ਖੁਸ਼ਕਿਸਮਤ ਜਾਂ ਬਦਕਿਸਮਤ,,,,,,,,,, ,,,,,,,,,
ਜਾਪਾਨ ਦਾ ਇਕ ਇੰਜੀਨੀਅਰ, ਨਾਮ ਸੀ ਤਸੋਤੋਮੁ ਯਾਮਾਗੁਚੀ। ਉਹ ਨਾਗਾਸਾਕੀ ਸ਼ਹਿਰ ਦਾ ਵਸਨੀਕ ਸੀ। ਜਿਸ ਕੰਪਨੀ ‘ਚ ਉਹ ਇੰਜੀਨੀਅਰ ਦੀ ਨੌਕਰੀ ਕਰਦਾ ਸੀ, ਉਸ ਕੰਪਨੀ ਨੇ ਇਸ 29 ਸਾਲਾ ਹੋਣਹਾਰ ਇੰਜੀਨੀਅਰ ਨੂੰ ਹਿਰੋਸ਼ਿਮਾ ਵਿਖੇ ਕੰਪਨੀ ਦੇ ਜਰੂਰੀ ਪ੍ਰੋਜੈਕਟ ਤੇ ਕੰਮ ਕਰਨ ਲਈ ਭੇਜਿਆ। ਤਿੰਨ ਮਹੀਨਿਆਂ ਦੇ ਇਸ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਤੋਂ ਬਾਅਦ ਯਾਮਾਗੁਚੀ ਨੇ 6 ਅਗਸਤ 1945 ਨੂੰ ਆਪਣੇ ਘਰ ਵਾਪਸ ਪਰਤਣਾ ਸੀ। ਉਹ ਸਵੇਰੇ 8:15 ਤੇ ਸ਼ਿਪਯਾਰਡ ਦੇ ਰਸਤੇ ‘ਚ ਹੀ ਸੀ ਕਿ ਉਸਨੂੰ ਹਵਾਈ ਜਹਾਜ ਤੋਂ ਦੋ ਪੈਰਾਸ਼ੂਟ ਜਿਹੇ ਥੱਲੇ ਡਿਗਦੇ ਦਿੱਸੇ, ਇਸ ਤੋਂ ਬਾਅਦ ਤੇਜ ਚਮਕ ਦੇ ਨਾਲ ਬਹੁਤ ਜਬਰਦਸਤ ਧਮਾਕਾ ਹੋਇਆ, ਇਹ ਪਰਮਾਣੂ ਹਮਲਾ ਸੀ। ਸਭ ਪਾਸੇ ਹਨੇਰਾ ਛਾ ਗਿਆ, ਇਸ ਹਮਲੇ ‘ਚ ਲਗਭਗ 1,60000 ਲੋਕਾਂ ਦੀ ਮੌਤ ਹੋਈ, ਪੂਰਾ ਸ਼ਹਿਰ ਤਬਾਹ ਹੋ ਗਿਆ। ਯਾਮਾਗੁਚੀ ਦੇ ਹੱਥ-ਮੂੰਹ ਬੁਰੀ ਤਰਾਂ ਨਾਲ ਸੜ੍ਹ ਗਏ, ਉਸਨੂੰ ਲੱਗਿਆ ਜਿਵੇਂ ਉਹ ਮਰ ਗਿਆ ਹੋਵੇ ਪਰ ਉਹ ਕਿਸੇ ਤਰਾਂ ਬੱਚ ਗਿਆ। ਪੂਰਾ ਸ਼ਹਿਰ ਲਾਸ਼ਾਂ ਨਾਲ ਭਰਿਆ ਪਿਆ ਸੀ, ਉਸਨੇ ਕੈਂਪ ‘ਚ ਔਖੇ-ਸੋਖੇ ਦਰਦ ਭਰੀ ਰਾਤ ਕੱਢੀ ਤੇ ਅਗਲੇ ਦਿਨ ਲਾਸ਼ਾਂ ਦੇ ਢੇਰ ਤੇ ਚੱਲਦਿਆਂ ਕਿਸੇ ਤਰੀਕੇ ਰੇਲਗੱਡੀ ਰਾਹੀਂ ਆਪਣੇ ਘਰ ਨਾਗਾਸਾਕੀ ਪਹੁੰਚ ਗਿਆ।
ਨਾਗਾਸਾਕੀ ਆ ਕੇ ਇਕ ਦਿਨ ਕਿਸੇ ਤਰੀਕੇ ਇਲਾਜ ਕਰਾਉਣ ਤੋਂ ਬਾਅਦ 9 ਅਗਸਤ 1945 ਦੀ ਸਵੇਰ ਉਹ ਪੱਟੀਆਂ ਨਾਲ ਲੱਦਿਆ ਹੋਇਆ ਆਪਣੀ ਕੰਪਨੀ ਦੇ ਦਫਤਰ ‘ਚ ਆਪਣੇ ਮਾਲਕ ਨੂੰ ਹਿਰੋਸ਼ਿਮਾ ਦੀ ਸਾਰੀ ਘਟਨਾ ਬਾਰੇ ਦੱਸ ਹੀ ਰਿਹਾ ਸੀ ਕਿ ਬਦਕਿਸਮਤੀ ਦੇਖੋ, ਉਸੇ ਤਰਾਂ ਨਾਲ ਇਕਦਮ ਨਾਗਾਸਾਕੀ ‘ਚ ਚਮਕ ਨਾਲ ਵੱਡਾ ਧਮਾਕਾ ਹੋਇਆ, ਇਹ ਦੂਜਾ ਪਰਮਾਣੂ ਹਮਲਾ ਸੀ। ਯਾਮਾਗੁਚੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ