ਮੰਗਣ ਵਾਲੇ ਹਮੇਸ਼ਾਂ ਹੀ ਬੁਰੇ ਲੱਗਦੇ..ਜਨਤਕ ਥਾਵਾਂ ਤੇ ਹੀ ਸ਼ੁਰੂ ਹੋ ਜਾਂਦਾ..ਕੰਮ ਕਰਿਆ ਕਰੋ..ਕਿਰਤ ਕਰੀਏ ਤਾਂ ਰੱਬ ਖੁਸ਼ ਹੁੰਦਾ..ਉਹ ਅੱਗਿਉਂ ਛੇਤੀ ਨਾਲ ਖਿਸਕ ਜਾਇਆ ਕਰਦੇ..ਇਸਤੋਂ ਕੁਝ ਨਹੀਂ ਮਿਲਣਾ!
ਪੋਹ ਦੀ ਇੱਕ ਸੁਵੇਰ..ਬੱਸ ਅੱਡੇ ਤੇ ਚਾਹ ਵਾਲੀ ਥਰਮਸ ਭਰਵਾਉਣ ਗਏ ਨੂੰ ਇੱਕ ਅੱਲੜ ਜਿਹੀ ਕੁੜੀ ਟੱਕਰ ਗਈ..ਕੁੱਛੜ ਬੱਚਾ ਚੁੱਕਿਆ ਹੋਇਆ ਸੀ..ਠੰਡ ਵਿਚ ਠੁਰ-ਠੁਰ ਕਰਦੇ ਹੋਏ ਦੋਵੇਂ!
ਆਖਣ ਲੱਗੀ ਮੰਗਣ ਵਾਲੀ ਨਹੀਂ ਹਾਂ..ਹਾਲਾਤਾਂ ਨੇ ਮਜਬੂਰ ਬਣਾ ਦਿੱਤਾ..ਨਿੱਕੇ ਵੀਰ ਨੂੰ ਕੁਝ ਖੁਆ ਦਿਓ..ਕੱਲ ਦਾ ਹੀ ਭੁੱਖਾ ਏ!
ਪਤਾ ਨੀ ਕਿਓਂ ਤਰਸ ਜਿਹਾ ਆ ਗਿਆ..ਰੇਹੜੀ ਤੋਂ ਸਮੋਸਿਆਂ ਦੀਆਂ ਦੋ ਪਲੇਟਾਂ ਆਡਰ ਕੀਤੀਆਂ..ਲਾਈਨ ਲੰਬੀ ਸੀ..ਵਾਰੀ ਆਉਂਦਿਆਂ ਚਿਰ ਲੱਗ ਗਿਆ!
ਵਾਪਿਸ ਪਰਤਿਆ ਤਾਂ ਨਾਲਦੀ ਦਾ ਗੁੱਸਾ ਸਤਵੇਂ ਆਸਮਾਨ ਤੇ..ਆਖਣ ਲੱਗੀ ਇੱਕ ਤਾਂ ਏਨੀ ਠੰਡ ਤੇ ਉੱਤੋਂ ਸੰਘਣੀਂ ਧੁੰਦ..ਹੁਣ ਉਡੀਕਦੇ ਰਹਿਓ ਅਗਲੀ ਬੱਸ ਨੂੰ..ਪਹਿਲੀ ਤਾਂ ਲੰਘ ਗਈ..ਚੰਗੀਆਂ ਭਲੀਆਂ ਡਰਾਈਵਰ ਦੇ ਨਾਲ ਵਾਲੀਆਂ ਦੋ ਸੀਟਾਂ ਮਿਲ ਵੀ ਗਈਆਂ ਸਨ..ਫੇਰ ਉਡੀਕ ਉਡੀਕ ਹੇਠਾਂ ਉੱਤਰ ਆਈ..!
ਮੈਂ ਜਦੋਂ ਲੇਟ ਹੋਣ ਦੀ ਵਜਾ ਦੱਸੀਂ ਤਾਂ ਆਖਣ ਲੱਗੀ ਅੱਗੇ ਤੇ ਇਹਨਾਂ ਨਾਲ ਨਜਰਾਂ ਨਹੀਂ ਮਿਲਾਉਂਦੇ..ਅੱਜ ਕਿੱਦਾਂ ਤਰਸ ਆ ਗਿਆ..?
ਉਹ ਬੋਲਦੀ ਜਾ ਰਹੀ ਸੀ ਤੇ ਮੈਂ ਸੁਣਦਾ..!
ਗੁੰਮਸੁਮ ਹੋਏ ਬੇਂਚ ਤੇ ਬੈਠੇ ਹੋਏ ਨੂੰ ਅਜੇ ਮਸੀਂ ਵੀਹ ਕੂ ਮਿੰਟ ਵੀ ਨਹੀਂ ਹੋਏ ਹੋਣੇ ਕੇ ਸਾਰੇ ਅੱਡੇ ਵਿਚ ਰੌਲਾ ਪੈ ਗਿਆ..ਕੁਝ ਚਿਰ ਪਹਿਲਾਂ ਹੀ ਇਸੇ ਅੱਡੇ ਤੋਂ ਤੁਰੀ ਇੱਕ ਬੱਸ ਸੰਘਣੀ ਧੁੰਦ ਕਾਰਨ ਖਲੋਤੇ ਕੈਂਟਰ ਵਿਚ ਜਾ ਵੱਜੀ..ਸਭ ਕੁਝ ਖਤਮ ਹੋ ਗਿਆ..ਡਰਾਈਵਰ ਸਣੇ ਕਾਫੀ ਸਵਾਰੀਆਂ ਥਾਏਂ ਮੁੱਕ ਗਈਆਂ!
ਮੈਂ ਅੱਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ