ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ
ਕਰਮਾ ਅਜੇ ਦੋ ਕੁ ਸਾਲ ਦਾ ਸੀ ਕਿ ਕਰਮੇ ਦੀ ਮਾਂ ਨੂੰ ਕੋਈ ਭਿਆਨਕ ਬਿਮਾਰੀ ਲੱਗ ਗਈ ਼ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਕਿ ਕਰਮੂ ਨੂੰ ਓਹਦੀ ਮਾਂ ਤੋਂ ਦੂਰ ਰੱਖਿਆ ਜਾਵੇ ਼ਕਰਮੂ ਆਪਣੀ ਮਾਂ ਵੱਲ ਭੱਜ ਭੱਜ ਜਾਂਦਾ ਪਰ ਰੋਂਦੇ ਕੁਰਲਾਉਂਦੇ ਨੂੰ ਮਾਂ ਕੋਲੋਂ ਦੂਰ ਕਰ ਦਿੱਤਾ ਜਾਂਦਾ ਼ਮਾਂ ਵੀ ਮਜਬੂਰ ਸੀ ਇਹ ਸਭ ਕੁਝ ਦੇਖ ਕੇ ਅੱਖਾਂ ਤੇ ਚੁੰਨੀ ਲੈ ਕੇ ਹੰਝੂਆਂ ਨੂੰ ਚੁੰਨੀ ਹੇਠ ਲੁਕੋ ਲੈਂਦੀ ਼ਆਖਰਕਾਰ ਕਰਮੂ ਨੂੰ ਓਹਦੀ ਚਾਚੀ ਜੋ ਕਿ ਓਹਨਾਂ ਦੇ ਕਾਮੇ ਦੀ ਘਰਵਾਲੀ ਸੀ,ਕੋਲ ਛੱਡ ਦਿੱਤਾ ਜਾਂਦਾ ਼ਕਾਮੇ ਦੀ ਘਰਵਾਲੀ ਕੋਲ ਕੋਈ ਔਲਾਦ ਨਾ ਹੋਣ ਕਰਕੇ ਓਹ ਕਰਮੂ ਨੂੰ ਆਪਣੇ ਸਕੇ ਪੁੱਤ ਵਾਂਗ ਪਿਆਰ ਕਰਦੀ ਼ਕਰਮੂ ਵੀ ਹੁਣ ਓਹਨੂੰ ਮਾਂ ਕਹਿ ਕੇ ਹੀ ਬੁਲਾਉਂਦਾ,ਆਪਣੀ ਮਾਂ ਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ,਼ਸਾਮ ਨੂੰ ਜਦੋਂ ਓਹ ਆਪਣੀ ਮਾਂ ਕੋਲ ਸੌਂ ਜਾਂਦਾ ਤਾਂ ਕਾਮੇ ਦੇ ਘਰੋਂ ਸੁੱਤੇ ਪਏ ਨੂੰ ਚੁੱਕ ਕੇ ਆਪਣੇ ਘਰੇ ਲੈ ਆਉਂਦੇ ਼ਅੱਖ ਖੁਲਦਿਆਂ ਹੀ ਮਾਂ ਕੋਲ ਜਾਣ ਦੀ ਜਿੱਦ ਕਰਦਾ ਼ਛੇ ਕੁ ਮਹੀਨਿਆਂ ਬਾਦ ਕਰਮੂ ਦੀ ਸਕੀ ਮਾਂ ਅਕਾਲ ਚਲਾਣਾ ਕਰ ਗਈ ਼ਕਰਮੂ ਨੂੰ ਅੱਜ ਵੀ ਮਾਂ ਦਾ ਮੂੰਹ ਦੂਰ ਤੋਂ ਹੀ ਦਿਖਾਉਣ ਦੀ ਰਸਮ ਕੀਤੀ ਗਈ ਼ਸਮਾਂ ਲੰਘਿਆ ਕਰਮੂ ਵੱਡਾ ਹੋ ਗਿਆ ਼ਸਾਰੀ ਗੱਲ ਸਮਝਦਾ ਸੀ ਼ਕਾਮੇ ਦੇ ਘਰਵਾਲੀ ਵੀ ਬਜ਼ੁਰਗ ਅਵਸਥਾ ਵਿੱਚ ਮੰਜੇ ਵਿੱਚ ਪੈ ਗਈ ਼ਬਸ ਇੱਕ ਤਰਾਂ ਨਾਲ ਜਾਨ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ