More Punjabi Kahaniya  Posts
ਸ਼ਹੀਦ


ਸ਼ਹੀਦ ”
ਮੁਨਸ਼ੀ ਤੇ ਉਸਦੀ ਘਰਦੀ ਸ਼ਾਂਤੀ ਦੇ ਪੈਰ ਅੱਜ ਜਮੀਨ ਤੇ ਨ੍ਹੀਂ ਲੱਗ ਰਹੇ ਸੀ, ਲੱਗਣ ਵੀ ਕਿਵੇਂ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਮੁਨਸ਼ੀ ਦਾ ਹੋਣਹਾਰ ਪੁੱਤਰ ਵਿਨੋਦ ਅੱਜ ਸਰਕਾਰੀ ਮਾਸਟਰ ਜੋ ਲੱਗ ਗਿਆ ਸੀ। ਭਾਵੇਂ ਤਿੰਨ ਸਾਲਾਂ ਲਈ ਤਨਖਾਹ ਤਾਂ ਘੱਟ ਈ ਸੀ ਪਰ ਸਾਲਾਂ ਤੋਂ ਗਰੀਬੀ ਦਾ ਮਾਰੇ ਮਿਹਨਤੀ ਪਰਿਵਾਰ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਹੋਣਹਾਰ ਵਿਨੋਦ ਨੇ ਆਪਣੀ ਸਾਰੀ ਪੜ੍ਹਾਈ ਸਰਕਾਰੀ ਸਕੂਲ, ਕਾਲਜ ਤੇ ਬਾਅਦ ਵਿੱਚ ਆਪਣੀ ਟਿਊਸ਼ਨ ਰਾਹੀਂ ਖਰਚਾ ਕੱਢ ਕੇ ਕੀਤੀ ਪਰ ਨੌਕਰੀ ਹਾਸਲ ਕਰਨ ਲਈ ਉਸਨੂੰ ਬਹੁਤ ਕਰੜੀ ਮਿਹਨਤ ਤੇ ਲੰਬਾ ਇੰਤਜ਼ਾਰ ਕਰਨਾ ਪਿਆ ਦਰਅਸਲ ਵਿਨੋਦ ਹੁਰੀਂ ਗਰੀਬ ਜਰੂਰ ਸਨ ਪਰ ਉਹਨਾਂ ਦੀ ਜਾਤ ਉੱਚੀ ਸੀ, ਜਿਸ ਕਰਕੇ ਉਹਨਾਂ ਨੂੰ ਦੋਹਰੀ ਮਾਰ ਪੈਂਦੀ ਸੀ, ਸਰਕਾਰੀ ਰਾਖਵੇਂ ਕੋਟੇ ‘ਚ ਨਾ ਆਉਣ ਕਰਕੇ ਨੌਕਰੀ ਹਾਸਲ ਕਰਨਾ ਔਖਾ ਸੀ ਜਦਕਿ ਸਾਰੇ ਰਿਸ਼ਤੇਦਾਰ ਗਰੀਬੀ ਕਰਕੇ ਉਨਾਂ ਨਾਲ ਦੂਰੀ ਰੱਖਦੇ ਆਪਣੀ ਰਿਸ਼ਤੇਦਾਰੀ ਈ ਉਜਾਗਰ ਨਾ ਕਰਦੇ।
ਆਪਣੇ ਛੋਟੇ ਜਿਹੇ ਸ਼ਹਿਰ ਦੇ ਬਿਲਕੁੱਲ ਲਾਗੇ ਦੇ ਪਿੰਡ ‘ਚ ਉਸਦੀ ਪੋਸਟਿੰਗ ਹੋ ਗਈ। ਦੇਖਦਿਆਂ ਈ ਤਿੰਨ ਸਾਲ ਨਿਕਲ ਗਏ ਤੇ ਵਿਨੋਦ ਪੂਰੀ ਤਨਖਾਹ ਆਲਾ ਪੱਕਾ ਮਾਸਟਰ ਬਣ ਗਿਆ। ਵਿਨੋਦ ਨੇ ਆਪਣੇ ਪਿਤਾ ਨੂੰ ਘਰ ਵਿੱਚ ਈ ਛੋਟੀ ਜਿਹੀ ਦੁਕਾਨ ਪਾ, ਰੇਹੜੀ ਤੋਂ ਖਹਿੜਾ ਛੁਡਵਾ ਦਿੱਤਾ। ਮੁੰਡਾ ਮਾਸਟਰ ਲੱਗ ਗਿਆ ਤਾਂ ਰਿਸ਼ਤੇਦਾਰ ਵੀ ਨੇੜੇ ਆਉਣ ਲੱਗ ਪਏ ਤੇ ਮਾਸਟਰਨੀਆਂ ਦੇ ਰਿਸ਼ਤੇ ਵੀ ਆਉਣ ਲੱਗ ਪਏ ਪਰ ਵਿਨੋਦ ਰੱਜੀ ਰੂਹ ਦਾ ਮਾਲਕ, ਬਹੁਤ ਹੀ ਭਾਵੁਕ ਇਨਸਾਨ ਸੀ, ਉਸਦੀ ਸੋਚ ਸੀ ਕਿ ਨੌਕਰੀਪੇਸ਼ਾ ਜੀਵਨਸਾਥੀ ਹੋਣ ਤੇ ਉਸਦੇ ਮਾਪਿਆਂ ਦੀ ਸੇਵਾ ਨਹੀਂ ਹੋ ਪਾਏਗੀ ਤੇ ਉਸਨੇ ਸ਼ਹਿਰ ਦੇ ਈ ਇਕ ਆਮ ਘਰ ਦੀ ਖੂਬਸੂਰਤ ਕੁੜੀ ਸੁਮਨ ਨਾਲ ਬਿਨਾਂ ਦਾਜ ਤੋਂ ਵਿਆਹ ਰਚਾ ਲਿਆ। ਸੁਮਨ ਬਚਪਨ ਤੋਂ ਹੀ ਭਾਵੁਕ ਘੱਟ ਤੇ ਵਿਹਾਰਕ ਵੱਧ ਸੀ, ਹਾਲਾਂਕਿ ਉਹ ਸੱਸ-ਸਹੁਰੇ ਦੀ ਪੂਰੀ ਇਜ਼ੱਤ ਕਰਦੀ ਤੇ ਵਿਨੋਦ ਪ੍ਰਤਿ ਵੀ ਪੂਰੀ ਤਰਾਂ ਸਮਰਪਿਤ ਸੀ। ਉਸਨੇ ਵਿਨੋਦ ਨੂੰ ਨਵਾਂ ਘਰ ਪਾਉਣ ਲਈ ਕਿਹਾ ਤਾਂ ਵਿਨੋਦ ਨੇ ਸੁਮਨ ਦੇ ਨਾਂ ਪਲਾਟ ਖਰੀਦ, ਵੱਡਾ ਲੋਨ ਲੈ ਘਰ ਪਾਉਣਾ ਸ਼ੁਰੂ ਕਰ ਦਿੱਤਾ।
ਵਿਨੋਦ ਦਾ ਪੂਰਾ ਪਰਿਵਾਰ ਉਸ ਦਿਨ ਬਹੁਤ ਖੁਸ਼ ਸੀ, ਇਕ ਤਾਂ ਅੱਜ ਉਹਨਾਂ ਦਾ ਮਕਾਨ ਬਣਕੇ ਪੂਰੇ ਹੋ ਗਿਆ ਸੀ ਤੇ ਦੂਜੀ ਵੱਡੀ ਗੱਲ ਜੋ ਅੱਜ ਸਭ ਨੂੰ ਪਤਾ ਚੱਲੀ ਕੇ ਸੁਮਨ ਮਾਂ ਬਣਨ ਆਲੀ ਏ। ਦੇਰ ਰਾਤ ਰੋਟੀ ਖਾਣ ਤੋਂ ਬਾਅਦ ਵਿਨੋਦ ਤੇ ਸੁਮਨ ਆਇਸਕ੍ਰੀਮ ਖਾਣ ਪੈਦਲ ਈ ਬਜ਼ਾਰ ਆਲੇ ਪਾਸੇ ਨੂੰ ਚੱਲ ਪਏ। ਅੱਧੀਆਂ ਕੁ ਦੁਕਾਨਾਂ ਤਾਂ ਬੰਦ ਹੋ ਚੁੱਕੀਆਂ ਸਨ ਤੇ ਮੰਗਤ ਸਰਾਫ, ਜਿਸਦਾ ਘਰ ਨਾਲ ਈ ਗਲੀ ‘ਚ ਸੀ, ਆਪਣਾ ਸ਼ੋਅਰੂਮ ਬੰਦ ਕਰ ਰਿਹਾ ਸੀ। ਮੰਗਤ ਰਾਮ ਦੇ ਹੱਥ ‘ਚ ਨਕਦੀ ਤੇ ਸੋਨੇ ਆਲਾ ਬੈਗ ਸੀ, ਉਸਨੇ ਤਾਲੇ ਲਾਏ ਈ ਸਨ ਕਿ ਦੋ ਬਦਮਾਸ਼ ਆ ਕੇ ਮੰਗਤ ਤੋਂ ਬੈਗ ਖੋਹਣ ਲੱਗੇ, ਮੰਗਤ ਨੇ ਬੈਗ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਰਿਵਾਲਵਰ ਕੱਢ ਲਿਆ, ਵਿਨੋਦ ਨੇ ਵੇਖਿਆ ਤਾਂ ਉਹ ਬਜ਼ੁਰਗ ਦੀ ਮਦਦ ਲਈ ਨਿਹੱਥਾ ਈ ਬਦਮਾਸ਼ਾਂ ਨਾਲ ਭਿੜ ਗਿਆ। ਵਿਨੋਦ ਨੇ ਬਹਾਦਰੀ ਨਾਲ ਇਕ ਬਦਮਾਸ਼ ਨੂੰ ਦਬੋਚ ਲਿਆ ਤਾਂ ਦੂਜਾ ਘਬਰਾ ਗਿਆ ਤੇ ਉਸ ਨੇ ਗੋਲੀ ਚਲਾ ਦਿੱਤੀ, ਮੰਗਤ ਰਾਮ ਤੇ ਉਸਦਾ ਮਾਲ ਤਾਂ ਬੱਚ ਗਿਆ ਪਰ ਗੋਲੀ ਸਿੱਧੀ ਛਾਤੀ ‘ਚ ਵੱਜਣ ਕਾਰਨ ਵਿਨੋਦ ਇਨਸਾਨੀਅਤ ਲਈ ਸ਼ਹੀਦ ਹੋ ਗਿਆ। ਮੁਨਸ਼ੀ, ਸ਼ਾਂਤੀ ਤੇ ਸੁਮਨ ਦਾ ਬੁਰਾ ਹਾਲ ਹੋ ਗਿਆ, ਉਹਨਾਂ ਦਾ ਪਰਿਵਾਰ ਉਜੜ ਗਿਆ। ਸ਼ਹਿਰਵਾਸੀਆਂ ਦੇ ਭਾਰੀ ਇਕੱਠ ‘ਚ ਕੀਤੇ ਧਰਨੇ-ਪ੍ਰਦਰਸ਼ਨਾਂ ਦੇ ਦਬਾਅ ਕਾਰਨ ਬਦਮਾਸ਼ ਜਲਦੀ ਫੜੇ ਗਏ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)