ਲੰਬੜਾਂ ਦਾ ਜੀਤਾ ਦਿੱਲੀ ਟੈਕਸੀ ਚਲਾਉਂਦਾ ਹੁੰਦਾ ਸੀ ਤੇ ਉਸਦੀ ਟੈਕਸੀ ਮੈਕਸੀਕਨ ਅੰਬੈਸੀ ਨੇ ਹਾਇਰ ਕੀਤੀ ਹੋਈ ਸੀ ਤੇ ਉਥੇ ਉਸਦੀ ਦੋਸਤੀ ਮੈਕਸੀਕਨ ਅੰਬੈਸੀ ਵਿੱਚ ਕੰਮ ਕਰਦੇ ਇੱਕ ਹੋਰ ਡਰਈਵਰ ਕਾਰਲੌਸ ਨਾਲ ਹੋ ਗਈ। ਜੀਤੇ ਨੇ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਬਾਰੇ ਸੁਣਿਆ ਹੋਇਆ ਸੀ। ਉਸਨੇ ਯਾਰੀ ਦਾ ਵਾਸਤਾ ਪਾ ਕੇ ਇੱਕ ਦਿਨ ਕਾਰਲੋਸ ਨੂੰ ਕਿਹਾ ਕਿ ਉਹ ਵੀ ਮੈਕਸੀਕੋ ਜਾਣਾਂ ਚਾਹੁੰਦਾ ਹੈ ਤਾਂ ਕਿ ਉਹ ਬਾਰਡਰ ਟੱਪ ਕੇ ਅਮਰੀਕਾ ਜਾ ਸਕੇ। ਕਾਰਲੋਸ ਕਹਿੰਦਾ ਉਸਦਾ ਭਰਾ ਵੀ ਅਮਰੀਕਾ ਜਾਣਾਂ ਚਾਹੁੰਦਾ ਹੈ ਪਰ ਉਹ ਪੰਜ ਵਾਰ ਡੀਪੋਟਰ ਹੋ ਚੁੱਕਾ ਹੈ due to bad luck ਹਰ ਵਾਰ ਫੜਿਆ ਜਾਂਦਾ ਹੈ। ਜੀਤਾ ਦਸੰਬਰ 2008 ਵਿੱਚ ਕਾਰਲੋਸ ਨਾਲ ਮੈਕਸੀਕੋ ਪਹੁੰਚ ਗਿਆ। ਕੁਝ ਦਿਨ ਬਾਅਦ ਕਾਰਲੋਸ ਦੇ ਭਰਾ John Diego ਨਾਲ ਅਗਲੇ ਸਫਰ ਤੇ ਤੁਰ ਪਿਆ। ਸਵੇਰੇ ਤੁਰ ਕੇ ਸ਼ਾਮ ਨੂੰ ਉਹ ਅਮਰੀਕਾ ਮੈਕਸੀਕੋ ਦਾ ਬਾਰਡਰ ਟੱਪ ਕੇ ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪਹੁੰਚ ਗਏ। ਦੋਵੇਂ ਸ਼ਰਾਬ ਦੇ ਸ਼ਕੀਨ ਤੇ ਉਥੇ ਪੀਣ ਲੱਗ ਪਏ। ਜੀਤੇ ਹੋਰਾਂ ਨੂੰ ਉਹਨਾਂ ਦੇ ਮਾਮੇ ਦੇ ਮੁੰਡੇ ਨੇ ਲੈਣ ਆਉਣਾਂ ਸੀ। ਪਰ ਉਹ ਨਾਂ ਆਇਆ ਤੇ ਉਹ ਸ਼ਹਿਰ ਦੇ ਇੱਕ ਪਾਰਕ ਵਿੱਚ ਬਹਿ ਗਏ ਤੇ ਅਮਰੀਕਾ ਪਹੁੰਚਣ ਦੀ ਖੁਸ਼ੀ ਵਿੱਚ ਫੇਰ ਪੀਣ ਲੱਗ ਪਏ। ਫੇਰ ਨਸ਼ੇ ਵਿੱਚ ਟੱਲੀ ਹੋ ਕੇ ਉਥੇ ਹੀ ਬੈਂਚਾਂ ਤੇ ਪੈ ਗਏ। ਰਾਤ ਨੂੰ ਪੁਲਿਸ ਵਾਲਿਆਂ ਨੇ ਦੋਵੇਂ ਸੁਤੇ ਪਏ ਫੜ ਲਏ ਤੇ ਕੋਈ ਕਾਗਜ਼ ਪੱਤਰ ਨਾਂ ਹੋਣ ਕਰਕੇ ਜੇਲ ਭੇਜ ਦਿੱਤੇ। ਸਵੇਰੇ ਹੋਸ਼ ਆਈ ਤਾਂ ਜੇਲ ਵਿੱਚ ਬੈਠੇ ਸਨ। ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤੇ ਤਾਂ ਜੀਤੇ ਨੂੰ ਪੁਛਿਆ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ