ਬੇਟਾ ਇੰਡੋ-ਤਿੱਬਤੀਐਨ ਪੁਲਸ ਵਿਚ ਡਿਪਟੀ-ਕਮਾਂਡੈਂਟ ਬਣ ਗਿਆ ਤਾਂ ਚੱਢਾ ਸਾਬ ਨੇ ਮਹਿਕਮੇਂ ਵਿਚੋਂ ਸਮੇਂ ਤੋਂ ਪਹਿਲਾਂ ਵਾਲੀ ਰਿਟਾਇਰਮੈਂਟ ਲੈ ਲਈ..!
ਫੇਰ ਅਕਸਰ ਹੀ ਕਾਲੇ ਰੰਗ ਦੀ ਅੰਬੈਸਡਰ ਤੇ ਟੇਸ਼ਨ ਆਇਆ ਕਰਦੇ..ਆਉਂਦਿਆਂ ਹੀ ਬੇਟੇ ਦੇ ਮਹਿਕਮੇਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦੇ!
ਫੇਰ ਗੱਲਾਂ ਗੱਲਾਂ ਵਿਚ ਰੇਲਵੇ ਦੇ ਮਹਿਕਮੇਂ ਵਿਚ ਹੀ ਨੁਕਸ ਕੱਢਣ ਲੱਗਾ ਜਾਂਦੇ ਤਾਂ ਕਈਆਂ ਨਾਲ ਬਹਿਸ ਹੋ ਜਾਂਦੀ..!
ਪਿਤਾ ਜੀ ਆਖਦੇ ਚੱਡਾ ਸਾਬ ਇਸੇ ਮਹਿਕਮੇਂ ਨੇ ਬੜਾ ਕੁਝ ਦਿੱਤਾ..ਰਹਿਣ ਸਹਿਣ,ਕਵਾਟਰ,ਮੁਫ਼ਤ ਸਫ਼ਰ,ਇੱਜਤ ਮਾਣ ਵਾਕਫ਼ੀ ਅਤੇ ਹੋਰ ਵੀ ਕਿੰਨਾ ਕੁਝ..!
ਪਰ ਅਫ਼ਸਰੀ ਦੀ ਐਸੀ ਐਨਕ ਚੜੀ ਹੁੰਦੀ ਕੇ ਹੋਰ ਕੁਝ ਦਿਸਦਾ ਹੀ ਨਹੀਂ..ਇਥੋਂ ਤੱਕ ਕੇ ਬਚਨ ਸਿੰਘ ਸਫਾਈ ਵਾਲੇ ਵੱਲੋਂ ਬੁਲਾਈ ਫਤਹਿ ਦਾ ਜਵਾਬ ਵੀ ਨਾ ਦਿਆ ਕਰਦੇ..ਓਹੀ ਬਚਨ ਸਿੰਘ ਜਿਸਨੇ ਨੌਕਰੀ ਦੌਰਾਨ ਚੱਢਾ ਸਾਬ ਦੀ ਬਹੁਤ ਸੇਵਾ ਕੀਤੀ ਸੀ..!
ਫੇਰ ਸਮੇਂ ਦੇ ਵਹਿਣ ਨਾਲ ਚੜੇ ਹੋਏ ਕਿੰਨੇ ਸਾਰੇ ਨਸ਼ੇ ਉੱਤਰਦੇ ਗਏ..!
ਮੁੰਡਾ ਵਿਆਹ ਦਿੱਤਾ..ਕੁੜਮ ਸਖਤ ਟੱਕਰ ਗਏ..ਘਰੇ ਲਿਆਂਧੀ ਚੱਡਾ ਸਾਬ ਨੂੰ ਲਾਗੇ ਨਾ ਲੱਗਣ ਦਿਆ ਕਰੇ..ਜਮਾਨੇ ਰਿਸ਼ਤੇਦਾਰੀ ਅਤੇ ਆਂਢ-ਗੁਆਂਢ ਤੋਂ ਟੁੱਟਦੇ ਹੋਇਆਂ ਕੋਈ ਗੱਲ ਦਿਲ ਤੇ ਲਾ ਲਈ..ਥੋੜੇ ਟਾਈਮ ਮਗਰੋਂ ਹੀ ਮੰਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ