ਅੱਸੀਵਿਆਂ ਦੀ ਗੱਲ ਏ..ਪਿਤਾ ਜੀ ਦਸੂਹੇ ਕੋਲ ਭੰਗਾਲੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..!
ਸੀਮਤ ਜਿਹੀਆਂ ਗੱਡੀਆਂ ਹੀ ਖਲੋਇਆ ਕਰਦੀਆਂ..ਇੱਕ ਵੇਰ ਅਜੀਬ ਵਰਤਾਰਾ ਸ਼ੁਰੂ ਹੋ ਗਿਆ..ਸੁਵੇਰੇ ਚੱਲਦੀ ਸਵਾਰੀ ਗੱਡੀ ਵੇਲੇ ਇੱਕ ਕੁੱਤਾ ਆਉਂਦਾ ਤੇ ਗਾਰਡ ਦੇ ਡੱਬੇ ਕੋਲ ਆ ਕੇ ਪੂੰਛ ਹਿਲਾਉਣੀ ਸ਼ੁਰੂ ਕਰ ਦਿਆ ਕਰਦਾ..!
ਉਹ ਭੁੱਖਾ ਸਮਝ ਰੋਟੀ ਪਾਉਂਦਾ ਪਰ ਇਹ ਮੂੰਹ ਨਾ ਲਾਇਆ ਕਰੇ..ਪਤਾ ਕੀਤਾ..ਲਾਗੋ ਕਿਸੇ ਫਾਰਮ ਹਾਊਸ ਵਾਲਿਆਂ ਦਾ ਸੀ..ਓਹਨਾ ਦਾ ਜਵਾਨ ਪੁੱਤ ਇਸੇ ਗੱਡੀ ਰਾਂਹੀ ਹੋਸ਼ਿਆਰ ਪੁਰ ਗਿਆ ਕਦੀ ਨਹੀਂ ਸੀ ਮੁੜਿਆ..!
ਉਸ ਗਵਾਚ ਗਏ ਨੇ ਹੀ ਇਸ ਜਾਨਵਰ ਨੂੰ ਨਿੱਕੇ ਹੁੰਦੇ ਤੋਂ ਖੁਦ ਹੀ ਪਾਲਿਆ ਸੀ..ਘਰ ਵਾਲੇ ਦੱਸਦੇ ਕੇ ਸੁਵੇਰੇ ਰੋਟੀ ਖਾ ਕੇ ਕੋਲੇ ਵਾਲੇ ਇੰਜਣ ਦੀ ਵਿਸਲ ਵੱਜਦਿਆਂ ਹੀ ਟੇਸ਼ਨ ਤੇ ਆ ਜਾਂਦਾ..ਫੇਰ ਆਥਣ ਵੇਲੇ ਦੀ ਵਾਪਸ ਪਰਤਦੀ ਗੱਡੀ ਉਡੀਕ ਕੇ ਮੁੜ ਜਾਂਦਾ..ਵਿਚ ਵਿਚਾਲੇ ਕਦੀ ਕਦਾਈਂ ਰੋਟੀ ਖਾਣ ਘਰੇ ਚਲਾ ਜਾਂਦਾ..!
ਇੱਕ ਵੇਰ ਸਾਰੇ ਟੇਸ਼ਨ ਤੇ ਆ ਗਏ..ਅਖ਼ੇ ਦੋ ਦਿਨ ਹੋ ਗਏ ਜਾਨਵਰ ਘਰੇ ਨਹੀਂ ਪਰਤਿਆ..!
ਕਿਸੇ ਦੱਸਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ