ਅੰਬੋ ਕਿੱਧਰ ਗਈ……………
ਉਸੇ ਰੂਟ ਤੇ ਦੌੜਦੀ ਇੱਕ ਰੇਲ ਗੱਡੀ ਦੇ ਇੱਕ ਡੱਬੇ ਦਾ ਦ੍ਰਿਸ਼ ਹੈ ਜਿੱਥੇ ਸਵਾਰੀਆਂ ਬੈਠੀਆਂ-ਬਿਠਾਈਆਂ ਦੂਰ ਪਰਲੇ ਸਿਰੇ ਤੇ ਖੜ੍ਹੀ ਮੰਜ਼ਿਲ ਨੂੰ ਜਾ ਮਿਲਦੀਆਂ ਹਨ ।ਇੱਕ ਚੁੱਪ ਦੇ ਲਿਬਾਸ ਪਾਰ ਇੱਕ ਅਣਦਿਸਦੇ ਸ਼ੋਰ ਦਾ ਇੱਕ ਖਿਲਾਰਾ ਮਹਿਸੂਸ ਹੁੰਦਾ ਹੈ ਜਿਵੇਂ ਲੱਕੜ ਦੇ ਕੁੱਝ ਬੁੱਤ ਹੋਣ, ਜਿਉਂਦੇ-ਜਾਗਦੇ,ਸਾਹ ਲੈਂਦੇ ਅਤੇ ਗੱਡੀ ਦੇ ਵਿੱਚ ਬੈਠੇ ਬੈਠੇ ਜ਼ਿੰਦਗੀ ਦੀ ਗੱਡੀ ਤੋਂ ਕਦੇ ਅੱਗੇ ਨਿਕਲਦੇ ਕਦੇ ਪਿੱਛੇ ਰਹਿੰਦੇ, ਗੱਡੀ ਨੂੰ ਕਦੇ ਕਦੇ ਤੋਰਦੇ ਕਦੇ ਖਲਿ੍ਹਆਰਦੇ ………….।
ਇਹ ਛੋਟੇ ਕੱਪੜਿਆਂ ਪਰ ਲੰਮੇ ਵਾਲਾਂ ਵਾਲੀ ਕੁੜੀ , ਉਸਦੇ ਕੰਨਾਂ ਵਿੱਚ ਈਅਰ ਫੋਨ ਦਾ ਜੋੜਾ ਫਸਿਆ ਹੋਇਆ ਹੈ । ਉਹ ਕੁਝ ਸਮੇਂ ਬਾਦ ਸਿਰ ਨੂੰ ਕਿਸੇ ਵਜਦ ਵਿੱਚ ਹਿਲਾੳਂਦੀ ਹੈ , ਝਟਕਦੀ ਹੈ ਜਾਂ ਫਿਰ ਲਹਿਰਾੳਂਦੀ ਹੈ ਜਿਵੇਂ ਕੋਈ ਸੰਗੀਤ ਸੁਣ ਰਹੀ ਹੋਵੇ । ਉਸ ਦੀਆਂ ਅੱਖਾਂ ਥੋੜੇ-ਥੋੜੇ ਵਕਫੇ ਤੋਂ ਖੁੱਲ੍ਹ ਕੇ ਬੰਦ ਹੁੰਦੀਆਂ ਹਨ ਜਾਂ ਫਿਰq ਬੰਦ ਹੋ ਕੇ ਖੁਲ੍ਹਦੀਆਂ ਹਨ ।ਇਸੇ ਫੱਟੇ ਦੇ ਪਰਲੇ ਸਿਰੇ ਵਾਲੀ ਸ਼ਹਿਰਨ ਆਂਟੀ ਦੇ ਹੱਥ ਵਿਚਲੀਆਂ ਸਿਲਾਈਆਂ ਜਿਵੇਂ ਵਰਿ੍ਹਆਂ ਤੋਂ ਅੱਡ ਹੋਏ ਸਵੈਟਰ ਦੇ ਕੁੰਡਿਆਂ ਵਿੱਚ ਸੁਲ੍ਹਾ- ਸਫਾਈ ਕਰਵਾਉਣ ਲਈ ਆਪ ਉੱਪਰ-ਥੱਲੇ ਲਗਾਤਾਰ ਡੁਬਕੀਆਂ ਲਾਉਂਦੀਆਂ ਹਨ ।ਨਾਲ ਵਾਲੇ ਗਭਰੂਟ ਜਿਹੇ ਮੁੰਡੇ ਦੀਆਂ ਉਂਗਲਾਂ ਮੁਬਾਈਲ ਫੋਨ ਦੀ ਡਿਸਪਲੇਅ ਉੱਪਰ ਕੋਈ ਚੋਗਾ ਜਿਹਾ ਚੁਗਦੀਆਂ ਮਹਿਸੂਸ ਹੁੰਦੀਆਂ ਹਨ ਠੀਕ ਉਸਦੇ ਸਾਹਮਣੇ ਵਾਲੀ ਅਧਚਿੱਟੇ ਜਿਹੇ ਵਾਲਾਂ ਵਾਲੀ ਇੱਕ ਬੇਬੇ ਨੇ ਹੁਣ ਤੱਕ ਦੋ ਤਿੰਨ ਵਾਰ ਆਪਣੇ ਹੱਥ ਵਿੱਚ ਫੜ੍ਹੇ ਝੋਲੇ ਵਿੱਚੋਂ ਇੱਕ ਪੋਟਲੀ ਵਿੱਚ ਵਲ੍ਹੇਟਿਆ ਐਨਕਾਂ ਦਾ ਜੋੜਾ ਬਾਹਰ ਕੱਢਿਆ ਅਤੇ ਫਿਰ ਇਸ ਕੱਢੇ ਹੋਏ ਜੋੜੇ ਨੂੰ ਫਿਰ ਪੋਟਲੀ ਵਿੱਚ ਪਾ ਆਪਣੇ ਝੋਲੇ ਵਿੱਚ ਸਰਕਾ ਆਪਣੀ ਬੁੱਕਲ ਵਿੱਚ ਰੱਖ ਲਿਆ ਹੈ ਜਿਵੇਂ ਉਸ ਨੂੰ ਥੋੜ੍ਹੀ ਦੇਰ ਪਹਿਲਾਂ ਕੀਤੇ ਆਪਣੇ ਇਸ ਕੰਮ ਦੀ ਭਰੋਸੇਯੋਗਤਾ ਉੱਪਰ ਹੀ ਕੋਈ ਸ਼ੱਕ ਹੋਵੇ ।ਉਸ ਫੱਟੇ ਦੀ ਦੂਸਰੀ ਨੁੱਕਰ ਤੇ ਪਿਲੱਤਣ ਜਿਹੀ ਦੀ ਭਾਅ ਮਾਰਦੀ ਦਾਹੜੀ ਵਾਲੇ ਬਾਬੇ ਨੇ ਆਪਣੇ ਪੁਰਾਣੇ ਜਿਹੇ ਬਟੂਏ ਵਿੱਚ ਪਾਏ ‘ ਨੋਟਾਂ’ ਦੀ ਇੱਕ ਦੋ ਵਾਰ ਆਪਣੇ ਨੀਲੀ ਸਿਆਹੀ ਨਾਲ ਲਿਬੜੇ ਅੰਗੂਠੇ ਨਾਲ ਉਲੱਦ-ਪਲੱਦ ਕਰ ਲਈ ਹੈ । ਗੱਡੀ ਦੀ ਟਿਕਟ ਨੂੰ ਪੁੱਠਾ-ਸਿੱਧਾ ਕਰ ਫਿਰ ਬਟੂਏ ਵਿੱਚ ਪਾ ਜੇਬ ਵਿੱਚ ਸਰਕਾ ਲਿਆ ਹੈ ।ਉਹ ਉਹ ਕਦੇ ਕਦੇ ਬਾਰੀ ਤੋਂ ਬਾਹਰ ਦੂਰ ਸਰਪਟ ਪਿੱਛੇ ਨੂੰ ਜਾ ਰਹੇ ਰੁੱਖਾਂ ਨੂੰ ਨਿਹਾਰਦਾ ਹੈ ।
ਇਹ ਵਰਤਾਰਾ ਬਦਦਸਤੂਰ ਜਾਰੀ ਹੈ । ਬਿਨਾ ਕਿਸੇ ਅਵਾਜ਼ ਦੇ , ਬਿਨਾ ਕਿਸੇ ਖਾਸ ਤਰੱਦਦ ਦੇ , ਸੁਤੇ-ਸਿਧ ਆਪ-ਮੁਹਾਰਾ ਜਿਹਾ ………………………।
ਜਦੋਂ ਕਿਸੇ ਸਟੇਸ਼ਨ ਤੇ ਗੱਡੀ ਰੁਕਦੀ ਹੈ ਤਾ ਕੁਝ ਨਵੀਆਂ ਸਵਾਰੀਆਂ ਦੇ ਅੰਦਰ ਆਉਣ ਅਤੇ ਕੁਝ ਦੇ ਉਤਰ ਕੇ ਬਾਹਰ ਜਾਣ ਦੇ ਅਮਲ ਤੋਂ ਬਿਨਾ ਜਾਂ ਫਿਰ ਕਿਸੇ ਗੋਲੀਆਂ, ਫੁੱਲੇ ਵੇਚਣ ਵਾਲੇ ਦੀ ਅਵਾਜ਼ ਦੇ ਹੋਕੇ ਤੋਂ ਬਿਨਾ ਹੋਰ ਕੋਈ ਅਵਾਜ਼ ਨੁਮਾਇਆ ਨਹੀਂ ਹੁੰਦੀ ।
ਮੈਂ ਸਮੇਂ ਦੀ ਚਾਲ ਨਾਲ ਪਿਛਲ-ਖੁਰੀ ਹੋ ਕੇ ਵਰਿ੍ਹਆਂ ਦੀ ਧੂੜ ਤੋਂ ਪਾਰ ਕਿਸੇ ਗੁਜਰੇ ਕੱਲ੍ਹ ਵਿੱਚ ਝਾਕਦਾ ਹਾਂ ।ਇਸੇ ਡੱਬੇ ਵਿੱਚ ਸਿੱਧੇ-ਪੱਧਰੇ ਜਿਹੇ ਲੋਕਾਂ ਦੀ ਵਲਾਵੇਂਦਾਰ ਭਾਸ਼ਾ ਦੀ ਗੈਰਹਾਜਰੀ ਵਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ