ਦੁੱਧ ਦੇ ਉਬਾਲੇ ਦਾ ਡਰ !
ਹਰ ਇਨਸਾਨ ਦੇ ਮਨ ਚ ਕੋਈ ਨਾ ਕੋਈ ਡਰ ਜ਼ਰੂਰ ਹੁੰਦਾ ਹੈ , ਕਈ ਵਾਰ ਤਾ ਸਮੇ ਸਮੇ ਨਾਲ ਦੂਰ ਹੋ ਜਾਦਾ ਹੈ . ਪਰ ਕਈ ਵਾਰ ਹੱਡਾ ਦੇ ਨਾਲ ਹੀ ਜਾਦਾ ਹੈ ! ਹਾਲੀ ਕਿ ਮੈ ਕਾਰਣ ਲੱਭਣ ਦਾ ਬਹੁਤ ਯਤਨ ਕੀਤਾ ਕਿ ਮੈਨੂੰ ਇੰਨਾਂ ਡਰ ਸੀ ਪਰ ਲੱਭ ਨਹੀ ਸਕੀ ! ਖ਼ੈਰ ਹੁਣ ਦੂਰ ਹੋ ਗਿਆ ਹੈ !
ਗੱਲ ਵਿਆਹ ਤੋ ਬਾਅਦ ਦੀ ਹੈ ਚਾਰ ਕੁ ਮਹੀਨੇ ਬਾਅਦ ਸਹੁਰੇ ਗਈ ਸੀ ! ਕਦੇ ਚਲੀ ਗਈ ਕਦੇ ਪੇਕੇ ਆ ਗਈ ! ਕਿਉਂ ਕਿ ਮੇਰੇ ਐਮ ਏ ਦੇ Exam ਚਲ ਰਹੇ ਸੀ ! ਵਿਹਲੀ ਹੋਕੇ ਸਹੁਰਿਆਂ ਦੇ ਚਾਅ ਪੂਰੇ ਕਰਨ ਗਈ ! ਮਿੱਠੇ ਪਰੋਠੇ ਬਣਾ ਲਏ ਸੀ ਵਿਆਹ ਤੋ ਚਾਰ ਕੁ ਦਿਨ ਬਾਅਦ ! ! ਸਭ ਠੀਕ ਠਾਕ ਚਲ ਰਿਹਾ ਸੀ ! ਮੇਰੀ ਦਰਾਣੀ ਕਿਉਂ ਕਿ ਦਿਓਰ ਦਾ ਵਿਆਹ ਤਿੰਨ ਸਾਲ ਪਹਿਲਾ ਹੋ ਗਿਆ ਸੀ ! ਕਾਫ਼ੀ ਮਦਦ ਕੀਤੀ ਸੀ !
ਪੂਰਾ ਤਾ ਯਾਦ ਨਹੀ ਚੌਥਾ ਪੰਜਵਾਂ ਦਿਨ ਸੀ ਮੈਨੂੰ ਗਈ ਨੂੰ !ਮੇਰੀ ਦਰਾਣੀ ਦੀ ਭੈਣ ਦਾ ਸਹੁਰਾ ਹਸਪਤਾਲ ਸੀ ਰੋਟੀ ਖਾਂਦੇ ਖਾਂਦੇ ਬੀਜੀ ਕਹਿੰਦੇ ਚਲ ਰੋਟੀ ਖਾ ਲਈ ਦੁਪਹਿਰ ਤੋ ਪਹਿਲਾ ਪਹਿਲਾ ਜਾਕੇ ਖ਼ਬਰ ਸਾਰ ਲੈ ਆਈਏ ! ਹੋਰ ਸਾਰੇ ਪਹਿਲਾ ਤੋ ਹੀ ਜੋਬ ਤੇ ਕੋਈ ਕਿਤੇ ਗਿਆ ਹੋਇਆ ਸੀ ,
ਮੇਰੇ ਕੋਲ ਜੋ ਘਰ ਮਦਦ ਕਰਨ ਆਉਂਦੀ ਸੀ ਉਸਦੀ 10 ਕੁ ਸਾਲ ਦੀ ਬੇਟੀ ਸੀ ਉਸਨੂੰ ਛੱਡ ਗਏ ! ਜਾਣ ਲੱਗੇ ਪਹਿਲੀ ਡਿਉਟੀ ਜੋ ਲਾਈ ਕਿ ਪਤੀਲੇ ਚ ਦੁੱਧ ਪਾਕੇ ਗੈਸ ਤੇ ਰੱਖ ਗਏ ਕਹਿੰਦੇ ਚੰਗੀ ਤਰਾ ਉਬਾਲੀ ਦੇਕੇ ਜਦੋਂ ਰਿਝਣ ਲੱਗ ਗਿਆ ਥੋੜਾ ਠੰਡਾ ਕਰ ਲਈ ਜਦੋਂ ਠੰਡਾ ਹੋਗਿਆ ਤਾ ਚਾਹ ਲਈ ਜਗ ਚ ਪਾ ਦੇਵੀ ਥੋੜਾ ਜਿਹਾ ਉਸ ਕੁੜੀ ਦੀ ਮਾ ਆਵੇਗੀ ਉਸਨੂੰ ਦੇ ਦੇਵੀ ! ਸਾਰਾ ਕੁਝ ਸੁਣ ਲਿਆ ਬਹੁਤ ਧਿਆਨ ਨਾਲ ! ਪਰ ਸੁਣਕੇ ਹਾਲੋ ਬੇਹਾਲ ਹੋ ਗਈ ਦੁੱਧ ਉਬਾਲਕੇ ਉਹ ਵੀ ਪੂਰੀ ਬਾਲ਼ਟੀ !
ਮੈਨੂੰ ਜਦੋਂ ਦੁੱਧ ਉੱਪਰ ਨੂੰ ਆਉਣ ਲਗਦਾ ਸੀ ਬਹੁਤ ਡਰ ਲਗਦਾ ਸੀ ਹੋਰ ਸਾਰਾ ਕੁਝ ਕਰ ਲੈਣਾ ਜੇ ਕਿਤੇ ਘਰਦਿਆ ਨੇ ਕਹਿਣਾ ਆਹ ਦੇਖੀ ਦੁੱਧ ਰੱਖਿਆ ਤਾ ਕਹਿਣਾ ਗਲਤ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ