇ ਫੁਟ ਕੱਦ ਕਾਠੀ ਵਾਲਾ,ਮੁਖੜੇ ਤੇ ਚਿੱਟਾ ਸਫੈਦ ਦਾਹੜਾ,ਪਿੰਡੇ ਚਿੱਟਾ ਮੁਕਤਸਰੀ ਕੁੜਤਾ ਪਜਾਮਾ,ਸਿਰ ਤੇ ਨੀਲੀ ਦਸਤਾਰ, ਗਲ ਗਾਤਰਾ ਤੇ ਪੈਰੀਂ ਖੁੱਸਾ ਪਾਈ ਬੜੀ ਪ੍ਰਭਾਵਸ਼ਾਲੀ ਸਖਸ਼ੀਅਤ ਜਾਪਦੀ ਸੀ।ਮੈ ਬਾਰੀ ਖੋਲੀ ਤਾਂ ਬਾਬਾ ਜੀ ਬੜੀ ਪਿਆਰ ਨਾਲ ਆਪਣੀ ਦਸਤਾਰ ਛੱਤ ਨਾਲ ਲਗਣੋ ਬਚਾ ਮੇਰੇ ਨਾਲ ਦੀ ਸੀਟ ਤੇ ਬਹਿ ਗਏ। ‘ਗਰਮੀ ਬੜੀ ਹੋ ਗਈ ਹੈ ਭਾਈ’ ਬਾਬੇ ਨੇ ਆਖਿਆ।ਹਾਂਜੀ ਬਾਬਾ ਜੀ ਤੁਸੀਂ ਭਲਾ ਮੰਗਲੀ ਪਿੰਡ ਹੀ ਰਹਿੰਦੇ ਹੋ ? ਮੈ ਪੁੱਛਿਆ। ਨਹੀਂ ਭਾਈ ਰਹਿੰਦਾ ਤਾਂ ਸਮਰਾਲੇ ਹਾਂ,ਪਰ 85 ਸਾਲ ਪਹਿਲੋਂ ਏਸੇ ਪਿੰਡ ਜੰਮਿਆ ਸੀ ਫੇਰ ਬਜੁਰਗਾਂ ਨੇ ਓਥੇ ਜਮੀਨ ਲੈ ਲਈ 70 ਸਾਲ ਹੋ ਗਏ ਏਥੋਂ ਗਿਆਂ ਪਰ ਪਿੰਡ ਦਾ ਤਿਉ ਨਹੀਂ ਗਿਆ,ਕਦੀ ਕਦਾਈਂ ਆ ਜਾਨਾ ਹਾਂ ਪੁਰਾਣੇ ਬੇਲੀਆਂ ਨੂੰ ਮਿਲਣੇ ਨੂੰ ਜਦ ਜੀਅ ਕਰੇ। ਜਿੱਥੇ ਦਾ ਦਾਣਾ ਪਾਣੀ ਹੁੰਦਾ ਮਾਹਾਰਾਜ ਓਥੇ ਭੇਜ ਦੇਂਦਾ।ਨਕ ਨਥ ਖਸਮ ਹਥਿ… ਏਵੈਂ ਈ ਤਾਂ ਨਹੀਂ ਮਹਾਰਾਜ ਨੇ ਬਾਣੀ ਚ ਲਿਖਿਆ।
ਦਸਵੰਧ