ਹਰ ਉਸ #ਕੁੜੀ ਨੂੰ ਸਮਰਪਿਤ ਜਿਸ ਦੀ ਅਸਲ ਜਿੰਦਗੀ ਇਸ ਵਰਤਾਰੇ ਨਾਲ ਜਰਾ ਜਿੰਨਾ ਵੀ ਮੇਲ ਖਾਂਦੀ ਹੈ।
👱♀️ਉਹ ਰੋਜ ਦੀ ਤਰਾਂ ਸੁਵੇਰੇ 5 ਵਜੇ ਉਠੀ…ਨਹਾ ਕੇ … ਪਾਣੀ ਦਾ ਗਿਲਾਸ ਪੀਤਾ ਤੇ #ਪਾਠ ਕਰਨ ਬੈਠ ਗਈ ! ਫੇਰ #ਕਿਚਨ ਵਿਚ ਆਈ ..ਚਾਹ ਦਾ ਪਾਣੀ ਚੜਾਇਆ ਤੇ ਫੇਰ ਬੱਚਿਆਂ ਨੂੰ ਜਗਾ ਕੇ ਓਹਨਾ ਦੀ ਤਿਆਰੀ ਵਿਚ ਜੁਟ ਗਈ। ਨਾਸ਼ਤਾ ਤਿਆਰ ਕਰ, ਸਕੂਲ ਵਾਸਤੇ ਰੋਟੀ ਪੈਕ ਕੀਤੀ …ਵਰਦੀ ਪ੍ਰੈਸ ਕੀਤੀ .. ਬੱਚੇ ਬੱਸ ਵਿਚ ਚੜਾ ਦਿੱਤੇ!
•ਫੇਰ #ਘਰਵਾਲੇ ਦੇ ਕੱਪੜੇ ਪ੍ਰੈਸ ਕਰ ਕੇ ਨਾਸ਼ਤਾ ਤਿਆਰ ਕੀਤਾ…ਰੋਟੀ ਪੈਕ ਕਰ ਉਸ ਨੂੰ ਕੰਮ ਤੇ ਵਿਦਾ ਕੀਤਾ!
•ਏਨੇ ਨੂੰ ਛੋਟੀ #ਨਨਾਣ ਨੇ ਉੱਠ ਅਵਾਜ ਦੇ ਦਿੱਤੀ ਕੇ ਭਾਬੀ ਅੱਜ ਕਾਲਜ ਥੋੜਾ ਛੇਤੀ ਲੱਗਣਾ ਹੈਂ ਪਲੀਜ਼ ਨਾਸ਼ਤਾ ਥੋੜਾ ਛੇਤੀ ਤਿਆਰ ਕਰ ਦੇਣਾ !
•ਫੇਰ #ਦਿਓਰ ਦੇ ਕੰਮ ਤੇ ਜਾਣ ਦਾ ਟਾਈਮ ਹੋ ਗਿਆ ! ਉਸ ਵਾਸਤੇ ਨਾਸ਼ਤਾ ਤਿਆਰ ਕੀਤਾ !
•ਪਾਗਲਾਂ ਵਾੰਗ ਦੌੜ-ਦੌੜ ਕੇ ਸੱਸ ਤੇ ਸਹੁਰੇ ਵਾਸਤੇ 10 ਵਜੇ ਤੱਕ #ਮਿੱਸੀ_ਰੋਟੀ ਦਾ ਨਾਸ਼ਤਾ ਤਿਆਰ ਕਰਕੇ ਓਹਨਾ ਅੱਗੇ ਪਰੋਸਿਆ !
ਫੇਰ ਵੀ ਦੱਬੀ ਅਵਾਜ ਵਿਚ ਆਖੇ ਸਬਦ ਤੀਰ ਵਾੰਗ ਆਣ ਵੱਜੇ …”ਅੱਜ ਫੇਰ #ਨਾਸ਼ਤਾ_ਲੇਟ ਹੋ ਗਿਆ ਹੈ ..ਨਾਲੇ #ਲੂਣ_ਵੀ_ਥੋੜਾ_ਘੱਟ ਹੈ ਸਬਜ਼ੀ ਵਿਚ…!
•ਮੈਲੀਆਂ ਚਾਦਰਾਂ ਤੇ ਕੱਪੜੇ ਮਸ਼ੀਨ ਵਿਚ ਪਾ ਦਿੱਤੇ ਤੇ ਨਾਲ ਹੀ ਕਮਰੇ ਵਿਚ ਖਿੱਲਰੇ ਕੱਪੜੇ ਸਾਂਭਣ ਲੱਗ ਗਈ !
•ਘੜੀ ਵੱਲ ਦੇਖਿਆ 11 ਵੱਜਣ ਵਾਲੇ ਸਨ !
ਅਚਾਨਕ ਡੋਰ ਬੈੱਲ ਵੱਜੀ …ਬੂਹਾ ਖੋਲਿਆ ਤਾਂ ਅੱਗੇ ਵੱਡੀ ਨਨਾਣ ਬੱਚਿਆਂ ਸਣੇ ਖਲੋਤੀ ਸੀ !
ਹੱਸਦੀ ਹੋਈ ਨੇ ਓਹਨਾ ਨੂੰ ਅੰਦਰ ਲਿਆਂਦਾ ਤੇ ਫੇਰ ਹਾਲ ਚਾਲ ਤੇ ਫੇਰ ਚਾਹ ਪਾਣੀ ਦਾ ਨਾ ਮੁੱਕਣ ਵਾਲਾ ਸਿਲਸਿਲਾ ! ਨਨਾਣ ਆਖਣ ਲੱਗੀ “ਭਾਬੀ ਬੱਚੇ ਬੜੀ ਜ਼ਿਦ ਕਰ ਰਹੇ ਸਨ ਕੇ ਅੱਜ ਮਾਮੀਂ ਦੇ ਹੱਥਾਂ ਦੇ ਬਣੇ ਪਰੌਂਠੇ ਖਾਣੇ.. ਬਥੇਰਾ ਰੋਕਿਆ ਪਰ ਬੱਚਿਆਂ ਦੀ ਜ਼ਿਦ..ਕੀ ਕਰਦੀ”! ਨਾਲ ਹੀ ਸੱਸ ਨੇ ਅਵਾਜ ਮਾਰ ਦਿੱਤੀ..”ਬੇਟਾ ਅੱਜ ਦੁਪਹਿਰ ਦੇ ਖਾਣੇ ਦਾ ਕੀ ਪ੍ਰੋਗਰਾਮ ਹੈ..?
ਮਸਾਂ ਦੋ ਵਜੇ ਤੱਕ ਪਰੌਠੇ ਤਿਆਰ ਕੀਤੇ।।
ਟਾਈਮ ਕੱਢ ਦੌੜੀ-ਦੌੜੀ ਬਾਹਰ ਗਈ ਤੇ ਸਕੂਲੋਂ ਮੁੜਦੇ ਬੱਚਿਆਂ ਨੂੰ ਸੜਕ ਪਾਰ ਕਰਵਾ ਓਹਨਾ ਦੀ ਆਓ ਭਗਤ ਵਿਚ ਜੁੱਟ ਗਈ।
•Favorite...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ