ਸਚੀ ਘਟਨਾ, ਕੋਈ ਕਲਪਨਾ ਨਹੀਂ !
ਕੱਲ ਮੈਂ ਝੀਲਾਂ ਕੋਲ ਰੁਕ ਕੇ ਜੂਸ ਪੀ ਰਿਹਾ ਸੀ, ਮੈਂ ਹਮੇਸ਼ਾ ਓਸੇ ਰੇਹੜੀ ਤੋਂ (Anshuka ਲਿਖਿਆ ਉੱਪਰ)ਜੂਸ ਪੀਂਦਾ ਹਾਂ ਜਦੋਂ ਵੀ ਸ਼ਹਿਰ ਜਾਵਾਂ। ਕਲ ਜਦੋਂ ਮੈਂ ਜੂਸ ਪੀ ਰਿਹਾ ਸੀ ਤਾਂ ਇਕ ਨੌਜਵਾਨ ਜੋ ਦੇਖਣ ਚ ਪਰਵਾਸੀ ਮਜ਼ਦੂਰ ਲਗਦਾ ਸੀ ਤੇ ਦਾੜ੍ਹੀ ਕਾਫੀ ਵਧੀ ਹੋਈ ਸੀ,ਉਸਨੇ ਨੇ ਮੈਨੂੰ ਪੁਛਿਆ ਕਿ ਮੈਨੂੰ ਪਹਿਚਾਣਿਆ ‘ਬਾਉ ਜੀ’ ਮੈਂ ਮੋਨੂੰ ਹਾਂ?। ਮੈਂ sorry ਕਹਿ ਕਿ ਕਿਹਾ ਕਿ ਤੁਹਾਨੂੰ ਭੁਲੇਖਾ ਲੱਗ ਗਿਆ ਹੋਊ ਸਾਥੀ , ਮੈਂ ਸਚੀਓਂ ਪਹਿਚਾਣਿਆ ਨੀ। ਉਸਨੇ ਯਾਦ ਕਰਾਇਆ ਕੇ ਤੁਸੀਂ ਮੇਰੇ ਕੋਲ ਨਹਿਰ ਤੇ ਆਉਂਦੇ ਹੁੰਦੇ ਸੀ ਤੇ ਇਕ ਦਿਨ ਪੰਜਾਹ ਰੁਪਏ ਦੀ ਲੋੜ ਸੀ ਤੇ ਮੈਥੋਂ ਉਧਰ ਲੈ ਕੇ ਗਏ ਸੀ।
ਯਕੀਨ ਮੰਨਣਾ ਮੈਂ ਧੁਰ ਅੰਦਰੋਂ ਹਲੂਣਿਆ ਗਿਆ ਉਸ ਘਟਨਾ ਨੂੰ ਯਾਦ ਕਰਕੇ ਜੋ ਇਸ ਪ੍ਰਕਾਰ ਹੈ
ਏਹ੍ਹ ਓਹਨਾ ਬੁਰੇ ਦਿਨਾਂ ਦੀ ਗੱਲ ਹੈ ਜਦੋਂ ਮੈਂ ਜਿਓਂਦੀ ਲਾਸ਼ ਸੀ ਤੇ ਤਿੰਨ ਕੁ ਸਾਲ ਏਸੇ ਤਰ੍ਹਾਂ ਜ਼ਿੰਦਗੀ ‘ਲੰਘਾਈ’ ਗਿਆ ( ਜਿਓਂ ਨਹੀਂ ਰਿਹਾ ਸੀ ਮਤਲਬ ਦਿਨ ਕਟੀ)। ਅਜੇਹੇ ਸਮੇਂ ਦੇ ਇੱਕ ਦਿਨ ਮੈਂ ਗੱਡੀ ਤੇ ਬਠਿੰਡਾ ਤੋਂ ਪਿੰਡ ਆ ਰਿਹਾ ਸੀ( ਰਿਸ਼ਤਦਾਰ ਨੂੰ ਬੱਸ ਚੜਾ ਕੇ) ਕਿ ਅਚਾਨਕ ਨਹਿਰਾਂ ਦੀ ਮਾਰਕੀਟ ਮੂਹਰੇ ਤੇਲ ਖ਼ਤਮ ਹੋ ਗਯਾ ਤੇ ਗੱਡੀ ਰੁਕ ਗਈ ਤੇ ਪਿਛੇ ਵੱਡਾ ਜਾਮ ਲੱਗਣਾ ਸ਼ੁਰੂ ਹੋ ਗਯਾ। ਕੁਝ ਆਸੇ ਪਾਸੇ ਦੇ ਲੋਕਾਂ ਨੇ ਨਾਲ ਰਲਕੇ ਧੱਕਾ ਲਗਾ ਕੇ ਗੱਡੀ ਨੂੰ ਸਾਈਡ ਤੇ ਕੀਤਾ। ਏਹ੍ਹ ਉਹ ਸਮਾਂ ਸੀ ਜਦੋਂ ਮੇਰੇ ਕੋਲ ਕਈ ਵਾਰ 10 ਰੁਪਏ ਵੀ ਨੀ ਹੁੰਦੇ ਸੀ। ਪੈਸੇ ਜੇਬ ਚ ਹੈਨੀ , ਮੁਬਾਇਲ ਘਰ ਰਹਿ ਗਿਆ ਸੀ। ਨਹਿਰ ਤੇ ਹੀ ਇਕ ਦੋ ਮੈਡੀਕਲ ਦੁਕਾਨਾਂ ਵਾਲੇ ਤੇ ਇਕ ਅੱਧੀ ਹੋਰ ਦੁਕਾਨ ਤੋਂ ਜਿੰਨਾ ਨੂੰ ਮੈਂ ਜਾਣਦਾ ਸੀ ਤੇ ਉਹ ਵੀ ਮੈਨੂੰ ਜਾਣਦੇ ਸੀ, ਗੱਲ ਦੱਸੀ ਤੇ ਉਧਾਰ ਮੰਗੇ । ਕੁਝ ਨੇ ਜੇਬ ਖਾਲੀ ਹੋਣ ਬਾਰੇ ਕਿਹਾ, ਇੱਕ ਨੇ ਤਾਂ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸ ਕੋਲ ਪੈਸੇ ਵੀ ਸੀ ਪਰ ਉਸਨੇ ਉਧਾਰ ਤਾਂ ਕੀ ਦੇਣੇ ਸੀ ਮੈਨੂੰ ਫੋਨ ਰਹੀ ਘਰ ਸੁਨੇਹਾ ਭੇਜਣ ਤੋਂ ਵੀ ਜਵਾਬ ਦੇ ਦਿੱਤਾ। ਇਸ ਨਿਰਾਸ਼ਾ ਦੀ ਘੜੀ ‘ਮਾਰਕੀਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ