ਦੋਸਤੋ, ਹੁਣ ਜਿਵੇਂ ਅੰਮ੍ਰਿਤਸਰ ਬੱਸ ਅੱਡੇ ਤੇ ਸੁਰਮੇਂ ਵੇਚਣ ਵਾਲੀ (ਦੁਰ) ਘਟਨਾ ਤੁਹਾਡੇ ਨਾਲ ਸਾਂਝੀ ਕੀਤੀ, ਹੁਣ ਮੇਰੇ ਦਿਮਾਗ ਚ ਦੋ ਹੋਰ ਮਜ਼ਾਹੀਆ ਯਾਦਾਂ ਇਸੇ ਬੱਸ ਅੱਡੇ ਨਾਲ ਜੁੜੀਆਂ ਮੇਰੇ ਦਿਮਾਗ ਚ ਆ ਗਈਆਂ ਨੇ… ਇੱਕ ਤੇ ਮੈਂ ਹੁਣੇ ਸਾਂਝੀ ਕਰੂੰਗਾ, ਦੂਜੀ ਅਗਲੀ ਵਾਰ.. ਜਿਵੇਂ ਕਿ ਮੈਂ ਪਿਛਲੀ ਯਾਦ ਚ ਦਸਿਆ ਸੀ ਕਿ ਰੋਜ਼ਾਨਾ ਕਾਲਿਜ ਤੋਂ ਬਾਅਦ ਅਸੀਂ ਆਪਣੇ ਪਿੰਡ ਨੂੰ ਜਾਣ ਲਈ ਬੱਸ ਲਈਦੀ ਸੀ, ਉਂਝ ਹੀ ਅਸੀਂ ਪੰਜ ਸੱਤ ਯਾਰ ਪਿੰਡ ਆਲੀ ਬੱਸ ਦੇ ਬਾਹਰ ਹੀ ਖੜ੍ਹੇ ਆਪੋ ਵਿਚ ਗੱਪਾਂ ਮਾਰ ਰਹੇ ਸੀ, ਕਿਉਂਕਿ ਬੱਸ ਚੱਲਣ ਚ ਹਾਲੀ ਕੁਝ ਸਮਾਂ ਸੀ…
ਬੱਸ ਨੱਕੋ ਨੱਕ ਭਰੀ ਹੋਈ ਸੀ ਤੇ ਡਰਾਈਵਰ ਨੇ ਬੱਸ ਸਟਾਰਟ ਹੀ ਰੱਖੀ ਹੋਈ ਸੀ… ਕਈ ਲੋਕ ਜਿਹੜੇ ਬੱਸ ਅੰਦਰ ਬੈਠੇ ਹੋਏ ਸਨ, ਉਹ ਆਪੋ ਆਪਣੀਆਂ ਬਾਰੀਆਂ ਵਿਚੋਂ ਦੀ ਬਾਹਰ ਖੜ੍ਹੇ ਹੋਏ ਕੁਝ ਲੋਕਾਂ ਨਾਲ ਗੱਲ ਕਰ ਰਹੇ ਸੀ, ਜੋ ਸ਼ਾਇਦ ਉਹਨਾਂ ਨੂੰ ਬੱਸੇ ਚੜ੍ਹਾਉਣ ਆਏ ਹੋਣਗੇ ਤੇ ਕੁਝ ਲੋਕ ਉਂਝ ਹੀ ਬੱਸ ਤੋਂ ਕੋਈ ਪੰਜ ਦੱਸ ਫੁੱਟ ਦੂਰ ਖੜੋਤੇ ਬੱਸ ਵੱਲ ਨੂੰ ਵੇਖੀ ਜਾ ਰਹੇ ਸਨ, ਜੋ ਸ਼ਾਇਦ ਆਪਣੇ ਕਿਸੇ ਨਜ਼ਦੀਕੀ ਨੂੰ ਚੜ੍ਹਾਉਣ ਆਏ ਹੋਣਗੇ ਤੇ ਸੋਚ ਰਹੇ ਹੋਣਗੇ ਕਿ ਬੱਸ ਤੁਰੇ ਤਾਂ ਅਸੀਂ ਵੀ ਘਰ ਨੂੰ ਜਾਵਾਂਗੇ…
ਇੱਕ ਗਰਮੀਂ ਤੇ ਉੱਪਰੋਂ ਸਾਡੀ ਸਟਾਰਟ ਬੱਸ ਦੇ ਡੀਜ਼ਲ ਦਾ ਕੱਚਾ ਧੁਆਂ ਸਾਡਾ ਬੁਰਾ ਹਾਲ ਕਰ ਰਿਹਾ ਸੀ… ਅਸੀਂ ਹਾਲੇ ਆਪੋ ਚ ਇਹ ਗੱਲ ਕਰ ਹੀ ਰਹੇ ਸੀ ਕਿ ਸਾਡਾ ਬਾਹਰ ਖੜ੍ਹਿਆਂ ਦਾ ਧੂਏਂ ਨਾਲ ਬੁਰਾ ਹਾਲ ਆ ਤੇ ਅੰਦਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ