ਮੇਰੇ ਦਾਦਾ ਜੀ ਦੇ ਫੁਫੜ ਦਾ ਨਾਮ ਸਾਵਣ ਸਿੰਘ ਸੀ। ਸਾਰੇ ਬਾਬਾ ਸੌਣ ਹੀ ਆਖਦੇ ਸਨ। ਵੈਸੇ ਤਾਂ ਉਹ ਸਿੰਘੇਵਾਲੇ ਪਿੰਡ ਰਹਿੰਦੇ ਸਨ ਪਰ ਜਦੋਂ ਮੇਰੇ ਦਾਦੀ ਜੀ ਭਰ ਜਵਾਨੀ ਵਿੱਚ ਗੁਜ਼ਰ ਗਏ ਤਾਂ ਦਾਦਾ ਜੀ ਦੀ ਭੂਆ ਜਿਸ ਨੂੰ ਸਾਰੇ ਬਿਸ਼ਨੀ ਭੂਆ ਆਖਦੇ ਸਨ ਪਰਿਵਾਰ ਨੂੰ ਲੈ ਕੇ ਪਿੰਡ ਘੁਮਿਆਰੇ ਆ ਗਈ। ਉਹ ਸਿੰਘੇਵਾਲੇ ਵੀ ਹੱਟੀ ਕਰਦੇ ਸਨ ਤੇ ਘੁਮਿਆਰੇ ਵੀ ਹੱਟੀ ਪਾ ਲਈ। ਪੇਕਿਆਂ ਦੇ ਪਰਿਵਾਰ ਨੂੰ ਪਾਲਣ ਆਈ ਭੂਆਂ ਬਿਸ਼ਨੀ ਨੇ ਪੇਕੇ ਪਿੰਡ ਹੀ ਪੂਰੀ ਜ਼ਿੰਦਗੀ ਕੱਢ ਦਿੱਤੀ। ਸੁਭਾਅ ਦਾ ਫੁਫੜ ਸਾਵਣ ਸਿੰਘ ਵੀ ਅੜਬ ਸੀ ਤੇ ਪੇਕਿਆਂ ਦਾ ਪਿੰਡ ਹੋਣ ਕਰਕੇ ਭੂਆ ਬਿਸ਼ਨੀ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ