ਕਹਾਣੀ
“ਵਿਗੜੇ ਰਿਸ਼ਤੇ ”
**********
ਬਿਸ਼ੰਬਰ ਪੁੱਤਨੂੰ ਵਿਆਹ ਕੇ ਆਇਆ ਸੀ ਤੇ ਉਸਦੇ ਘਰ ਅੱਗੇ ਵਾਜ਼ੇ ਵੱਜ ਰਹੇ ਸੀ,ਭੰਗੜੇ ਪੈ ਰਹੇ ਸੀ।ਦੂਜੇ ਪਾਸੇ ਬਿੰਬੋ ਆਂਟੀ ਦੀ ਅਰਥੀ ਉੱਠ ਰਹੀ ਸੀ।ਇਹ ਦੇਖ ਕੇ ਮੈ ਕਈ ਸਾਲ ਪੁਰਾਣੀਆਂ ਯਾਦਾਂ ਵਿੱਚ ਪਹੁੰਚ ਗਈ।
ਬਹੁਟੀਏ ਤੈਨੂੰ ਕੀ ਦੱਸਾਂ “ਏਸ ਔਲਾਦ ਪਿੱਛੇ, ਪਤਾ ਨਹੀਂ ਮੈਂ ਕਿਹੜੀਆਂ ਕਿਹੜੀਆਂ ਨਾਲੀਆਂ ਦਾ ਗਾਰਾ ਫਰੋਲਿਆ”।ਜਦ ਵੀ ਕਿਧਰੇ ਬਿੰਬੋ ਆਂਟੀ ਨੇ ਮੇਰੇ ਕੋਲ ਬੈਠਣਾ ਤਾਂ ਗੱਲਾ ਗੱਲਾ ਵਿੱਚ ਇਹ ਗੱਲ ਜਰੂਰ ਕਹਿਣੀ।ਨਾਲੇ ਉਹ ਕਿਹੜਾ ਅੱਜ ਆਉਣ ਲੱਗਿਆ, ਪੱਗ ਵਟ ਭਰਾ ਤੇਰੇ ਮਾਮੇ ਦਾ।ਮੈਂ ਝਾਈ ਜੀ ( ਸੱਸ ਮਾਂ )ਨੂੰ ਪੁੱਛਣਾ, ਇਹਦਾ ਘਰਵਾਲਾ ਸਾਡਾ ਮਾਮਾ ਕਿੱਦਾਂ?ਹੌਲੀ ਹੌਲੀ ਪਤਾ ਲਗਿਆ ਕਿ ਝਾਈ ਜੀ ਦੇ ਭਰਾ ਵੀ ਇਸੇ ਮੁਹੱਲੇ ਵਿੱਚ ਰਹਿੰਦੇ ਸੀ ਤੇ ਸਾਰੇ ਝਾਈ ਜੀ ਨੂੰ ਭੂਆ ਕਹਿੰਦੇ ਸੀ।
ਬਿੰਬੋ ਆਂਟੀ ਦੀਆਂ ਸੱਤ ਕੁੜੀਆਂ , ਦੋ ਪਹਿਲੀਆਂ ਯਾਨੀ ਨੌੰ ਕੁੜੀਆਂ ,ਦੋ ਛੋਟੇ ਮੁੰਡੇ ।ਆਂਟੀ ਬਹੁਤ ਸੋਹਣੀ ਤੇ ਸਰੀਰੋਂ ਚੰਗੀ ਸੀ।ਆਪੇ ਦੱਸਦੀ, ਸਾਰਿਆਂ ਨੂੰ ਗੁੜ ਦੀ ਤੇ ਆਪ ਖੰਡ ਦੀ ਚਾਹ ਪੀਂਦੀ। ਮੈਂ ਨਵੀਂ ਵਿਆਹੀ ਆਈ ਸੀ ਤੇ ਉਹ ਅਕਸਰ ਸਵੈਟਰ ਦੇ ਨਮੂਨੇ ਸਿੱਖਣ ਆ ਜਾਂਦੀ ਸੀ।ਇਹ ਬਿਸ਼ਬੰਰ ਸੀ ਜਿਸਦਾ ਜਿਕਰ ਓਹ ਬਿਨਾਂ ਪੁੱਛੇ ਕਰਦੀ।ਝਾਈ ਜੀ ਨੇ ਦੱਸਿਆ ,ਪਹਿਲੀਆਂ ਵਿੱਚ ਬਹੁਤ ਕੁੱਝ ਹੁੰਦਾ ਰਿਹਾ, ਪਰ ਇਹ ਮੁੜੀ ਨਹੀਂ। ਕਹਿੰਦੀ ਮੈਂ ਇਸ ਨੂੰ ਨਹੀਂ ਛੱਡ ਸਕਦੀ ਸਾਡਾ ਰੂਹ ਦਾ ਰਿਸ਼ਤਾ ਹੈ। ਖੈਰ ਜਦੋਂ ਪਹਿਲਾਂ ਮੁੰਡਾ ਹੋਇਆ ਘਰ ਵਿੱਚ ਮਾਹੋਲ ਬਦਲ ਗਿਆ। ਫਿਰ ਦੂਜਾ ਵੀ ਹੋ ਗਿਆ।ਪੱਗ ਵਟ ਭਰਾ ਬੱਚਿਆਂ ਦਾ ਚਾਚਾ ਘਰ ਦਾ ਮੈਂਬਰ ਹੀ ਸੀ।ਬੜੀਆਂ ਕੁੜੀਆਂ ਇੱਕ ਇੱਕ ਕਰਕੇ ਵਿਆਹੀਆਂ ਗਈਆਂ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ