ਜ਼ਿੰਦਗੀ ਦੇ ਸਿਕਵੇਂ ਕਰਨ ਮੈਂ ਰੱਬ ਦੇ ਘਰ ਜਾ ਰਿਹਾ ਸੀ , ਸ਼ਿਕਾਇਤਾਂ ਦੀ ਇੱਕ ਡਾਇਰੀ ਦਿਲ ਅੰਦਰ ਭਰੀ ਹੋਈ ਸੀ , ਜੋ ਅੱਜ ਖੋਲ੍ਹ ਸੁਨਾਉਣੀ ਸੀ , ਏਸੇ ਤਰਾਂ ਬੇਚੈਨ ਤੇ ਉਦਾਸ ਮਨ ਨਾਲ਼ ਖ਼ਿਆਲ਼ਾ ਚ ਖੋਇਆ ਅੱਗੇ ਜਾ ਰਿਹਾ ਸੀ , ਰਾਸਤੇ ਚ ਇੱਕ ਅਪਾਹਿਜ ਵਿਅਕਤੀ ਖਿਡੌਣੇ ਵੇਚਦਾ ਮਿਲਿਆਂ , ਜੋ ਕਿ ਆਪਣੀਆਂ ਦੋਵੇਂ ਲੱਤਾਂ ਕਿਸੇ ਹਾਦਸੇ ਵਿੱਚ ਗਵਾ ਚੁੱਕਾ ਸੀ , ਤੇ ਚੱਲਣ ਫ਼ਿਰਨ ਤੋਂ ਅਸਮਰੱਥ ਸੀ , ਪਰ ਫ਼ਿਰ ਵੀ ਮਿਹਨਤ ਕਰ ਰਿਹਾ ਸੀ , ਤੇ ਉਸਦੇ ਚਿਹਰੇ ਉੱਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ ,
ਉਸਤੋਂ ਅੱਗੇ ਕੁੱਝ ਬੱਚੇ ਕੂੜੇ ਦੇ ਢੇਰ ਵਿੱਚੋਂ ਸਾਮਾਨ ਚੁੱਕ ਰਹੇ ਸੀ ਪੈਰਾਂ ਤੋਂ ਨੰਗੇ, ਫੱਟੇ ਕੱਪੜੇ , ਪਰ ਉਹ ਆਪਣੀ ਮਸਤੀ ਚ ਕੰਮ ਲੱਗੇ ਹੋਏ ਸੀ ਬੇ ਫ਼ਿਕਰੇ ਜਹੇ l
ਉਸਤੋਂ ਬਾਅਦ ਅੱਗੇ ਜਾ ਕੇ ਹਸਪਤਾਲ ਦਿਖਾਈਂ ਦਿੱਤਾ , ਪੈਰ ਆਪਣੇ ਆਪ ਹਸਪਤਾਲ ਵੱਲ ਮੁੜ੍ਹ ਗਏ , ਅੰਦਰ ਲੋਕ ਤੜਫ਼ ਰਹੇ ਸੀ , ਹਰ ਪਾਸੇ ਦੁੱਖ ਹੀ ਦੁੱਖ ਦਿਖਾਈਂ ਦਿੱਤਾ , ਕੁੱਝ ਤਾਂ ਬਿਮਾਰੀ ਅੱਗੇ ਹਾਰ ਕੇ ਡਾਕਟਰ ਤੋਂ ਆਪਣੇ ਲਈ ਮੌਤ ਦੀ ਭੀਖ ਮੰਗ ਰਹੇ ਸੀ , ਹਸਪਤਾਲ ਦਾ ਭਿਆਨਕ ਦ੍ਰਿਸ਼ ਦੇਖਣ ਤੋਂ ਬਾਅਦ ਮੈਂ ਬਾਹਰ ਆਂ ਗਿਆ l
ਅੱਗੇ ਸੜਕ ਕਿਨਾਰੇ ਇੱਕ ਬਜ਼ੁਰਗ ਬੁਰੀ ਹਾਲਤ ਚ ਬੈਠਾ ਸੀ , ਉਸਨੇ ਆਪਣੇ ਮੈਲ਼ੇ ਜਹੇ ਝੋਲ਼ੇ ਵਿੱਚੋਂ ਦੋ ਸੁੱਕੀਆਂ ਰੋਟੀਆਂ ਕੱਡ ਕੇ ਰੋਟੀਆਂ ਹੱਥ ਚ ਫੜ ਮੱਥੇ ਨਾਲ਼ ਲਾਈਆਂ , ਸ਼ਾਇਦ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ , ਇੱਕ ਰੋਟੀ ਕੋਲ਼ ਬੈਠੇ ਕੁੱਤੇ ਨੂੰ ਖਵਾ ਕੇ ਤੇ ਇੱਕ ਖ਼ੁਦ ਖਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਓਥੇ ਹੀ ਸੌਂ ਗਿਆ l
ਇਹ ਸਭ ਦੇਖ ਕੇ ਜ਼ਿੰਦਗੀ ਨਾਲ਼ ਸਿਕਵੇਂ ਇੱਥੇ ਹੀ ਖ਼ਤਮ ਹੋ ਗਏ , ਅੱਗੇ ਰੱਬ ਦੇ ਘਰ ਜਾਣ ਦੀ ਲੋੜ੍ਹ ਨੀ ਰਹੀ ,ਸੋਚਿਆਂ ਬੰਦਾ ਲੱਤਾਂ ਤੋਂ ਅਪਾਹਿਜ ਹੋ ਕੇ ਵੀ ਮਿਹਨਤ ਕਰ ਰਿਹਾ ਫ਼ਿਰ ਮੈਂ ਸ਼ਰੀਰ ਦੇ ਸਾਰੇ ਅੰਗ ਠੀਕ ਹੋਣ ਦੇ ਬਾਵਜ਼ੂਦ ਕਿਉਂ ਨਹੀਂ ? ਬੱਚੇ ਕੂੜੇ ਦੇ ਢੇਰ ਵਿੱਚੋਂ ਸਾਮਾਨ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ