ਦਾਦੇ ਦੇ ਸਮੇਂ ਦਾ ਵਿਆਹ
ਦਾਦੇ ਨੇ ਦੱਸਿਆ,” ਸਾਡੇ ਸਮੇਂ ਦੇ ਵਿਆਹ, ਤੁਹਾਡੇ ਸਮੇਂ ਦੇ ਵਿਆਹ ਨਾਲੋਂ ਅਲੱਗ ਸਨ। ਸਾਡੇ ਸਮੇਂ ਜਦੋਂ ਲੜਕੇ ਲੜਕੀ ਦਾ ਰਿਸ਼ਤਾ ਜੋੜਨਾ ਹੁੰਦਾ ਸੀ ਤਾਂ ਪਿੰਡ ਦਾ ਨਾਈ ਜਿੱਥੇ ਮਰਜ਼ੀ ਮੰਗ ਆਉਂਦਾ ਸੀ। ਬਾਅਦ ਵਿਚ ਨਾਈ ਵਿਕਣ ਲੱਗ ਗਏ। ਫਿਰ ਇਹ ਕੰਮ ਰਿਸ਼ਤੇਦਾਰ ਕਰਵਾਉਣ ਲੱਗ ਪਏ। ਕੋਈ ਨਹੀਂ ਸੀ ਦੇਖਣ ਜਾਂਦਾ, ਇਤਬਾਰ ਹੀ ਕਰਦੇ ਸੀ। ਵਿਚੋਲੇ ਰਾਹੀਂ ਹੀ ਛਵਾਰਾ, ਵਿਆਹ ਤੇ ਮੁਕਲਾਵਾ ਆਦਿ ਮੁਕੰਮਲ ਹੁੰਦੇ ਸਨ। ਬਰਾਤ ਵਿੱਚ ਬੰਦੇ ਜਾਂਦੇ ਸਨ, ਔਰਤਾਂ ਨਹੀਂ। ਲੜਕੇ ਦਾ ਪਤਾ, ਜਾਨੀ ਰੰਗ-ਰੂਪ, ਕੱਦ-ਕਾਠ, ਅੰਨਾ-ਕਾਣਾ, ਸੁਹਰੇ ਘਰ ਢੁੱਕਣ ਤੇ ਹੀ ਲੱਗ ਜਾਂਦਾ ਸੀ। ਜਦੋਂ ਬਰਾਤ ਢੁੱਕਦੀ ਸੀ ਤਾਂ ਲੜਕੀ ਚੋਰੀ ਛੁਪੇ ਲੜਕੇ ਨੂੰ ਦੇਖ ਲੈਂਦੀ ਸੀ। ਲੜਕਾ ਪਸੰਦ ਨਾ ਆਉਣ ਤੇ ਕਈ ਕੁੜੀਆਂ ਰੱਟਾ ਪਾ ਲੈਂਦੀਆਂ। ਮਾਪੇ ਤਰਲੇ ਮਿੰਨਤਾਂ ਕਰਕੇ ਮਨਾ ਲੈਂਦੇ। ਫਿਰ ਉਹ ਸਾਰੀ ਉਮਰ ਉਸੇ ਨਾਲ ਗੁਜ਼ਾਰ ਦਿੰਦੀ।
ਜਦੋਂ ਲਾਵਾਂ ਫੇਰੇ ਹੁੰਦੇ ਤਾਂ ਲੜਕੀ ਨੂੰ, ਸ਼ਾਲੂ ਵਿਚ ਲਪੇਟੀ ਨੂੰ ਬੱਝੀ ਪੰਡ ਵਾਂਗ ਚੁੱਕ ਕੇ ਲਾੜੇ ਕੋਲ ਲਿਆ ਬਿਠਾਉਂਦੇ। ਬੈਠਿਆਂ ਹੀ ਲਾਵਾਂ ਹੋ ਜਾਂਦੀਆਂ, ਫਿਰ ਮਾਮਾ ਚੁੱਕ ਕੇ ਹੀ ਲੈ ਜਾਂਦਾ। ਜਦੋਂ ਡੋਲੀ ਪਾਉਂਦੇ ਉਦੋਂ ਵੀ ਚੁੱਕ ਕੇ ਪਾ ਦਿੰਦੇ। ਲਾੜੇ ਦਾ ਦਿਲ ਧੱਕ ਧੱਕ ਕਰਦਾ ਰਹਿੰਦਾ, ਕਿਤੇ ਲੰਗੀਂ ਨਾ ਹੋਵੇ।
ਜਦੋਂ ਡੋਲੀ ਸਹੁਰੇ ਘਰ ਪਹੁੰਚਦੀ ਤਾਂ ਕੁੜੀ ਦੀ ਤੋਰ ਵੇਖੀ ਜਾਂਦੀ। ਜਦੋਂ ਘੁੰਡ ਚੁੱਕ ਕੇ ਦੇਖਦੇ ਤਾਂ ਰੰਗ ਦਾ ਪਤਾ ਲੱਗਦਾ, ਚੰਨ ਦਾ ਟੁਕੜਾ ਹੈ ਜਾਂ ਮੱਸਿਆ ਦੀ ਕਾਲੀ ਬੋਲੀ ਰਾਤ। ਪਹਿਲਾਂ ਤਾਂ ਜਨਾਨੀਆਂ ਹੀ ਦੇਖਦੀਆਂ ਸੀ, ਤੇ ਵਹੁਟੀ ਅੱਖਾਂ ਮੀਟ ਲੈਂਦੀ। ਕਿਸੇ ਨੂੰ ਪਤਾ ਨਾ ਲੱਗਦਾ ਬਿਲੌਰੀ ਅੱਖਾਂ ਕੇ ਭੈਂਗੀ। ਉਹ ਵਿਚੋਲਣ ਅਤੇ ਨੈਣ ਨਾਲ ਹੋਲੀ ਹੋਲੀ ਗੱਲਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ