ਮੈਂ ਤੀਜੀ ਚੌਥੀ ਚ ਪੜ੍ਹਦਾ ਸੀ। ਤੇ ਨਵਾਂ ਨਵਾਂ ਅਖਾਣਾਂ ਮੁਹਾਵਰਿਆਂ ਨੂੰ ਮੂੰਹ ਮਾਰਨ ਲੱਗਾ ਸੀ। ਤੇ ਵੇਲੇ ਕੁਵੇਲੇ ਨਵਾਂ ਸੁਣਿਆ ਅਖਾਣ ਬਿਨਾਂ ਲੋੜ ਤੋਂ ਹੀ ਵਰਤ ਲੈਂਦਾ ਸੀ। ਗੱਲ ਇਸ ਤਰਾਂ ਹੋਈ ਕਿ ਪਿੰਡ ਸਾਡੇ ਘਰ ਦੇ ਨਾਲ ਮੇਰੇ ਦੋਸਤ ਸ਼ਿੰਦਰ ਦਾ ਘਰ ਸੀ। ਸਾਨੂ ਛੱਤ ਤੇ ਜਾਣ ਲਈ ਹਾਰੇ ਦੀ ਛੱਤ ਤੋੰ ਹੋਕੇ ਛਟੀਆਂ ਦੇ ਛੋਰ ਤੇ ਚੜ ਕੇ ਸ਼ਿੰਦਰ ਦੇ ਘਰਦੀ ਸਾਂਝੀ ਕੰਧ ਤੋਂ ਹੋ ਕੇ ਜਾਣਾ ਪੈਂਦਾ ਸੀ। ਮੈਂ ਸ਼ਿੰਦਰ ਦੀ ਦਾਦੀ ਨੂੰ ਸ਼ਿੰਦਰ ਦੀ ਰੀਸ ਨਾਲ ਅੰਬੋ ਆਖਦਾ ਸੀ। ਮੈਂ ਸਾਂਝੀ ਕੰਧ ਉੱਤੋਂ ਦੀ ਛੱਤ ਤੇ ਜਾ ਰਿਹਾ ਸੀ। ਅੰਬੋ ਅਟੇਰਨ ਨਾਲ ਸੂਤ ਅਟੇਰ ਰਹੀ ਸੀ।
ਚੁੱਕ ਲੈ ਰੱਬਾ ਗੁਆਂਢੀਆਂ ਨੂੰ।
ਸਾਡਾ ਕੀ ਹੈ, ਅਸੀਂ ਤਾਂ ਤੇਰੇ ਹੀ ਹਾਂ। ਜਦੋ ਮਰਜੀ ਸੱਦ ਲਵੀ।
ਮੇਰੇ ਮੂੰਹ ਚੋ ਨਵਾਂ ਨਵਾਂ ਸਿਖਿਆ ਡਾਇਲੋਗ ਨਿਕਲਿਆ। ਬਸ ਫਿਰ ਕੀ ਸੀ।
ਖੜ੍ਹ ਜਾ ਦਾਦੇ ਮਘਾਉਣੀਆਂ ,
ਥੱਲੇ ਆ ਮੈਂ ਦਿੰਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ