ਖਾਂਗ੍ਹੜ —– ਜਸਬੀਰ ਸਿੰਘ ਸੰਧੂ
****
ਭਾਗ ਦੂਜਾ –
(ਲੜੀ ਜੋੜਨ ਲਈ ਪਿੱਛਲੀ ਕਿਸ਼ਤ ਪੜ੍ਹੋ ਜੀ)
ਸਾਡੀ ਕਲਾਸ ‘ਚ ਪੜ੍ਹਾਈ ਵਿੱਚ ਮੈਨੂੰ ਟੱਕਰ ਦੇਣ ਵਾਲੀ ਕੇਵਲ ਇੱਕ ਹੀ ਕੁੜੀ ਸੀ – ਇੰਦਰਜੀਤ। ਉਹ ਬਹੁਤ ਹੀ ਹੁਸ਼ਿਆਰ ਵੀ ਸੀ ਤੇ ਬੇਹੱਦ ਸੁਨੱਖੀ ਵੀ। ਉਸ ਦੇ ਚਿਹਰੇ ਦਾ ਗੋਰਾ- ਚਿੱਟਾ ਰੰਗ ਲਾਲਗੀ ਦੀ ਭਾ’ ਮਾਰਦਾ ਸੀ, ਚੌੜਾ ਮੱਥਾ ਤੇ ਲੰਬੀਆਂ ਦੋ ਗੁੱਤਾਂ ਉਸਦੇ ਸੁਹੱਪਣ ਨੂੰ ਚਾਰ ਚੰਨ ਲਾਉੰਦੀਆਂ ਸਨ। ਸਾਰੇ ਮੁੰਡੇ ਉਸ ਨਾਲ ਗੱਲ ਕਰਨ ਲਈ ਤਰਸਦੇ ਰਹਿੰਦੇ ਸਨ, ਪਰ ਉਸਦੀ, ਆਪਣੀਆਂ ਸਾਥਣ ਕੁੜੀਆਂ ਤੋਂ ਬਿਨਾਂ ਸਭ ਤੋਂ ਜ਼ਿਆਦਾ ਮੇਰੇ ਨਾਲ ਬਣਦੀ ਸੀ। ਇੱਕ ਦਿਨ ਕਲਾਸ ਵਿੱਚ ਗੱਲ ਚੱਲੀ ਕਿ ਬਾਪੂ ਜੀ ਨੂੰ, ਉਹਨਾਂ ਦੇ ਮੂੰਹ ‘ਤੇ ਜਿਹੜਾ ਵੀ ਖਾਂਗ੍ਹੜ ਕਹਿ ਕੇ ਬੁਲਾਵੇਗਾ, ਉਸਨੂੰ ਅੱਧੀ ਛੁੱਟੀ ਵੇਲੇ ਸਾਰੀ ਕਲਾਸ ਵੱਲੋਂ ਮੂੰਹ ਮੰਗੀਆਂ ਗੁੜ ਦੀਆਂ ਗਚਕਾਂ ਖੁਆਈਆਂ ਜਾਣਗੀਆਂ। ਸ਼ੇਰੇ ਵਰਗੇ ਸੂਰਬੀਰਾਂ ਵਿੱਚੋਂ ਕਿਸੇ ਦਾ ਵੀ ਇਹ ਚੈਲੰਜ ਕਬੂਲਣ ਦਾ ਹੌਸਲਾ ਨਾ ਪਿਆ। ਆਖਿਰ ਮੈਂ ਇੰਦਰਜੀਤ ਦੀ ਨਜ਼ਰ ਵਿੱਚ ਸਾਰੇ ਸਕੂਲ ਦਾ ਸਿਰਮੌਰ ਹੀਰੋ ਬਣਨ ਦੇ ਮਕਸਦ ਨਾਲ ਬਲੀ ਦਾ ਬੱਕਰਾ ਬਣਨਾ ਕਬੂਲ ਕਰ ਲਿਆ। ਜਦੋਂ ਬਾਪੂ ਜੀ ਆਏ ਤਾਂ ਮੈਂ ਉਹਨਾਂ ਨੂੰ ਪੰਜਾਬੀ ਵਿਆਕਰਣ ਦਾ ਪਾਠ ‘ਬਹੁਤੇ ਸ਼ਬਦਾਂ ਦਾ ਇੱਕ ਸ਼ਬਦ’ ਪੜ੍ਹਾਉਣ ਲਈ ਅਰਜ਼ ਗੁਜ਼ਾਰੀ, ਜੋ ਮਨਜ਼ੂਰ ਹੋ ਗਈ। 10/15 ਮਿੰਟ ਬਾਪੂ ਜੀ ਸਾਨੂੰ ਇਹ ਪਾਠ ਪੜਾਉਂਦੇ ਰਹੇ। ਫਿਰ ਸਾਡੀ ਸਵਾਲ ਪੁੱਛਣ ਦੀ ਵਾਰੀ ਆਈ ਤਾਂ ਮੈਂ ਉਹਨਾਂ ਨੂੰ ਪਹਿਲਾ ਸਵਾਲ ਪੁੱਛਿਆ ਕਿ ‘ਜੋ ਮੱਝ ਕੁਝ ਦਿਨ ਪਹਿਲਾਂ ਸੂਈ ਹੋਵੇ, ਉਸ ਨੂੰ ਕੀ ਕਹਿੰਦੇ ਨੇ?’
“ਸੱਜਰ” ਕਹਿ ਕੇ ਬਾਪੂ ਜੀ ਨੇ ਮੈਨੂੰ ਬਹਿਣ ਦਾ ਇਸ਼ਾਰਾ ਕੀਤਾ। ਸ਼ਾਇਦ ਉਹ ਮੇਰਾ ‘ਅਸਲ ਮਕਸਦ’ ਭਾਂਪ ਗਏ ਸਨ।
ਮੈਂ ਇੰਦਰਜੀਤ ਵੱਲ ਵੇਖਿਆ ਤਾਂ ਉਸਨੇ ਹੱਥ ਵਿੱਚ ਫੜੇ ਰੁਮਾਲ ਵਿੱਚ ਲਪੇਟੀ ਚਵਾਨੀ (ਪੱਚੀ ਪੈਸੇ) ਮੈਨੂੰ ਕੱਢ ਕੇ ਵਿਖਾਈ ਤੇ ਮੂੰਹ ‘ਚ ਹੀ ਕੁਝ ਕਿਹਾ, ਜੋ ਮੈਨੂੰ ਸੁਣਿਆ ਤਾਂ ਨਹੀਂ,ਪਰ ਮੈਨੂੰ ਇਉਂ ਜਾਪਿਆ, ਜਿਵੇਂ ਉਸਨੇ ‘ਗੱਚਕ’ ਕਿਹਾ ਹੋਵੇ। ਫਿਰ ਉਸ ਨੇ ਨਾਂਹ ਵਿੱਚ ਸਿਰ ਹਿਲਾਇਆ, ਪਰ ਉਸਦੇ ਇਸ ਤਰ੍ਹਾਂ ਕਰਨ ਦਾ ਮੈਂ ਮਤਲਬ ਨਹੀਂ ਸਮਝਿਆ ਤੇ ਕਲਾਸ ਵਿੱਚ ਟਹਿਲਦੇ ਬਾਪੂ ਜੀ ਨੂੰ ਮੈਂ ਆਪਣਾ ‘ਅਸਲ’ ਸਵਾਲ ਦਾਗ਼ਿਆ,”ਤੇ ਬਾਪੂ ਜੀ ! ਚਿਰ ਦੀ ਸੂਈ ਹੋਈ ਮੱਝ ਜਾਂ ਗਾਂ ਨੂੰ ਕੀ ਕਹਿੰਦੇ ਨੇ?”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ