ਸਾਡੇ ਹਮਸਾਏ)
ਸਾਡੇ ਹਮਸਾਇਆਂ ਨੂੰ ਸਾਡੀ ਕਿੰਨੀ ਫ਼ਿਕਰ ਹੁੰਦੀ ਹੈ। ਇਹ ਸਾਡਾ ਕਿੰਨਾਂ ਖਿਆਲ ਰੱਖਦੇ ਹਨ। ਜਦੋਂ ਕਦੀ ਮਿਲ ਜਾਂਦੇ ਹਨ ਤਾਂ ਇਵੇਂ ਮਹਿਸੂਸ ਕਰਾਉਂਦੇ ਹਨ ਕਿ ਸਿਰਫ਼ ਤੇ ਸਿਰਫ਼ ਉਹਨਾਂ ਨੂੰ ਹੀ ਸਾਡੀ ਫ਼ਿਕਰ ਹੈ। ਹੁਣ ਜ਼ਰਾ ਅੱਗੇ ਫ਼ਿਕਰ ਦੀ ਦਾਸਤਾਨ ਸੁਣੋ।
ਮੇਰੀ ਇੱਕ ਸਹੇਲੀ ਦੇ ਗੋਡੇ ਵਿੱਚ ਦਰਦ ਦੀ ਮੁਸ਼ਕਲ ਆਈ ਤਾਂ ਉਸ ਨੇ ਇਮਤਿਹਾਨ ਕਮੇਟੀ ਨੂੰ ਕਿਹਾ ਕਿ ਮੇਰੀ ਡਿਊਟੀ ਉਪਰਲੀਆਂ ਮੰਜ਼ਲਾਂ ਦੇ ਕਮਰਿਆਂ ਵਿੱਚ ਨਾ ਲਗਾਉਣਾ, ਬਾਕੀ ਹੇਠਾਂ ਜਿਸ ਕਮਰੇ ਵਿੱਚ ਕਹੋਗੇ ਡਿਊਟੀ ਦੇ ਦੇਵਾਂਗੀ, ਪਰ ਹੋਇਆ ਇਸ ਦੇ ਉਲਟ, ਉਸ ਦੀ ਜਿਹੜੀ ਡਿਊਟੀ ਆਵੇ ਉਹੀ ਦੂਸਰੀ , ਤੀਸਰੀ ਮੰਜ਼ਲ ‘ਤੇ ਆਵੇ। ਉਹ ਵਿਚਾਰੀ ਅੱਕ ਗਈ।
ਅਸੀਂ ਆਪਸ ਵਿੱਚ ਇਹ ਸਾਰਾ ਮਸਲਾ ਹੱਲ ਕਰ ਲਿਆ। ਫਿਰ ਸੁਨੇਹਾ ਆ ਗਿਆ ਕਿ ਡਿਊਟੀ ਬਦਲਣੀ ਨਹੀਂ ਹੈ। ਜਿੱਥੇ ਲੱਗੀ ਹੈ ਉਥੇ ਹੀ ਰਹਿਣਾ ਹੈ। ਉਸ ਨੇ ਜਦੋਂ ਵੀ ਗੱਲ ਕਰਨੀ ਅਗਲਿਆਂ ਨੇ ਤਸੱਲੀ ਨਾਲ ਭੇਜ ਦੇਣਾ ਕਿ ਤੁਹਾਡੀ ਡਿਊਟੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਸੱਚਮੁੱਚ ਉਸ ਦਾ ਖ਼ਾਸ ਧਿਆਨ ਰੱਖਿਆ ਗਿਆ।ਉਸ ਨੂੰ ਗਲਵੱਕੜੀ ਵਿੱਚ ਲੈ ਕੇ ਤਸੱਲੀ ਵੀ ਦਿੱਤੀ ਜਾਂਦੀ ਰਹੀ, ਪਰ ਡਿਊਟੀ ਉਸ ਦੀ ਉਪਰਲੀਆਂ ਮੰਜ਼ਲਾਂ ‘ਤੇ ਹੀ ਲੱਗੀ। ਇਸ ਤੋਂ ਬਾਅਦ ਅਸੀਂ ਇਹ ਸੋਚ ਲਿਆ ਕਿ ਮੁਸ਼ਕਲ ਹੋਵੇ ਤਾਂ ਆਪਸ ਵਿਚ ਹੱਲ ਕਰ ਲਵੋ ਕਦੀ ਵੀ ਦੱਸੋ ਨਾ। ਜਦੋਂ ਦੱਸ ਦਈਏ ਤਾਂ ਅਗਲਾ ਖ਼ਾਸ ਧਿਆਨ ਰੱਖਦਾ ਹੈ।
ਇਵੇਂ ਹੀ ਇੱਕ ਵਾਰ ਇੱਕ ਅਧਿਆਪਕ ਨੇ ਆਪਣੇ ਪੀਰੀਅਡਾਂ ਬਾਰੇ ਗੱਲ ਕੀਤੀ, ਕਿਹਾ ਕਿ ਮੇਰੇ ਪੀਰੀਅਡ ਲਗਾਤਾਰ ਲੱਗੇ ਹਨ। ਵੱਡੀਆਂ ਕਲਾਸਾਂ ਹਨ। ਲਗਾਤਾਰ ਚਾਰ ਪੀਰੀਅਡ ਬੋਲਣਾ ਮੁਸ਼ਕਲ ਹੈ।ਉਹ ਵੀ ਮੁਸ਼ਕਲ ਦਾ ਹੱਲ ਕੱਢਣ ਲਈ ਹਮਸਾਇਆਂ ਕੋਲ ਗਈ। ਕਈ ਸਾਲ ਉਸ ਦੀ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ। ਉਸ ਦੇ ਪੀਰੀਅਡ ਲਗਾਤਾਰ ਹੀ ਲਗਦੇ ਰਹੇ। ਬਾਅਦ ਵਿਚ ਵਿਚਾਰੀ ਪਛਤਾਵੇ। ਮੈਂ ਕਾਹਨੂੰ ਗਈ ਮੁਸ਼ਕਲ ਲੈ ਕੇ ਇੱਕ ਸਾਲ ਔਖਾ ਸੌਖਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ