ਮਨੀਲਾ – ਮੱਧ ਫਿਲੀਪੀਨ ਦੇ ਇੱਕ ਸ਼ਹਿਰ ਵਿੱਚ ਭਾਰੀ ਆਵਾਜਾਈ ਕਾਰਨ ਇੱਕ ਪੁਰਾਣਾ ਅਤੇ ਨੁਕਸਾਨਿਆ ਪੁਲ ਢਹਿ ਗਿਆ। ਇਸ ਹਾਦਸੇ ਕਾਰਨ ਦਰਿਆ ਵਿੱਚ ਡਿੱਗਣ ਵਾਲੇ ਇੱਕ ਦਰਜਨ ਦੇ ਕਰੀਬ ਵਾਹਨਾਂ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਹੋਲ ਸੂਬੇ ਦੀ ਪੁਲਸ ਅਤੇ ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਲੋਏ ਕਸਬੇ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਆਸਟ੍ਰੀਆ ਦਾ ਯਾਤਰੀ ਵੀ ਸ਼ਾਮਲ ਹੈ, ਜਦੋਂ ਕਿ ਉਸਦੀ ਪਤਨੀ ਸਮੇਤ 23 ਹੋਰ ਜ਼ਖਮੀ ਹੋ ਗਏ।
ਖੇਤਰੀ ਪੁਲਸ ਮੁਖੀ ਬ੍ਰਿਗੇਡੀਅਰ ਜਨਰਲ ਰੌਕ ਐਡੁਆਰਡੋ ਵੇਗਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਪੁਲ ‘ਤੇ ਜਾਮ ਲੱਗਾ ਸੀ ਅਤੇ ਇਸ ਦੌਰਾਨ ਬਗਲ ਵਿਚ ਬਣਾਏ ਜਾ ਰਹੇ ਨਵੇਂ ਪੁਲ...
...
Access our app on your mobile device for a better experience!